ਨਵੀਂ ਦਿੱਲੀ (ਏਜੰਸੀ) : ਅਦਾਕਾਰਾ ਤਾਪਸੀ ਪਨੂੰ ਇੱਕ ਵਾਰ ਫਿਰ ਚਰਚਾ ਵਿੱਚ ਹੈ। ਉਨ੍ਹਾਂ ਦੀ ਤਾਜ਼ਾ ਰਿਲੀਜ਼ ਹੋਈ ਫਿਲਮ 'Assi' (ਅੱਸੀ) ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਨੁਭਵ ਸਿਨਹਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ ਅਤੇ ਫਿਲਮ ਵਿੱਚ ਕਾਨੀ ਕੁਸਰੁਤੀ ਨੇ ਰੇਪ ਪੀੜਤਾ ਦਾ ਕਿਰਦਾਰ ਨਿਭਾਇਆ ਹੈ, ਜਦੋਂ ਕਿ ਤਾਪਸੀ ਪਨੂੰ ਉਸ ਦੀ ਵਕੀਲ ਵਜੋਂ ਅਦਾਲਤ ਵਿੱਚ ਜ਼ੋਰਦਾਰ ਬਹਿਸ ਕਰਦੀ ਨਜ਼ਰ ਆ ਰਹੀ ਹੈ। ।
ਇਹ ਫਿਲਮ ਦਿੱਲੀ ਦੀ ਇੱਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ, ਜੋ ਇੱਕ ਹਿੰਸਕ ਜਿਨਸੀ ਹਮਲੇ (Sexual Assault) ਤੋਂ ਬਾਅਦ ਇਨਸਾਫ ਲਈ ਲੜਦੀ ਹੈ। ਫਿਲਮ ਵਿੱਚ ਪੁਲਸ ਅਤੇ ਕਾਨੂੰਨੀ ਕਾਰਵਾਈ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ ਦੇਵੇਗੀ ਖ਼ਬਰ
ਦੱਸ ਦੇਈਏ ਕਿ 'ਮੁਲਕ' (2018) ਅਤੇ 'ਥੱਪੜ' (2020) ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਤਾਪਸੀ ਪਨੂੰ ਅਤੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਇਹ ਤੀਜੀ ਫਿਲਮ ਹੈ। ਇਸ ਜੋੜੀ ਨੇ ਹਮੇਸ਼ਾ ਹੀ ਗੰਭੀਰ ਮੁੱਦਿਆਂ ਨੂੰ ਪਰਦੇ 'ਤੇ ਉਤਾਰਿਆ ਹੈ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ।
ਇਹ ਵੀ ਪੜ੍ਹੋ: 'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75 ਲੱਖ ਦੀ ਲਗਜ਼ਰੀ ਕਾਰ
ਦਿੱਗਜ ਕਲਾਕਾਰਾਂ ਦੀ ਫੌਜ
ਟੀ-ਸੀਰੀਜ਼ ਅਤੇ ਅਨੁਭਵ ਸਿਨਹਾ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਵਿੱਚ ਸਿਰਫ਼ ਤਾਪਸੀ ਹੀ ਨਹੀਂ, ਸਗੋਂ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਮੌਜੂਦ ਹਨ। ਫਿਲਮ ਵਿੱਚ ਨਸੀਰੂਦੀਨ ਸ਼ਾਹ, ਰੇਵਤੀ, ਮਨੋਜ ਪਾਹਵਾ, ਕੁਮੁਦ ਮਿਸ਼ਰਾ, ਮੁਹੰਮਦ ਜ਼ੀਸ਼ਾਨ ਅਯੂਬ, ਸੁਪ੍ਰੀਆ ਪਾਠਕ ਅਤੇ ਸੀਮਾ ਪਾਹਵਾ ਵਰਗੇ ਸਿਤਾਰਿਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਟਰੇਡ ਵੈੱਬਸਾਈਟ 'ਸੈਕਨਿਲਕ' (Sacnilk) ਮੁਤਾਬਕ, ਫਿਲਮ ਦੀ ਸ਼ੁਰੂਆਤ ਭਾਵੇਂ ਧੀਮੀ ਰਹੀ ਹੈ, ਪਰ ਮਜ਼ਬੂਤ ਕਹਾਣੀ ਦੇ ਚੱਲਦਿਆਂ ਵੀਕੈਂਡ 'ਤੇ ਇਸ ਦੀ ਕਮਾਈ ਵਿੱਚ ਵੱਡਾ ਉਛਾਲ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਰਣਵੀਰ ਸਿੰਘ ਨੂੰ ਧਮਕਾਉਣ ਵਾਲੇ 'ਬਾਕਸਰ' ਦੀ ਹੁਣ ਖ਼ੈਰ ਨਹੀਂ ! ਜਾਰੀ ਹੋ ਗਿਆ LOC
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'Toxic' ਦੇ ਨਵੇਂ ਪੋਸਟਰ ਨੇ ਵਧਾਇਆ ਸਸਪੈਂਸ ! 'ਕਲੀਨ ਸ਼ੇਵ' ਲੁੱਕ 'ਚ ਨਜ਼ਰ ਆਏ ਯਸ਼
NEXT STORY