ਮੁੰਬਈ — ਸਸਤੀ ਏਅਰਲਾਈਨ ਕੰਪਨੀ ਇੰਡੀਗੋ ਨੇ ਚਾਰ ਦਿਨ ਦੀ ਸਪੈਸ਼ਲ 'ਵੈਲੇਂਟਾਈਨ ਸੇਲ' ਦਾ ਐਲਾਨ ਕੀਤਾ ਹੈ। ਇਸ ਸੇਲ 'ਚ ਟਿਕਟਾਂ ਦੀ ਕੀਮਤ ਸਿਰਫ 999 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਇਸ ਟਿਕਟ 'ਤੇ ਦੇਸ਼ 'ਚ ਕਿਸੇ ਵੀ ਰੂਟ ਵਾਲੇ ਸਥਾਨ ਦੀ ਯਾਤਰਾ ਕੀਤੀ ਜਾ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸਨੇ ਸੇਲ ਦਾ ਐਲਾਨ ਕਰਕੇ ਵੈਲੇਂਟਾਈਨ ਡੇ ਦੇ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਪਹਿਲਾਂ ਹੀ ਕਰ ਦਿੱਤੀ ਹੈ।
ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ 11 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਚਲਣ ਵਾਲੀ ਇਸ ਸੇਲ ਦੇ ਤਹਿਤ ਕੁੱਲ 10 ਲੱਖ ਸੀਟਾਂ ਲਈ ਟਿਕਟਾਂ ਵੇਚੀਆਂ ਜਾਣਗੀਆਂ। ਸੇਲ 'ਚ ਖਰੀਦੇ ਗਏ ਟਿਕਟਾਂ 'ਤੇ 1 ਮਾਰਚ 2020 ਤੋਂ ਲੈ ਕੇ 30 ਸਤੰਬਰ 2020 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਇੰਡੀਗੋ ਦੇ ਚੀਫ ਕਮਰਸ਼ਿਅਲ ਅਫਸਰ ਵਿਲਿਅਮ ਬਾਉਲਟਰ ਨੇ ਕਿਹਾ, ' ਅੱਜ ਤੋਂ ਲੈ ਕੇ 14 ਫਰਵਰੀ ਤੱਕ ਚਲਣ ਵਾਲੀ ਚਾਰ ਦਿਨ ਦੀ ਸਪੈਸ਼ਲ ਸੇਲ ਦਾ ਐਲਾਨ ਕਰਕੇ ਸਾਨੂੰ ਖੁਸ਼ੀ ਹੋ ਰਹੀ ਹੈ। ਇਸ ਆਫਰ ਨੇ ਵੈਲੇਂਟਾਈਨ ਦੇ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੀ ਕਰ ਦਿੱਤੀ ਹੈ।'
ਬਿਆਨ ਮੁਤਾਬਕ ਕਾਰਪੋਰੇਟ ਅਤੇ ਛੁੱਟਿਆਂ 'ਤੇ ਜਾਣ ਦੇ ਇਛੁੱਕ ਗਾਹਕ ਕੰਪਨੀ ਦੀ ਆਫੀਸ਼ਿਅਲ ਵੈਬਸਾਈਟ ਤੋਂ ਟਿਕਟ ਖਰੀਦ ਸਕਦੇ ਹਨ।
ਨਗ ਅਤੇ ਗਹਿਣਾ ਨਿਰਯਾਤ ਜਨਵਰੀ 'ਚ 8.45 ਫੀਸਦੀ ਘੱਟ ਕੇ 21,146.59 ਕਰੋੜ ਰਿਹਾ
NEXT STORY