ਨਵੀਂ ਦਿੱਲੀ - ਦਿੱਗਜ ਤਕਨੀਕੀ ਕੰਪਨੀ ਐਪਲ ਨੇ ਭਾਰਤ ਦੇ ਤੇਜ਼ੀ ਨਾਲ ਮਜ਼ਬੂਤ ਹੁੰਦੇ ਪ੍ਰਚੂਨ ਬਾਜ਼ਾਰ ’ਚ ਆਪਣੀ ਹਾਜ਼ਰੀ ਵਧਾਉਣ ਲਈ ਨੋਇਡਾ ’ਚ ਇਕ ਨਵਾਂ ਸਟੋਰ ਖੋਲ੍ਹਿਆ ਹੈ। ਇਹ ਭਾਰਤ ’ਚ ਕੰਪਨੀ ਦਾ 5ਵਾਂ ਸਟੋਰ ਹੈ ।
ਐਪਲ ਦੀ ਉਪ-ਪ੍ਰਧਾਨ (ਸਟੋਰ ਅਤੇ ਪ੍ਰਚੂਨ ਸੰਚਾਲਨ) ਵਨੇਸਾ ਟ੍ਰਿਗਬ ਨੇ ਕਿਹਾ ਕਿ ਕੰਪਨੀ ਹਰ ਨਵੇਂ ਸਟੋਰ ਦੇ ਖੁੱਲ੍ਹਣ ’ਤੇ ਬੇਭਰੋਸੇਯੋਗ ਊਰਜਾ ਅਤੇ ਉਤਸ਼ਾਹ ਵੇਖ ਰਹੀ ਹੈ। ਇਸ ਨੂੰ ਵੇਖਦੇ ਹੋਏ ਕੰਪਨੀ ਅਗਲੇ ਸਾਲ ਮੁੰਬਈ ’ਚ ਇਕ ਹੋਰ ਸਟੋਰ ਖੋਲ੍ਹੇਗੀ। ਐਪਲ ਨੇ ਪਹਿਲਾਂ ਖੋਲ੍ਹੇ ਗਏ ਮੁੰਬਈ ਅਤੇ ਦਿੱਲੀ ਦੇ ਸਟੋਰ ਤੋਂ ਇਲਾਵਾ ਇਸ ਸਾਲ ਬੈਂਗਲੁਰੂ ਅਤੇ ਪੁਣੇ ’ਚ ਵੀ ਆਪਣੇ ਸਟੋਰ ਖੋਲ੍ਹੇ ਹਨ।
ਟ੍ਰਿਗਬ ਨੇ ਕਿਹਾ ਕਿ ਨਵੇਂ ਸਟੋਰ ਲਈ ਨੋਇਡਾ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਥੇ ਵਿਦਿਆਰਥੀਆਂ, ਰਚਨਾਕਾਰਾਂ ਅਤੇ ਉਦਮੀਆਂ ਦਾ ਜਿਊਂਦਾ ਅਤੇ ਤੇਜ਼ੀ ਨਾਲ ਵਧਦਾ ਭਾਈਚਾਰਾ ਹੈ। ਉਨ੍ਹਾਂ ਕਿਹਾ ਕਿ ਇਹ ਸਟੋਰ ਇਕ ਅਜਿਹੀ ਜਗ੍ਹਾ ਦੇ ਰੂਪ ’ਚ ਡਿਜ਼ਾਈਨ ਕੀਤਾ ਗਿਆ ਹੈ, ਜਿੱਥੇ ਰਚਨਾਤਮਕਤਾ ਅਤੇ ਤਕਨੀਕੀ ਆਪਸ ’ਚ ਮਿਲਦੀਆਂ ਹਨ । ਟ੍ਰਿਗਬ ਨੇ ਕਿਹਾ,‘‘ਅਸੀਂ ਲਗਾਤਾਰ ਨਵੀਨਤਾ ਕਰ ਰਹੇ ਹਾਂ ਤਾਂਕਿ ਕਿਤੇ ਵੀ ਮੌਜੂਦ ਗਾਹਕਾਂ ਤੱਕ ਪਹੁੰਚਿਆ ਜਾ ਸਕੇ। ਅਸੀਂ ਆਪਣੇ ਆਨਲਾਈਨ ਅਤੇ ਫਿਜ਼ੀਕਲ ਸਟੋਰ ਨੂੰ ਇਕ ਸਹਿਜ ਖਰੀਦਦਾਰੀ ਤਜਰਬਾ ਪ੍ਰਦਾਨ ਕਰਨ ਦੇ ਰੂਪ ’ਚ ਵੇਖਦੇ ਹਾਂ।’’
PM ਮੋਦੀ ਨੂੰ ਮਿਲੇ ਮਾਈਕ੍ਰੋਸਾਫਟ ਦੇ ਚੇਅਰਮੈਨ ਸੱਤਿਆ ਨਡੇਲਾ, ਭਾਰਤ 'ਚ 17.5 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ
NEXT STORY