ਨਵੀਂ ਦਿੱਲੀ (ਭਾਸ਼ਾ)-ਹਵਾ ’ਚ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਦੇਸ਼ ਦੀਆਂ ਪ੍ਰਮੁੱਖ ਏਅਰ ਪਿਊਰੀਫਾਇਰ ਬਣਾਉਣ ਵਾਲੀਆਂ ਕੰਪਨੀਆਂ ਦੀ ਵਿਕਰੀ ’ਚ ਇਸ ਸਾਲ ਬੀਜ਼ੀ ਸੀਜ਼ਨ ’ਚ 60 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਫਿਲਿਪਸ, ਬਲਿਊਏਅਰ, ਪੈਨਾਸੋਨਿਕ, ਯੂਰੇਕਾ ਫੋਬਰਸ, ਸ਼ਾਰਪ, ਸ਼ਿਆਓਮੀ ਅਤੇ ਬਲਿਊਸਟਾਰ ਵਰਗੀਆਂ ਕੰਪਨੀਆਂ ਦੀ ਵਿਕਰੀ ’ਚ ਦਹਾਕਾ ਅੰਕ ਦਾ ਉਛਾਲ ਆਇਆ ਹੈ। ਕੰਪਨੀਆਂ ਨੂੰ ਦਿੱਲੀ-ਐੱਨ. ਸੀ. ਆਰ. ਤੋਂ ਇਲਾਵਾ ਲਖਨਊ ਅਤੇ ਕਾਨਪੁਰ ਵਰਗੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ’ਚ ਜ਼ਿਆਦਾ ਮੰਗ ਦੇਖਣ ਨੂੰ ਮਿਲੀ।
ਏਅਰ ਪਿਊਰੀਫਾਇਰ ਦੀ ਵਿਕਰੀ ’ਚ ਉੱਤਰੀ ਖੇਤਰ ਦਾ ਯੋਗਦਾਨ ਅੱਧੇ ਤੋਂ ਜ਼ਿਆਦਾ ਹੈ। ਏਅਰ ਪਿਊਰੀਫਾਇਰ ਦੀ ਵਿਕਰੀ ’ਚ ਦਿੱਲੀ-ਐੱਨ. ਸੀ. ਆਰ. ਟਾਪ ’ਤੇ ਰਿਹਾ। ਇਸ ਸਾਲ ਕੁੱਝ ਕੰਪਨੀਆਂ ਨੇ ਕੇਰਲ ਅਤੇ ਪੂਰਬੀ-ਉਤਰੀ ਵਰਗੇ ਬਾਜ਼ਾਰਾਂ ’ਚ ਵੀ ਜ਼ਿਆਦਾ ਵਿਕਰੀ ਦਰਜ ਕੀਤੀ ਹੈ। ਫਿਲਿਪਸ ਦੇ ਭਾਰਤੀ ਉਪਮਹਾਦਵੀਪ ਦੇ ਉਪ-ਪ੍ਰਧਾਨ (ਪਰਸਨਲ ਹੈਲਥ) ਗੁਲਬਹਾਰ ਤੌਰਾਨੀ ਨੇ ਕਿਹਾ ਕਿ ਇਸ ਸਾਲ ਭਾਰਤ ’ਚ ਏਅਰ ਪਿਊਰੀਫਾਇਰ ਦਾ ਬਾਜ਼ਾਰ 450 ਕਰੋਡ਼ ਰੁਪਏ ਦਾ ਰਿਹਾ। ਏਅਰ ਪਿਊਰੀਫਾਇਰ ਦੀ ਪਹੁੰਚ ਲੋਕਾਂ ’ਚ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਸਾਲ ਦੀ ਤੁਲਨਾ ’ਚ ਹੁਣ ਤੱਕ 60 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਸ਼ਾਰਪ ਬਿਜ਼ਨੈੱਸ ਸਿਸਟਨਸ ਇੰਡੀਆ ਦੇ ਪ੍ਰਧਾਨ (ਖਪਤਕਾਰ ਇਲੈਕਟ੍ਰਾਨਿਕਸ) ਕਿਸ਼ਲੇ ਨੀ ਨੇ ਕਿਹਾ,‘‘ਅਕਤੂਬਰ ਅਤੇ ਨਵੰਬਰ ਮਹੀਨੇ ’ਚ ਸ਼ਾਰਪ ਦੀ ਵਿਕਰੀ ’ਚ 27 ਫੀਸਦੀ ਦਾ ਵਾਧਾ ਹੋਇਆ ਹੈ। ਉਸ ਨੇ ਇਨ੍ਹਾਂ 2 ਮਹੀਨਿਆਂ ’ਚ ਕਰੀਬ 15,000 ਏਅਰ ਪਿਊਰੀਫਾਇਰ ਵੇਚੇ ਹਨ। ਯੂਰੇਕਾ ਫੋਬਰਸ ਦੇ ਮੁੱਖ ਤਬਦੀਲੀ ਅਧਿਕਾਰੀ ਸ਼ਸ਼ਾਂਕ ਸਿਨ੍ਹਾ ਨੇ ਕਿਹਾ ਕਿ ਉਸ ਦੀ ਵਿਕਰੀ ’ਚ 30 ਫੀਸਦੀ ਦਾ ਵਾਧਾ ਹੋਇਆ ਹੈ।
ਕੰਪਨੀ ਦੇ ਪ੍ਰਮੋਟਰ ਨੇ ਕਿਹਾ,‘‘ਅਸੀਂ ਇਸ ਸਾਲ ਬੀਜ਼ੀ ਸੀਜ਼ਨ ਦੌਰਾਨ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ। ਸਾਡੀ ਵਿਕਰੀ ਦਾ 70 ਫੀਸਦੀ ਤੋਂ ਜ਼ਿਆਦਾ ਹਿੱਸਾ ਉੱਤਰੀ ਖੇਤਰਾਂ ਤੋਂ ਆ ਰਿਹਾ ਹੈ।’’
KCC: ਮੋਦੀ ਸਰਕਾਰ ਹੁਣ ਕਿਸਾਨਾਂ ਨੂੰ ਬਿਨ੍ਹਾਂ ਗਾਰੰਟੀ ਦੇਵੇਗੀ 1.60 ਲੱਖ ਰੁਪਏ ਦਾ ਲੋਨ
NEXT STORY