ਮੁੰਬਈ - ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਮਾਲਕ ਮੁਕੇਸ਼ ਅੰਬਾਨੀ ਨੇ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਏਲਨ ਮਸਕ ਅਤੇ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਦੇ ਘੱਟੋ ਘੱਟ 100 ਅਰਬ ਡਾਲਰ ਦੀ ਜਾਇਦਾਦ ਵਾਲੇ ਵੈਲਥ ਕਲੱਬ ਵਿੱਚ ਆਪਣੀ ਥਾਂ ਬਣਾ ਲਈ ਹੈ।
ਅੰਬਾਨੀ ਦੀ ਦੌਲਤ
ਅੰਬਾਨੀ ਇਸ ਸੂਚੀ ਵਿੱਚ 11 ਵੇਂ ਸਥਾਨ 'ਤੇ ਹਨ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਅਨੁਸਾਰ, ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ ਇਸ ਸਾਲ 23.8 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਹੁਣ ਉਸਦੀ ਕੁੱਲ ਸੰਪਤੀ 100.1 ਅਰਬ ਡਾਲਰ ਹੋ ਗਈ ਹੈ।
ਇਹ ਵੀ ਪੜ੍ਹੋ : ਨਰਾਤਿਆਂ ਦੇ ਸ਼ੁੱਭ ਮੌਕੇ ਸੋਨਾ ਜਿੱਤਣ ਦਾ ਮੌਕਾ, ਜਾਣੋ ਕਿਵੇਂ
ਸ਼ੁੱਕਰਵਾਰ ਨੂੰ ਰਿਲਾਇੰਸ ਦੇ ਸ਼ੇਅਰਾਂ ਵਿੱਚ ਆਈ ਤੇਜ਼ੀ
ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀਐਸਈ) 'ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦਾ ਸ਼ੇਅਰ 98.70 ਅੰਕਾਂ ਭਾਵ 3.84 ਫ਼ੀਸਦੀ ਦੇ ਉਛਾਲ ਨਾਲ 2670.85 'ਤੇ ਬੰਦ ਹੋਇਆ। ਕੰਪਨੀ ਦਾ ਮਾਰਕੀਟ ਪੂੰਜੀਕਰਣ (ਮਾਰਕੀਟ ਸਥਿਤੀ) 16,93,170.17 ਕਰੋੜ ਰੁਪਏ ਹੋ ਗਈ ਹੈ। ਐਨ.ਐਸ.ਈ. 'ਤੇ ਇਹ 96.80 ਅੰਕ ਭਾਵ 3.76 ਪ੍ਰਤੀਸ਼ਤ ਦੇ ਵਾਧੇ ਨਾਲ 2,669.20 'ਤੇ ਬੰਦ ਹੋਇਆ। ਅਗਲੇ ਹਫਤੇ ਰਿਲਾਇੰਸ ਦਾ ਬਾਜ਼ਾਰ ਪੂੰਜੀਕਰਣ 17 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਛੋਹ ਸਕਦਾ ਹੈ।
ਹਾਲ ਹੀ ਵਿੱਚ ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਸੀ। 2021 ਵਿੱਚ ਰਿਲਾਇੰਸ ਐਂਟਰਪ੍ਰਇਜ਼ਿਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 14ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਹ ਸਾਲ 2008 ਤੋਂ ਇਸ ਸਥਾਨ 'ਤੇ ਕਬਜ਼ਾ ਕਰਕੇ ਬੈਠੇ ਹਨ।
ਇਹ ਵੀ ਪੜ੍ਹੋ : ਪਹਿਲੇ ਨਰਾਤੇ ਮੌਕੇ ਬੈਂਕ ਆਫ ਬੜੌਦਾ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਹੋਮ ਲੋਨ ਦੀਆਂ ਦਰਾਂ ’ਚ ਕੀਤੀ ਵੱਡੀ ਕਟੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਿਤਾਭ ਬੱਚਨ ਨੂੰ SBI ਦੇਵੇਗਾ ਹਰ ਮਹੀਨੇ 18 ਲੱਖ ਰੁਪਏ, ਜਾਣੋ ਕਿਉਂ
NEXT STORY