ਬਿਜ਼ਨੈੱਸ ਨਿਊਜ਼- ਆਲ ਨਿਊ ਟਾਟਾ ਆਲਟਰੋਜ਼ ਭਾਰਤ ’ਚ 6.89 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ’ਚ ਲਾਂਚ ਹੋ ਗਈ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਬਿਹਤਰ ਲੁਕ-ਡਿਜ਼ਾਈਨ, ਪ੍ਰੀਮੀਅਮ ਇੰਟੀਰੀਅਰ, ਲੇਟੈਸਟ ਫੀਚਰਜ਼ ਅਤੇ ਨਵੇਂ 5 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਟਾਟਾ ਦੀ ਨਵੀਂ ਆਲਟਰੋਜ਼ ਫੇਸਲਿਫਟ ਪ੍ਰੀਮੀਅਮ ਹੈਚਬੈਕ ਸੈਗਮੈਂਟ ਦੀਆਂ ਬਾਕੀ ਕਾਰਾਂ ਦੇ ਮੁਕਾਬਲੇ ਬਹੁਤ ਕੁਝ ਖਾਸ ਆਫਰ ਕਰ ਰਹੀ ਹੈ। ਨਵੀਂ ਆਲਟਰੋਜ਼ ਦੀ ਬੁਕਿੰਗ ਆਉਂਦੀ 2 ਜੂਨ ਤੋਂ ਸ਼ੁਰੂ ਹੋਵੇਗੀ।
ਟਾਟਾ ਮੋਟਰਜ਼ ਦੀ ਆਲ-ਨਿਊ ਆਲਟਰੋਜ਼ ਦੇ ਕੁੱਲ 10 ਵੇਰੀਐਂਟ ਫਿਲਹਾਲ ਲਾਂਚ ਕੀਤੇ ਗਏ ਹਨ, ਜੋ ਕਿ ਸਮਾਰਟ, ਪਿਓਰ, ਕ੍ਰੀਏਟਿਵ ਅਤੇ ਅਕੰਪਲਿਸ਼ਡ ਵਰਗੇ ਟ੍ਰਿਮ ਆਪਸ਼ਨ ’ਚ ਹੈ। ਇਨ੍ਹਾਂ ਦੀ ਐਕਸ-ਸ਼ੋਅਰੂਮ ਕੀਮਤ 6.89 ਲੱਖ ਤੋਂ ਸ਼ੁਰੂ ਹੋ ਕੇ 11.29 ਲੱਖ ਰੁਪਏ ਤੱਕ ਜਾਂਦੀ ਹੈ। ਸੀ. ਐੱਨ. ਜੀ. ਸਮੇਤ 3 ਇੰਜਣ ਆਪਸ਼ਨ ਦੇ ਨਾਲ ਹੀ 5 ਸਪੀਡ ਮੈਵੂਅਲ, ਡੀ. ਸੀ. ਏ. ਅਤੇ ਨਵੇਂ 5 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਆਪਸ਼ਨ ’ਚ ਆਈ ਨਵੀਂ ਟਾਟਾ ਆਲਟਰੋਜ਼ ਆਉਣ ਵਾਲੇ ਸਮੇਂ ’ਚ ਪ੍ਰੀਮੀਅਮ ਹੈਚਬੈਕ ਸੈਗਮੈਂਟ ’ਚ ਧੁੰਮਾਂ ਪਾ ਸਕਦੀ ਹੈ।
ਆਲ ਨਿਊ ਟਾਟਾ ਆਲਟਰੋਜ਼ ਲੁਕ ਅਤੇ ਡਿਜ਼ਾਈਨ ਦੇ ਮਾਮਲੇ ’ਚ ਕਾਫ਼ੀ ਬਦਲ ਗਈ ਹੈ। ਇਸ ਦੇ ਐਕਸਟੀਰੀਅਰ ’ਚ ਨਵੀਆਂ 3-ਡੀ ਗ੍ਰਿਲਜ਼, ਰੀਡਿਜ਼ਾਈਂਡ ਹੈੱਡਲੈਂਪ ਅਤੇ ਟੇਲਲੈਂਪ, ਇਨਫਿਨਿਟੀ ਕੁਨੈਕਟਿੰਗ ਰਿਅਰ ਐੱਲ. ਈ. ਡੀ. ਬਾਰ, ਐੱਲ. ਈ. ਡੀ. ਲਾਈਟਸ, ਨਵੇਂ ਡਿਜ਼ਾਈਨ ਦੇ ਅਲਾਏ ਵ੍ਹੀਲ, ਫਲੱਸ਼ ਡੋਰ ਹੈਂਡਲਜ਼ ਸਮੇਤ ਬਹੁਤ ਕੁਝ ਖਾਸ ਮਿਲਦਾ ਹੈ। ਨਵੀਂ ਆਲਟਰੋਜ਼ ’ਚ 90 ਡਿਗਰੀ ਗ੍ਰੈਂਡ ਐਂਟਰੀ ਡੋਰ ਦੇ ਨਾਲ ਹੀ 345 ਲੀਟਰ ਦਾ ਬੂਟ ਸਪੇਸ ਮਿਲਦਾ ਹੈ, ਜੋ ਸੈਗਮੈਂਟ ਬੈਸਟ ਹੈ। ਆਲਟਰੋਜ਼ ਦੇ ਸੀ. ਐੱਨ. ਜੀ. ਵੇਰੀਐਂਟਸ ’ਚ 210 ਲੀਟਰ ਦਾ ਬੂਟ ਸਪੇਸ ਦਿੱਤਾ ਗਿਆ ਹੈ। ਨਵੀਂ ਆਲਟਰੋਜ਼ ਨੂੰ 5 ਆਕਰਸ਼ਕ ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ।
ਬ੍ਰਿਟੇਨ ’ਚ ਮਹਿੰਗਾਈ ਵਧ ਕੇ ਇਕ ਸਾਲ ਤੋਂ ਜ਼ਿਆਦਾ ਦੇ ਉੱਚੇ ਪੱਧਰ 3.5 ਫੀਸਦੀ ’ਤੇ
NEXT STORY