ਨਵੀਂ ਦਿੱਲੀ (ਇੰਟ.)–ਦੁਨੀਆ ਦੇ ਸਭ ਤੋਂ ਅਮੀਰ ਐਲਨ ਮਸਕ ਪਿਛਲੇ ਸਾਲ ਨਵੰਬਰ ’ਚ ਆਪਣੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਕੁੱਲ 5,044,000 ਸ਼ੇਅਰ ਦਾਨ ਕੀਤੇ। ਮਸਕ ਨੇ 19 ਤੋਂ 29 ਨਵੰਬਰ ਦਰਮਿਆਨ ਇਹ ਦਾਨ ਕੀਤਾ। ਟੈਸਲਾ ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਹੈ ਅਤੇ ਉਸ ਸਮੇਂ ਕੰਪਨੀ ਦੇ ਸ਼ੇਅਰਾਂ ਦੇ ਭਾਅ ਦੇ ਹਿਸਾਬ ਨਾਲ ਇਹ ਰਕਮ 5.74 ਅਰਬ ਡਾਲਰ ਬਣਦੀ ਹੈ।
ਇਹ ਵੀ ਪੜ੍ਹੋ :ਪੰਜਾਬ ਨੂੰ ਬਦਲਣ ਲਈ ਇਸ ਵਾਰ ਝਾੜੂ ਦਾ ਬਟਨ ਦਬਾਉਣਾ ਹੈ : ਕੇਜਰੀਵਾਲ
ਰਾਇਟਰਸ ਮੁਤਾਬਕ ਟੈਸਲਾ ਨੇ ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਸ ’ਚ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਮਸਕ ਨੇ ਕਿਸ ਸੰਸਥਾ ਨੂੰ ਇਹ ਦਾਨ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਸਾਲ ਦੇ ਅਖੀਰ ’ਚ 16.4 ਅਰਬ ਡਾਲਰ ਦੇ ਸ਼ੇਅਰ ਵੇਚੇ ਸਨ। ਇਸ ਲਈ ਉਨ੍ਹਾਂ ਨੇ ਟਵਿਟਰ ’ਤੇ ਇਕ ਪੋਲ ਵੀ ਕਰਵਾਇਆ ਸੀ ਅਤੇ ਆਪਣੇ ਫਾਲੋਅਰਸ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੂੰ ਟੈਸਲਾ ’ਚ 10 ਫੀਸਦੀ ਹਿੱਸੇਦਾਰੀ ਵੇਚਣੀ ਚਾਹੀਦੀ ਹੈ ਜਾਂ ਨਹੀਂ। ਉਨ੍ਹਾਂ ਨੇ ਨਾਲ ਹੀ ਕਿਹਾ ਸੀ ਕਿ ਇਸ ਪੋਲ ਦਾ ਨਤੀਜਾ ਜੋ ਵੀ ਰਹੇ, ਉਨ੍ਹਾਂ ਨੇ ਸ਼ੇਅਰ ਵੇਚਣੇ ਹੀ ਹਨ।
ਇਹ ਵੀ ਪੜ੍ਹੋ : 'ਆਪ' ਸਰਕਾਰ ਪੰਜਾਬ ਦੇ ਹਰ ਵਿਅਕਤੀ ਅਤੇ ਵਪਾਰੀ ਦੀ ਸੁਰੱਖਿਆ ਯਕੀਨੀ ਬਣਾਏਗੀ : ਕੇਜਰੀਵਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Spicejet ਨੇ ਦਸੰਬਰ ਤਿਮਾਹੀ 'ਚ 42.45 ਕਰੋੜ ਰੁਪਏ ਦਾ ਮੁਨਾਫਾ ਕਮਾਇਆ
NEXT STORY