ਭੁਲੱਥ (ਰਜਿੰਦਰ, ਭੂਪੇਸ਼)- ਭੁਲੱਥ ਸ਼ਹਿਰ ਵਿਚ ਬੀਤੀ ਰਾਤ ਚੋਰਾਂ ਨੇ ਆਪਣੀ ਦਸਤਕ ਦਿੰਦੇ ਹੋਏ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਦੋਵੇਂ ਵਾਰਦਾਤਾਂ ਸ਼ਹਿਰ ਦੇ ਕਚਿਹਰੀ ਚੌਕ ਤੋਂ ਲੈ ਕੇ ਨਡਾਲਾ ਰੋਡ ’ਤੇ ਐੱਚ. ਡੀ. ਐੱਫ਼. ਸੀ. ਬੈਂਕ ਤੱਕ ਪੈਂਦੇ ਰਸਤੇ ਵਿਚ ਹੋਈਆਂ। ਇਸ ਇਲਾਕੇ ਵਿਚ ਮੁੱਖ ਸੜਕ ’ਤੇ ਦੁਕਾਨਾਂ ਅਤੇ ਪਿੱਛੇ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਇਥੇ ਖਾਲਸਾ ਪੇਂਟ ਸਟੋਰ ਵਿਚ ਜਿਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਥੇ ਇਸੇ ਹੀ ਸੜਕ ’ਤੇ ਬੌਬੀ ਮਨੀ ਚੇਂਜਰ ਦੀ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ। ਇਕੱਤਰ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਲੱਕੀ ਪੁੱਤਰ ਬਲਕਾਰ ਸਿੰਘ ਨੇ ਦਸਿਆ ਕਿ ਭੁਲੱਥ ਵਿਚ ਉਨ੍ਹਾਂ ਦੀ ਖਾਲਸਾ ਪੇਂਟ ਸਟੋਰ ਦੇ ਨਾਂ ’ਤੇ ਦੁਕਾਨ ਹੈ। ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਦੋਂ ਉਹ ਦੁਕਾਨ ''ਤੇ ਆਇਆ ਤਾਂ ਦੁਕਾਨ ਦਾ ਸ਼ਟਰ ਖੁੱਲ੍ਹਾ ਸੀ ਅਤੇ ਤਾਲਾ ਟੁੱਟਾ ਪਿਆ ਸੀ।
ਇਹ ਵੀ ਪੜ੍ਹੋ: ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ ਲਾਹਣਤਾਂ ਪਾ ਰਹੇ ਲੋਕ

ਜਦੋਂ ਦੁਕਾਨ ਦਾ ਗੱਲਾਂ ਚੈੱਕ ਕੀਤਾ ਗਿਆ ਤਾਂ ਗੱਲੇ ਵਿਚ ਰੱਖੀਆਂ ਪਰਚੀਆਂ ਅਤੇ ਖੁੱਲ੍ਹੇ ਪੈਸੇ ਜੋ 1000 ਤੋਂ 1500 ਰੁਪਏ ਦੇ ਕਰੀਬ ਸਨ, ਚੋਰੀ ਹੋ ਚੁੱਕੇ ਸਨ। ਇਸ ਉਪਰੰਤ ਜਦੋਂ ਸੀ. ਸੀ. ਟੀ. ਵੀ. ਕੈਮਰਾ ਦੇਖਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਰਾਤ ਦੇ ਕਰੀਬ 3 ਵਜੇ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੁੰਦਾ ਹੈ ਅਤੇ ਇਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ
ਦੂਜੀ ਘਟਨਾ ਸਬੰਧੀ ਮਨੀ ਚੇਂਜਰ ਬੌਬੀ ਵੋਹਰਾ ਨੇ ਦਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੀ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ, ਕਿਉਂਕਿ ਸ਼ਟਰ ਬਹੁਤ ਮਜਬੂਤ ਹੈ। ਪਰ ਸ਼ਟਰ ਪੱਤੀਆਂ ਤੋਂ ਨੁਕਸਾਨਿਆ ਗਿਆ ਹੈ। ਉਨ੍ਹਾਂ ਹੋਰ ਦਸਿਆ ਕਿ ਇਸ ਤੋਂ ਇਕ ਦਿਨ ਪਹਿਲਾਂ ਚੋਰਾਂ ਨੇ ਦੁਕਾਨ ਦੇ ਤਾਲੇ ਤੋੜੇ ਸਨ, ਜਿਸ ਤੋਂ ਬਾਅਦ ਅਸੀਂ ਹੋਰ ਜ਼ਿਆਦਾ ਵਧੀਆ ਤਾਲੇ ਲਗਾਏ ਅਤੇ ਅੱਜ ਲਗਾਤਾਰ ਦੂਜੇ ਦਿਨ ਸਾਡੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਦੋਵੇਂ ਦੁਕਾਨਾਂ ਦੇ ਮਾਲਕਾਂ ਦਾ ਕਹਿਣਾ ਹੈ ਇਸ ਸਬੰਧੀ ਥਾਣਾ ਭੁਲੱਥ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Punjab: ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ ਲਾਹਣਤਾਂ ਪਾ ਰਹੇ ਲੋਕ
NEXT STORY