ਨਵੀਂ ਦਿੱਲੀ -ਨੋਟਬੰਦੀ ਅਤੇ ਨਕਦੀ ਰਹਿਤ ਮੁਹਿੰਮ ਨੇ ਦੇਸ਼ 'ਚ ਡਿਜੀਟਲ ਭੁਗਤਾਨ ਦੇ ਵਾਧੇ ਨੂੰ ਕਾਫ਼ੀ ਤੇਜ਼ ਕੀਤਾ ਹੈ। ਸਾਲ 2025 ਤੱਕ ਦੇਸ਼ 'ਚ ਸਾਲਾਨਾ ਡਿਜੀਟਲ ਭੁਗਤਾਨ 1000 ਅਰਬ ਡਾਲਰ 'ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਏ. ਸੀ. ਆਈ. ਵਰਲਡਵਾਈਡ ਵੱਲੋਂ ਏ. ਜੀ. ਐੱਸ. ਟਰਾਂਜ਼ੈਕਟ ਟੈਕਨਾਲੋਜੀਜ਼ ਦੇ ਨਾਲ ਮਿਲ ਕੇ ਤਿਆਰ 'ਟਰਾਂਜ਼ੈਕਸ਼ਨਸ 2025' ਦਸਤਾਵੇਜ਼ ਅਨੁਸਾਰ ਸਾਲ 2025 ਤੱਕ ਹਰ ਪੰਜ 'ਚੋਂ ਇਕ ਲੈਣ-ਦੇਣ ਡਿਜੀਟਲ ਤਰੀਕੇ ਨਾਲ ਹੋਵੇਗਾ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਅਜੇ ਡਿਜੀਟਲ ਭੁਗਤਾਨ ਦੇ ਵਰਤੋਂਕਰਤਾਵਾਂ ਦੀ ਗਿਣਤੀ 9 ਕਰੋੜ ਹੈ, ਜਿਸ ਦੇ ਸਾਲ 2020 ਤੱਕ 30 ਕਰੋੜ ਹੋ ਜਾਣ ਦਾ ਅੰਦਾਜ਼ਾ ਹੈ। ਵਰਤੋਂਕਰਤਾਵਾਂ ਦੀ ਗਿਣਤੀ 'ਚ ਇਹ ਵਾਧਾ ਪੇਂਡੂ ਖੇਤਰਾਂ ਅਤੇ ਛੋਟੇ ਸ਼ਹਿਰਾਂ ਤੋਂ ਲੋਕਾਂ ਦੇ ਜੁੜਨ ਨਾਲ ਹੋਵੇਗੀ।
ਕੋਲੇ ਦੀ ਵਰਤੋਂ 'ਚ ਲਚਕੀਲੇਪਨ ਨਾਲ ਬਿਜਲੀ ਪਲਾਂਟਾਂ ਨੂੰ 646 ਕਰੋੜ ਰੁਪਏ ਦੀ ਬੱਚਤ
NEXT STORY