ਨਵੀਂ ਦਿੱਲੀ- ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਡਾਕਟਰੀ ਖੇਤਰ 'ਚ ਇਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਹੈ। ਡਾਕਟਰਾਂ ਦੀ ਅਗਵਾਈ 'ਚ ਇਕ ਆਪਣੀ ਕਿਸਮ ਦਾ ਪਹਿਲਾ 'AI ਹੈਲਥਕੇਅਰ ਈਕੋਸਿਸਟਮ' ਤਿਆਰ ਕੀਤਾ ਗਿਆ ਹੈ, ਜੋ ਹਸਪਤਾਲ ਤੋਂ ਬਾਹਰ ਵੀ ਗੰਭੀਰ ਮਰੀਜ਼ਾਂ ਨੂੰ ਰੀਅਲ-ਟਾਈਮ (ਅਸਲ ਸਮੇਂ) 'ਚ ਡਾਕਟਰੀ ਸਲਾਹ ਅਤੇ ਨਿਗਰਾਨੀ ਪ੍ਰਦਾਨ ਕਰੇਗਾ। ਇਸ ਪ੍ਰਣਾਲੀ ਦਾ ਮੁੱਖ ਉਦੇਸ਼ ਮਰੀਜ਼ਾਂ ਨੂੰ ਗੰਭੀਰ ਸਥਿਤੀ 'ਚ ਜਾਣ ਤੋਂ ਰੋਕਣਾ ਹੈ।
ਕਿਵੇਂ ਕੰਮ ਕਰਦੀ ਹੈ ਇਹ ਤਕਨੀਕ?
ਇਸ ਪੂਰੇ ਸਿਸਟਮ ਦੇ ਕੇਂਦਰ ਵਿੱਚ 'iLive Connect' ਨਾਮਕ ਇਕ ਛੋਟਾ ਜਿਹਾ ਵਾਇਰਲੈੱਸ 'ਬਾਇਓ ਸੈਂਸਰ ਪੈਚ' ਹੈ। ਇਹ ਪੈਚ ਮਰੀਜ਼ ਦੇ ਗੁੱਟ (Wristband) ਨਾਲ ਜੁੜਿਆ ਹੁੰਦਾ ਹੈ ਅਤੇ ਲਗਾਤਾਰ ਮਹੱਤਵਪੂਰਨ ਸਰੀਰਕ ਮਾਪਦੰਡਾਂ ਦੀ ਗਣਨਾ ਕਰਦਾ ਰਹਿੰਦਾ ਹੈ। ਇਸ ਰਾਹੀਂ ਡਾਕਟਰ ਮਰੀਜ਼ ਦੇ ਦੋ-ਲੀਡ ਈਸੀਜੀ (ECG) ਅਤੇ ਦਿਲ ਦੀ ਧੜਕਣ। ਸਾਹ ਦੀ ਦਰ ਅਤੇ ਆਕਸੀਜਨ ਦਾ ਪੱਧਰ। ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਦੇ ਰੁਝਾਨ। ਸਰੀਰਕ ਗਤੀਵਿਧੀ ਅਤੇ ਦਿਲ ਦੀ ਧੜਕਣ ਦੀ ਪਰਿਵਰਤਨਸ਼ੀਲਤਾ 'ਤੇ ਨਜ਼ਰ ਰੱਖ ਸਕਦੇ ਹਨ।
24 ਘੰਟੇ ਮਾਹਿਰਾਂ ਦੀ ਨਜ਼ਰ
ਇਸ ਪ੍ਰਣਾਲੀ ਦੇ ਸੰਸਥਾਪਕ ਅਤੇ ਮਸ਼ਹੂਰ ਕਾਰਡੀਓਵੈਸਕੁਲਰ ਸਰਜਨ ਡਾ. ਰਾਹੁਲ ਚੰਦੋਲਾ ਨੇ ਦੱਸਿਆ ਕਿ ਇਹ ਸਾਰਾ ਡਾਟਾ ਵਾਇਰਲੈੱਸ ਤਰੀਕੇ ਨਾਲ ਇੱਕ ਸੁਰੱਖਿਅਤ ਕਲਾਊਡ ਪਲੇਟਫਾਰਮ 'ਤੇ ਭੇਜਿਆ ਜਾਂਦਾ ਹੈ। ਉੱਥੋਂ ਇਹ ਇਕ ਸਮਰਪਿਤ ਮੈਡੀਕਲ ਕਮਾਂਡ ਸੈਂਟਰ 'ਚ ਦਿਖਾਈ ਦਿੰਦਾ ਹੈ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਚੌਬੀ ਘੰਟੇ ਮਰੀਜ਼ਾਂ ਦੀ ਸਰਗਰਮੀ ਨਾਲ ਨਿਗਰਾਨੀ ਕਰਦੀ ਹੈ।
ਲੱਛਣ ਦਿਖਣ ਤੋਂ ਪਹਿਲਾਂ ਹੀ ਮਿਲੇਗੀ
ਜਾਣਕਾਰੀ ਰਵਾਇਤੀ ਨਿਗਰਾਨੀ ਪ੍ਰਣਾਲੀਆਂ'ਚ ਬੀਮਾਰੀ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ, ਪਰ 'iLive Connect' 'ਚ AI ਆਧਾਰਿਤ ਭਵਿੱਖਬਾਣੀ ਵਿਸ਼ਲੇਸ਼ਣ ਸ਼ਾਮਲ ਹੈ। ਇਹ ਤਕਨੀਕ ਸਰੀਰ 'ਚ ਹੋਣ ਵਾਲੀਆਂ ਬਹੁਤ ਸੂਖਮ ਤਬਦੀਲੀਆਂ ਦਾ ਪਤਾ ਲਗਾ ਲੈਂਦੀ ਹੈ, ਜਿਸ ਨਾਲ ਲੱਛਣ ਸਾਹਮਣੇ ਆਉਣ ਤੋਂ ਬਹੁਤ ਪਹਿਲਾਂ ਹੀ ਬੀਮਾਰੀ ਦੀ ਸ਼ੁਰੂਆਤ ਦਾ ਸੰਕੇਤ ਮਿਲ ਜਾਂਦਾ ਹੈ।
ਹਸਪਤਾਲ ਤੋਂ ਛੁੱਟੀ ਤੋਂ ਬਾਅਦ ਦੀ ਚਿੰਤਾ ਖ਼ਤਮ
ਡਾ. ਚੰਦੋਲਾ ਅਨੁਸਾਰ, ਇਹ ਪ੍ਰਣਾਲੀ ਸਿਹਤ ਸੇਵਾਵਾਂ 'ਚ ਮੌਜੂਦ ਸਭ ਤੋਂ ਵੱਡੀ ਕਮੀ 'ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮਰੀਜ਼ ਦੀ ਨਿਰੰਤਰ ਨਿਗਰਾਨੀ ਦੀ ਘਾਟ' ਨੂੰ ਦੂਰ ਕਰਨ ਲਈ ਵਿਕਸਿਤ ਕੀਤੀ ਗਈ ਹੈ। ਇਸ ਨਾਲ ਡਾਕਟਰਾਂ ਨੂੰ ਬੀਮਾਰੀ ਦੇ ਸ਼ੁਰੂਆਤੀ ਪੜਾਅ 'ਚ ਹੀ ਦਖਲ ਦੇਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਐਮਰਜੈਂਸੀ ਹਾਲਤਾਂ ਅਤੇ ਵਾਰ-ਵਾਰ ਹਸਪਤਾਲ ਭਰਤੀ ਹੋਣ ਦੀ ਲੋੜ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਲੇਸ਼ੀਆ 'ਚ PM ਮੋਦੀ ਨੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ ! ਨਵਾਂ ਭਾਰਤੀ ਕੌਂਸਲੇਟ ਤੇ UPI ਲਾਂਚ ਕਰਨ ਦਾ ਕੀਤਾ ਐਲਾਨ
NEXT STORY