ਬਿਜ਼ਨੈੱਸ ਡੈਸਕ - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 20 ਫਰਵਰੀ ਨੂੰ ਖਤਮ ਹਫਤੇ ’ਚ 2.11 ਅਰਬ ਡਾਲਰ ਘਟ ਕੇ 723.60 ਅਰਬ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ
ਅੰਕੜਿਆਂ ਮੁਤਾਬਕ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 1.03 ਅਰਬ ਡਾਲਰ ਘਟ ਕੇ 572.56 ਅਰਬ ਡਾਲਰ ਰਹੀਆਂ। ਡਾਲਰ ਦੇ ਰੂਪ ’ਚ ਪ੍ਰਗਟ ਕੀਤੀ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੇ ਮੁੱਲ ’ਚ ਵਾਧੇ-ਘਾਟੇ ਦੇ ਪ੍ਰਭਾਵ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ ਦੌਰਾਨ ਸੋਨਾ ਭੰਡਾਰ ਦਾ ਮੁੱਲ 97.7 ਕਰੋੜ ਡਾਲਰ ਘਟ ਕੇ 127.48 ਅਰਬ ਡਾਲਰ ਰਹਿ ਗਿਆ। ਕੇਂਦਰੀ ਬੈਂਕ ਨੇ ਦੱਸਿਆ ਕਿ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 8.4 ਕਰੋੜ ਡਾਲਰ ਘਟ ਕੇ 18.84 ਅਰਬ ਡਾਲਰ ਰਿਹਾ। ਅੰਕੜਿਆਂ ਅਨੁਸਾਰ, ਸਮੀਖਿਆ ਅਧੀਨ ਹਫਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ ਵੀ 1.8 ਕਰੋੜ ਡਾਲਰ ਘਟ ਕੇ 4.71 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ
NEXT STORY