ਨਵੀਂ ਦਿੱਲੀ- ਗੌਤਮ ਅਡਾਨੀ ਦੀ ਇਕ ਹੋਰ ਕੰਪਨੀ ਸਟਾਕ ਮਾਰਕੀਟ ਵਿਚ ਲਿਸਟ ਹੋਣ ਲਈ ਜਲਦ ਹੀ 4,500 ਕਰੋੜ ਦਾ ਆਈ. ਪੀ. ਓ. ਲਾਂਚ ਕਰਨ ਵਾਲੀ ਹੈ। ਖਾਣ ਵਾਲੇ ਤੇਲ ਫਿਊਚਰ ਬ੍ਰਾਂਡ ਦੀ ਨਿਰਮਾਤਾ ਅਡਾਨੀ ਵਿਲਮਰ ਨੇ ਇਸ ਸਬੰਧੀ ਸੇਬੀ ਕੋਲ ਦਸਤਾਵੇਜ਼ ਜਮ੍ਹਾ ਕਰਾ ਦਿੱਤੇ ਹਨ। ਸ਼ੇਅਰ ਬਾਜ਼ਾਰ ਵਿਚ ਲਿਸਟ ਹੋਣ ਵਾਲੀ ਇਹ ਅਡਾਨੀ ਗਰੁੱਪ ਦੀ 7ਵੀਂ ਕੰਪਨੀ ਹੋਵੇਗੀ।
ਕੰਪਨੀ ਇਸ ਆਈ. ਪੀ. ਓ. ਰਾਹੀਂ ਜੁਟਾਏ ਪੈਸੇ ਦਾ ਇਸਤੇਮਾਲ ਵਿਸਥਾਰ ਯੋਜਨਾਵਾਂ ਲਈ ਕਰੇਗੀ। ਇਸ ਆਈ. ਪੀ. ਓ. ਵਿਚ ਨਵੇਂ ਇਕੁਇਟੀ ਸ਼ੇਅਰ ਜਾਰੀ ਹੋਣਗੇ ਅਤੇ ਇਸ ਤੋਂ ਬਾਅਦ ਕੋਈ ਸੈਕੰਡਰੀ ਪੇਸ਼ਕਸ਼ ਨਹੀਂ ਹੋਵੇਗੀ
ਰਿਪੋਰਟਾਂ ਮੁਤਾਬਕ, ਕੰਪਨੀ ਨੇ ਕਿਹਾ ਹੈ ਕਿ ਇਸ ਆਈ. ਪੀ. ਓ. ਦੇ ਮਾਧਿਅਮ ਨਾਲ ਜੁਟਾਏ ਗਏ ਪੈਸੇ ਦਾ ਇਸਤੇਮਾਲ ਮੌਜੂਦਾ ਕਾਰਖ਼ਾਨਿਆਂ ਦੇ ਵਿਸਥਾਰ ਤੇ ਨਵੇਂ ਕਾਰਖ਼ਾਨਿਆਂ ਦੇ ਵਿਕਾਸ ਲਈ ਕਰੇਗੀ, ਨਾਲ ਹੀ ਇਸ ਨਾਲ ਆਪਣੀ ਪੁਰਾਣੀ ਉਧਾਰੀ ਵੀ ਚੁਕਾਵੇਗੀ।
ਇਹ ਵੀ ਪੜ੍ਹੋ- ਵਿਦੇਸ਼ ਦਾ ਸਫ਼ਰ ਹੋਰ ਹੋਵੇਗਾ ਮਹਿੰਗਾ, ਇੰਨਾ ਚੜ੍ਹ ਸਕਦਾ ਹੈ ਡਾਲਰ ਦਾ ਮੁੱਲ
ਗੌਰਤਲਬ ਹੈ ਕਿ ਅਡਾਨੀ ਵਿਲਮਰ ਭਾਰਤ ਦੀ ਸਭ ਤੋਂ ਵੱਡੀ ਖੁਰਾਕੀ ਤੇਲ ਕੰਪਨੀ ਹੈ। ਇਸ ਦਾ ਫਿਊਚਰ ਬ੍ਰਾਂਡ ਦੇਸ਼ ਦਾ ਸਭ ਤੋਂ ਵੱਡਾ ਬ੍ਰਾਂਡ ਹੈ। ਖਾਣ ਵਾਲੇ ਤੇਲ ਦੀ ਸ਼੍ਰੇਣੀ ਵਿਚ ਅਡਾਨੀ ਵਿਲਮਰ ਦਾ ਨੇਚਰ ਫਰੈਸ਼, ਜੇਮਿਨੀ ਅਤੇ ਸਵੀਕਰ ਵਰਗੇ ਬ੍ਰਾਂਡਾਂ ਨਾਲ ਮੁਕਾਬਲਾ ਹੈ। ਅਡਾਨੀ ਵਿਲਮਰ ਖਾਣ ਵਾਲੇ ਤੇਲ ਦੇ ਸ਼੍ਰੇਣੀ ਵਿਚ ਇਕਲੌਤਾ ਖਿਡਾਰੀ ਨਹੀਂ ਹੈ ਜੋ 2021 ਵਿਚ ਦਲਾਲ ਸਟ੍ਰੀਟ ਵਿਚ ਲਿਸਟ ਹੋਣ ਦੀ ਯੋਜਨਾ ਬਣਾ ਰਿਹਾ ਹੈ, ਜੇਮਿਨੀ ਐਡੀਬਲਜ਼ ਅਤੇ ਗੋਲਡਨ ਐਗਰੀ-ਰਿਸੋਰਸਜ਼ ਵੀ 1,500 ਤੋਂ 1,800 ਕਰੋੜ ਰੁਪਏ ਦਾ ਆਈ. ਪੀ. ਓ. ਦੀ ਲਿਆਉਣ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ- ਕਾਰਟ੍ਰੇਡ ਦਾ IPO ਖੁੱਲ੍ਹਣ ਦਾ ਇੰਤਜ਼ਾਰ ਖ਼ਤਮ, ਇਸ ਦਿਨ ਤੋਂ ਲਾ ਸਕੋਗੇ ਬੋਲੀ
ਵਿਦੇਸ਼ ਦਾ ਸਫ਼ਰ ਹੋਰ ਹੋਵੇਗਾ ਮਹਿੰਗਾ, ਇੰਨਾ ਚੜ੍ਹ ਸਕਦਾ ਹੈ ਡਾਲਰ ਦਾ ਮੁੱਲ
NEXT STORY