ਮੁੰਬਈ— ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਏਅਰਟੈੱਲ ਤੇ ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਹੁਣ ਜੇਬ ਢਿੱਲੀ ਕਰਨੀ ਪਵੇਗੀ। ਇਨ੍ਹਾਂ ਦੋਹਾਂ ਨੇ ਇੰਟਰਨੈਸ਼ਨਲ ਰੋਮਿੰਗ (IR) ਚਾਰਜ 20 ਫੀਸਦੀ ਤਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਇਨ੍ਹਾਂ ਨੇ ਘੱਟੋ-ਘੱਟ ਰੀਚਾਰਜ ਪਲਾਨ ਲਾਂਚ ਕੀਤੇ ਸਨ, ਜਿਸ ਤਹਿਤ ਗਾਹਕਾਂ ਨੂੰ ਸਿਮ ਚਲਾਈ ਰੱਖਣ ਲਈ 35 ਰੁਪਏ ਦਾ ਰੀਚਾਰਜ ਹਰ ਮਹੀਨੇ ਕਰਵਾਉਣਾ ਪੈ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੋਵੇਂ ਕੰਪਨੀਆਂ ਫਿਰ ਤੋਂ ਮੁਨਾਫੇ 'ਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਲਈ ਉਹ ਲੋਕਲ ਤੇ ਰੋਮਿੰਗ ਟੈਰਿਫ ਪਲਾਨ 'ਚ ਕੁਝ ਹੋਰ ਬਦਲਾਅ ਕਰ ਸਕਦੀਆਂ ਹਨ।
ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ 599 ਰੁਪਏ, 2,999 ਰੁਪਏ, 3,999 ਰੁਪਏ ਅਤੇ 5,999 ਰੁਪਏ 'ਚ ਇੰਟਰਨੈਸ਼ਨਲ ਰੋਮਿੰਗ ਪਲਾਨ ਵੇਚ ਰਹੀ ਹੈ। ਪਹਿਲਾਂ ਇਨ੍ਹਾਂ ਦੀ ਕੀਮਤ ਕ੍ਰਮਵਾਰ 500 ਰੁਪਏ, 2,500 ਰੁਪਏ, 3,500 ਰੁਪਏ ਅਤੇ 5,500 ਰੁਪਏ ਸੀ।ਉੱਥੇ ਹੀ, ਭਾਰਤੀ ਏਅਰਟੈੱਲ ਨੇ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਅਤੇ ਆਸਟ੍ਰੇਲੀਆ ਵਰਗੇ ਪਾਪੁਲਰ ਸਥਾਨਾਂ ਲਈ 10 ਦਿਨ ਦੇ ਰੋਮਿੰਗ ਪਲਾਨ ਦੀ ਕੀਮਤ 25 ਫੀਸਦੀ ਵਧਾ ਕੇ 1,499 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਅਮਰੀਕਾ, ਬ੍ਰਿਟੇਨ, ਯੂਰਪ, ਇੰਡੋਨੇਸ਼ੀਆ ਅਤੇ ਯੂ. ਏ. ਈ. ਲਈ 10 ਦਿਨ ਦੇ ਰੋਮਿੰਗ ਪਲਾਨ ਨੂੰ 20 ਫੀਸਦੀ ਵਧਾ ਕੇ 3,599 ਰੁਪਏ ਕਰ ਦਿੱਤਾ ਹੈ।
ਵੋਡਾ-ਆਈਡੀਆ ਤੇ Airtel ਨੇ ਮਹਿੰਗੇ ਕੀਤੇ ਪਲਾਨ

ਮਾਹਰਾਂ ਦਾ ਕਹਿਣਾ ਹੈ ਕਿ ਮੁਨਾਫੇ 'ਚ ਆਉਣ ਲਈ ਇਨ੍ਹਾਂ ਦੋਹਾਂ ਕੰਪਨੀਆਂ ਨੇ ਜੋ ਰਣਨੀਤੀ ਬਣਾਈ ਹੈ, ਉਸ ਤਹਿਤ ਮਹਿੰਗੇ ਪੋਸਟਪੇਡ ਪਲਾਨ ਵਾਲੇ ਗਾਹਕਾਂ ਅਤੇ ਜਿੱਥੇ ਰਿਲਾਇੰਸ ਦੀ ਪਹੁੰਚ ਨਹੀਂ ਹੈ ਉਨ੍ਹਾਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਹਾਲਾਂਕਿ ਰਿਲਾਇੰਸ ਜਿਓ ਨੇ ਪਲਾਨ ਨਹੀਂ ਬਦਲੇ ਹਨ। ਕੌਮਾਂਤਰੀ ਟਰੈਵਲਰਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਹੈ ਪਰ ਕੰਪਨੀਆਂ ਦੀ ਆਮਦਨੀ 'ਚ ਇਨ੍ਹਾਂ ਦਾ ਚੰਗਾ ਯੋਗਦਾਨ ਹੁੰਦਾ ਹੈ। ਇਸ ਲਈ ਕੰਪਨੀਆਂ ਇਸ ਬਿਜ਼ਨੈੱਸ 'ਤੇ ਕਾਫੀ ਜ਼ੋਰ ਦੇ ਰਹੀਆਂ ਹਨ।
ਮਾਰੂਤੀ ਦੀਆਂ ਪ੍ਰੀਮੀਅਮ ਕਾਰਾਂ ’ਤੇ 1 ਲੱਖ ਤੱਕ ਦਾ ਡਿਸਕਾਊਂਟ
NEXT STORY