ਨਵੀਂ ਦਿੱਲੀ (ਭਾਸ਼ਾ) - ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ. ਡੀ. ਬੀ.) ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਜੀ. ਡੀ. ਪੀ. ਵਾਧਾ ਦਰ ਦਾ ਅਨੁਮਾਨ 6.7 ਫ਼ੀਸਦੀ ਤੋਂ ਵਧਾ ਕੇ 7 ਫ਼ੀਸਦੀ ਕਰ ਦਿੱਤਾ ਹੈ। ਅਪ੍ਰੈਲ ਐਡੀਸ਼ਨ ਦੀ ਆਪਣੀ ਰਿਪੋਰਟ ’ਚ ਏ. ਡੀ. ਬੀ. ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਖੇਤਰ ਤੋਂ ਨਿਵੇਸ਼ ਲਗਾਤਾਰ ਮਜ਼ਬੂਤ ਹੋਣ ਕਾਰਨ ਅਰਥਵਿਵਸਥਾ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ। ਨਾਲ ਹੀ ਕੰਜ਼ਿਊਮਰ ਡਿਮਾਂਡ ਦੀ ਸਥਿਤੀ ਵੀ ਚੰਗੀ ਹੈ। ਦੱਸ ਦੇਈਏ ਕਿ ਏ. ਡੀ. ਬੀ. ਵੱਲੋਂ ਵਿੱਤੀ ਸਾਲ 2023-24 ਲਈ ਜੀ. ਡੀ. ਪੀ. ਦੀ ਗ੍ਰੋਥ ਰੇਟ 7.6 ਫ਼ੀਸਦੀ ਨਿਰਧਾਰਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ
ਏ. ਡੀ. ਬੀ. ਵੱਲੋਂ ਜਾਰੀ ਕੀਤੇ ਆਪਣੇ ਨੋਟ ’ਚ ਕਿਹਾ ਗਿਆ ਕਿ ਭਾਰਤੀ ਅਰਥਵਿਵਸਥਾ ਵਿੱਤੀ ਸਾਲ 2022-23 ’ਚ ਕਾਫ਼ੀ ਮਜ਼ਬੂਤ ਰਹੀ। ਆਉਣ ਵਾਲੇ ਵਿੱਤੀ ਸਾਲ ’ਚ ਇਹ ਜਾਰੀ ਰਹਿ ਸਕਦਾ ਹੈ। ਅਰਥਵਿਵਸਥਾ ਨੂੰ ਸਭ ਤੋਂ ਜ਼ਿਆਦਾ ਸਹਾਰਾ ਮੈਨੂਫੈਕਚਰਿੰਗ ਅਤੇ ਸਰਵਿਸਿਜ਼ ਸੈਕਟਰ ਤੋਂ ਮਿਲ ਰਿਹਾ ਹੈ। ਮੰਗ ਦੇ ਨਾਲ ਖਪਤ ਵੀ ਵੱਧ ਰਹੀ ਹੈ ਅਤੇ ਮਹਿੰਗਾਈ ’ਚ ਕਮੀ ਆਉਣ ਨਾਲ ਜੀ. ਡੀ. ਪੀ. ਵਾਧਾ ਦਰ ਨੂੰ ਮਜ਼ਬੂਤੀ ਮਿਲ ਰਹੀ ਹੈ। ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਵਿੱਤੀ ਸਾਲ 2025-26 ’ਚ ਭਾਰਤ ਦੀ ਜੀ. ਡੀ. ਪੀ. ਗ੍ਰੋਥ 7.2 ਫ਼ੀਸਦੀ ’ਤੇ ਰਹਿ ਸਕਦੀ ਹੈ। ਹਾਲਾਂਕਿ, ਵਿਸ਼ਵ ਦੀਆਂ ਹੋਰ ਵੱਡੀਆਂ ਅਰਥਵਿਵਸਥਾਵਾਂ ’ਚ ਮੰਦੀ ਕਰ ਕੇ ਬਰਾਮਦ ਆਮ ਰਹਿ ਸਕਦੀ ਹੈ। ਹਾਲਾਂਕਿ, ਇਸ ’ਚ ਆਉਣ ਵਾਲੇ ਸਮੇਂ ’ਚ ਸੁਧਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਆਰ. ਬੀ. ਆਈ. ਦਾ ਜੀ. ਡੀ. ਪੀ. ਗ੍ਰੋਥ ਦਾ ਅਨੁਮਾਨ
ਏ. ਡੀ. ਬੀ. ਵੱਲੋਂ ਚਾਲੂ ਵਿੱਤੀ ਸਾਲ ਦਾ ਜਾਰੀ ਕੀਤਾ ਵਿਕਾਸ ਦਰ ਦਾ ਅਨੁਮਾਨ ਆਰ. ਬੀ. ਆਈ. ਵੱਲੋਂ ਜਾਰੀ ਕੀਤੇ ਅਨੁਮਾਨ ਦੇ ਬਰਾਬਰ ਹੈ। ਕੇਂਦਰੀ ਬੈਂਕ ਵੱਲੋਂ ਵਿੱਤੀ ਸਾਲ 2024-25 ਲਈ 7 ਫ਼ੀਸਦੀ ਦੀ ਜੀ. ਡੀ. ਪੀ. ਗ੍ਰੋਥ ਦਾ ਅਨੁਮਾਨ ਜਤਾਇਆ ਗਿਆ ਹੈ। ਆਰ. ਬੀ. ਆਈ. ਵੱਲੋਂ ਜੀ. ਡੀ. ਪੀ. ਮਜ਼ਬੂਤ ਹੋਣ ਦੀ ਵਜ੍ਹਾ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ’ਚ ਤੇਜ਼ੀ ਨਾਲ ਇਸ ਸਾਲ ਮਾਨਸੂਨ ਵੀ ਆਮ ਰਹਿਣਾ ਵੀ ਹੈ, ਜਿਸ ਨਾਲ ਅਰਥਵਿਵਸਥਾ ’ਚ ਤੇਜ਼ੀ ਜਾਰੀ ਰਹੇਗੀ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਨ ਮਸਾਲਾ-ਗੁਟਖਾ ਕੰਪਨੀਆਂ ਨੂੰ ਰਾਹਤ, ਸਰਕਾਰ ਨੇ ਵਧਾਈ ਰਜਿਸਟ੍ਰੇਸ਼ਨ ਤੇ ਰਿਟਰਨ ਫਾਈਲਿੰਗ ਦੀ ਸਮਾਂ-ਸੀਮਾ
NEXT STORY