ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਪਾਨ ਮਸਾਲਾ, ਗੁਟਖਾ ਅਤੇ ਇਸੇ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦੇ ਨਿਰਮਾਤਾਵਾਂ ਦੇ ਰਜਿਸਟ੍ਰੇਸ਼ਨ ਅਤੇ ਮਹੀਨਾਵਾਰ ਰਿਟਰਨ ਦਾਖਲ ਕਰਨ ਲਈ ਵਿਸ਼ੇਸ਼ ਪ੍ਰਕਿਰਿਆ ਦੇ ਸੰਕੇਤ ਦੀ ਸਮਾਂ ਸੀਮਾ 15 ਮਈ ਤਕ ਵਧਾ ਦਿੱਤੀ ਹੈ। ਕੇਂਦਰੀ ਅਪ੍ਰਤੰਖ ਕਰ ਅਤੇ ਸੀਮਾ ਕਸਟਮ ਬੋਰਡ (ਸੀ.ਬੀ.ਆਈ.ਸੀ) ਨੇ ਇਸ ਤੋਂ ਪਹਿਲਾਂ ਨਵੀਂ ਰਜਿਸਟ੍ਰੇਸ਼ਨ ਅਤੇ ਮਹੀਨਾਵਾਰ ਰਿਟਰਨ ਦਾਖਲ ਪ੍ਰੀਕਿਰਿਆ 1 ਅਪ੍ਰੈਲ 2024 ਤੋਂ ਕਾਰਜਵਿਧੀ ਕਰਨ ਦੀ ਜਨਵਰੀ ’ਚ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ
ਦੱਸ ਦੇਈਏ ਕਿ ਅਜਿਹੇ ਕਾਰੋਬਾਰਾਂ ਦੇ ਰਜਿਸਟ੍ਰੇਸ਼ਨ ਰਿਕਾਰਡ ਰੱਖਣਾ ਅਤੇ ਮਹੀਨਾਵਾਰ ਜਾਣਕਾਰੀ ’ਚ ਥੋੜ੍ਹਾ-ਬਹੁਤ ਬਦਲਾਅ ਦੇ ਕਦਮ ਦਾ ਮਕਸਦ ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ ਦੇ ਨਿਰਮਾਤਾਵਾਂ ਦੇ ਜੀ. ਐੱਸ. ਟੀ ਪਾਲਣਾ ’ਚ ਸੁਧਾਰ ਕਰਨਾ ਸੀ। ਵਿੱਤੀ ਬਿੱਲ 2024 ਦੇ ਜ਼ਰੀਏ ਜੀ. ਐੱਸ. ਟੀ. ਕਾਨੂੰਨ ’ਚ ਵੀ ਸੋਧ ਕੀਤੀ ਗਈ। ਇਸ ’ਚ ਕਿਹਾ ਗਿਆ ਕਿ ਪਾਨ ਮਸਾਲਾ, ਗੁਟਖਾ ਅਤੇ ਇਸ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦੇ ਨਿਰਮਾਤਾਵਾਂ ਨੂੰ ਇਕ ਲੱਖ ਰੁਪਏ ਤਕ ਦਾ ਜੁਰਮਾਨਾ ਦੇਣਾ ਹੋਵੇਗਾ, ਜੇਕਰ ਉਹ 1 ਅਪ੍ਰੈਲ ਤੋਂ ਆਪਣੀ ਪੈਕਿੰਗ ਮਸ਼ੀਨਰੀ ਨੂੰ ਜੀ. ਐੱਸ. ਟੀ. ਅਧਿਕਾਰੀਆਂ ਨਾਲ ਰਜਿਸਟ੍ਰੇਸ਼ਨ ਕਰਨ ’ਚ ਅਸਫਲ ਰਹਿੰਦੇ ਹਨ।
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਦੂਜੇ ਪਾਸੇ ਸੀ. ਬੀ. ਆਈ. ਸੀ. ਨੇ ਇਕ ਸਰਕੂਲਰ ਜਰੀਏ ਇਸ ਵਿਸ਼ੇਸ਼ ਪ੍ਰੀਕਿਰਿਆ ਦੀ ਸੂਚਨਾ ਦੀ ਤਰੀਕ 45 ਦਿਦਨ ਵਧਾ ਕੇ 15 ਮਈ ਤਕ ਕਰ ਦਿੱਤੀ ਹੈ। ਇਸ ਦਰਮਿਆਨ ਮੂਰ ਸਿੰਘੀ ਦੇ ਕਾਰਜਕਾਰੀ ਨਿਰਦੇਸ਼ਕ ਰਜਤ ਮੋਹਨ ਨੇ ਕਿਹਾ ਕਿ ਨਾ ਤਾਂ ਜੀ. ਐੱਸ. ਟੀ. ਪ੍ਰਣਾਲੀ ਨੇ ਨਵੀਂ ਪ੍ਰੀਕਿਰਿਆ ਅਤੇ ਕੋਈ ਸਲਾਹ ਜਾਰੀ ਕੀਤੀ ਹੈ ਅਤੇ ਨਾ ਹੀ ਕੋਈ ਫਾਈਲਿੰਗ ਸਬੰਧੀ ਜਾਣਕਾਰੀ ਦਿੱਤੀ ਗਈ। ਨਤੀਜੇ ਵਜੋਂ ਸਰਕਾਰ ਨੇ ਨਵੀਂ ਪ੍ਰਕਿਰਿਆ ਦੇ ਕਾਰਜ ਨੂੰ 45 ਦਿਨ ਮਤਲਬ 15 ਮਈ ਤਕ ਮੁਲਵਤੀ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਦਾ ਵਪਾਰਕ ਵਫ਼ਦ ਕਰੇਗਾ ਭਾਰਤ ਦਾ ਦੌਰਾ
NEXT STORY