ਨਵੀਂ ਦਿੱਲੀ (ਭਾਸ਼ਾ)-ਕੋਵਿਡ-19 ਮਹਾਮਾਰੀ ’ਤੇ ਰੋਕ ਲਾਉਣ ਲਈ ਲਾਏ ਗਏ 21 ਦਿਨ ਦੇ ਲਾਕਡਾਊਨ ਦਰਮਿਆਨ ਹਵਾਬਾਜ਼ੀ ਖੇਤਰ ’ਚ ਮਾਲੀਆ ’ਚ ਭਾਰੀ ਕਮੀ ਕਾਰਣ ਏਅਰ ਡੈੱਕਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੀ ਸੂਚਨਾ ਤੱਕ ਆਪਣਾ ਕਾਰੋਬਾਰ ਬੰਦ ਕਰ ਰਹੀ ਹੈ ਅਤੇ ਤੁਰੰਤ ਪ੍ਰਭਾਵ ਨਾਲ ਸਾਰੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ ’ਤੇ ਭੇਜਿਆ ਜਾਂਦਾ ਹੈ।
ਕਰਮਚਾਰੀਆਂ ਨੂੰ ਭੇਜੇ ਇਕ ਈ-ਮੇਲ ’ਚ ਏਅਰ ਡੈੱਕਨ ਦੇ ਸੀ. ਈ. ਓ. ਅਰੁਣ ਕੁਮਾਰ ਸਿੰਘ ਨੇ ਕਿਹਾ ਕਿ ਹਾਲੀਆ ਵਿਸ਼ਵ ਪੱਧਰੀ ਅਤੇ ਘਰੇਲੂ ਮੁੱਦਿਆਂ ਤੇ ਭਾਰਤੀ ਰੈਗੂਲੇਟਰੀ ਦੇ ਨਿਰਦੇਸ਼ (14 ਅਪ੍ਰੈਲ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ) ਦੇ ਮੱਦੇਨਜ਼ਰ, ਏਅਰ ਡੈੱਕਨ ਕੋਲ ਆਪਣਾ ਕਾਰੋਬਾਰ ਅਗਲੀ ਸੂਚਨਾ ਤੱਕ ਬੰਦ ਕਰਨ ਤੋਂ ਇਲਾਵਾ ਕੋਈ ਉਪਾਅ ਨਹੀਂ ਬਚ ਗਿਆ ਹੈ।
PM ਮੋਦੀ ਨੇ ਦੇਸ਼ ਦੀ ਖਾਤਰ ਟਰੰਪ ਦੀ ਨਹੀਂ ਮੰਨੀ ਡਿਮਾਂਡ, ਇਸ ਦਵਾਈ ਦੀ ਬਰਾਮਦ ਰੋਕੀ
NEXT STORY