ਨਵੀਂ ਦਿੱਲੀ (ਵਾਰਤਾ) : ਮੌਜੂਦਾ ਸਮੇਂ ਵਿਚ ਪੂਰੇ ਦੇਸ਼ ਵਿਚ 'ਸਕੂਲ ਫਰਾਮ ਹੋਮ' ਦੀ ਧਾਰਨਾ ਦਾ ਜ਼ੋਰ ਚੱਲ ਰਿਹਾ ਹੈ, ਅਜਿਹੇ ਵਿਚ Amazon.in ਨੇ ਵੀਰਵਾਰ ਨੂੰ 'ਸਕੂਲ ਫਰਾਮ ਹੋਮ ਸਟੋਰ' ਨੂੰ ਲਾਂਚ ਕੀਤਾ ਹੈ। ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਇਹ ਸਟੋਰ ਘਰ ਵਿਚ ਚੰਗਾ ਲਰਨਿੰਗ ਜ਼ੋਨ ਬਣਾਉਣ ਲਈ ਮਾਤਾ-ਪਿਤਾ, ਅਧਿਆਪਕਾਂ ਅਤੇ ਸਿਖਿਆਰਥੀਆਂ ਦੀ ਮਦਦ ਕਰਦਾ ਹੈ। ਇਹ ਉਨ੍ਹਾਂ ਲਈ ਪੜ੍ਹਣ ਅਤੇ ਲਿਖਣ ਲਈ ਜ਼ਰੂਰੀ ਚੀਜ਼ਾਂ, ਸਟੇਸ਼ਨਰੀ, ਲੈਪਟਾਪ, ਟੈਬਲੇਟਸ ਅਤੇ ਪੀ.ਸੀ., ਹੈਡਸੈਟ ਅਤੇ ਸਪੀਕਰ, ਪ੍ਰਿੰਟਰ ਅਤੇ ਹੋਮ ਫਰਨੀਸ਼ਿੰਗ ਵਰਗੇ ਉਤਪਾਦਾਂ ਦੀ ਪੇਸ਼ਕਸ਼ ਕਰਦਾ ਹੈ।
ਇਸ 'ਤੇ ਤਾਜ਼ਾ ਖੋਜ ਦੇ ਰੁਝਾਨ ਦਰਸਾਉਂਦੇ ਹਨ ਕਿ 'ਵਕਰ ਐਂਡ ਸਕੂਲ ਫਰਾਮ ਹੋਮ' ਪ੍ਰੋਡਕਟਸ ਦੀ ਖੋਜ (Search) ਵਿਚ ਕਾਫ਼ੀ ਉਛਾਲ ਆਇਆ ਹੈ। ਜਿਵੇਂ ਹੈਡਫੋਨ ਅਤੇ ਈਅਰਫੋਨ ਦੀ ਭਾਲ ਵਿਚ 1.7 ਗੁਣਾ ਵਾਧਾ ਹੋਇਆ ਹੈ। ਲੈਪਟਾਪ ਅਤੇ ਟੈਬਲੇਟਸ ਲਈ ਖੋਜ ਵਿਚ 2 ਗੁਣਾ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ। ਸਟੇਸ਼ਨਰੀ ਲਈ ਖੋਜ ਲਗਭਗ 1.2 ਗੁਣਾ ਜ਼ਿਆਦਾ ਵਧੀ ਹੈ। ਮਾਊਸ ਅਤੇ ਕੀਬੋਡਰ ਲਈ ਖੋਜ 2 ਗੁਣਾ ਵਧੀ ਹੈ। ਪ੍ਰਿੰਟਰਸ ਦੀ ਖੋਜ ਵਿਚ 1.3 ਗੁਣਾ ਅਤੇ ਰਾਉਟਰਸ ਲਈ ਖੋਜ ਵਿਚ 3 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਸਟੱਡੀ ਟੈਬਲ ਲਈ ਖੋਜ 2.5 ਗੁਣਾ ਵਧੀ ਹੈ।
ਸਕੂਲ ਫਰਾਮ ਹੋਮ ਸਟੋਰ ਨੂੰ ਮਾਤਾ-ਪਿਤਾ ਦੇ ਖਰੀਦਾਰੀ ਅਨੁਭਵ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਉਪਰੋਕਤ ਰੁਝਾਨਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਖਪਤਕਾਰ ਸਕੂਲ ਫਰਾਮ ਹੋਮ ਲਈ ਜ਼ਰੂਰੀ ਚੀਜ਼ਾਂ ਜਿਵੇਂ ਟੈਕਸਟਬੁੱਕਸ ਅਤੇ ਸਟਡੀ ਗਾਈਡਸ, ਸਟੇਸ਼ਨਰੀ, ਰਾਈਟਿੰਗ ਉਤਪਾਦ, ਲੈਪਟਾਪ, ਟੈਬਲੇਟਸ ਅਤੇ ਪੀ.ਸੀ., ਕੀ-ਬੋਡਰ ਅਤੇ ਮਾਊਸ, ਹੈਡਸੈਟ ਅਤੇ ਸਪੀਕਰ, ਪ੍ਰਿੰਟਰ ਅਤੇ ਹੋਮ ਫਰਨੀਸ਼ਿੰਗ ਵਰਗੇ ਬੁੱਕਸ਼ੈਲਫ, ਸਟਡੀ ਲੈਂਪ ਅਤੇ ਹੋਰਾਂ 'ਤੇ ਆਕਰਸ਼ਕ ਪੇਸ਼ਕਸ਼ ਅਤੇ ਡੀਲ ਵੀ ਹਾਸਲ ਕਰ ਸਕਦੇ ਹਨ।
ਬ੍ਰਿਟੇਨ 'ਚ ਨੀਰਵ ਮੋਦੀ ਦੀ ਹਿਰਾਸਤ 9 ਜੁਲਾਈ ਤੱਕ ਵਧੀ
NEXT STORY