ਮੁੰਬਈ-ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਸਤੇ ਮਕਾਨਾਂ ਦੇ ਨਿਰਮਾਣ ਲਈ ਸਰਕਾਰੀ-ਨਿੱਜੀ ਹਿੱਸੇਦਾਰੀ ਨੂੰ ਮਨਜ਼ੂਰੀ ਦਿੰਦਿਆਂ ਅੱਜ ਨਵੀਂ ਨੀਤੀ ਦਾ ਐਲਾਨ ਕਰ ਦਿੱਤਾ, ਜਿਸ 'ਚ ਨਿੱਜੀ ਜ਼ਮੀਨ 'ਤੇ ਬਣਨ ਵਾਲੇ ਮਕਾਨ ਵਾਸਤੇ 2.50 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਵੇਗੀ।
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ ਇਸ ਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਸਸਤੇ ਮਕਾਨਾਂ ਦੇ ਨਿਰਮਾਣ 'ਚ ਹਿੱਸੇਦਾਰੀ ਕਰਨ ਲਈ ਨਿੱਜੀ ਖੇਤਰ ਦੇ ਕੋਲ 8 ਬਦਲ ਹੋਣਗੇ। ਉਨ੍ਹਾਂ ਨਿਵੇਸ਼ਕਾਂ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਇਸ ਨੀਤੀ 'ਚ ਸਰਕਾਰ, ਰੋਜ਼ਗਾਰਦਾਤਾ ਅਤੇ ਵਿੱਤੀ ਸੰਸਥਾਨਾਂ ਦੇ ਖਤਰਿਆਂ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਸਾਲ 2022 ਤੱਕ ਸਾਰਿਆਂ ਨੂੰ ਘਰ ਉਪਲੱਬਧ ਕਰਵਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ। ਨੀਤੀ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਦੋ ਬਦਲਾਂ 'ਚ ਨਿੱਜੀ ਜ਼ਮੀਨ 'ਤੇ ਬਣਨ ਵਾਲੇ ਮਕਾਨ ਲਈ ਕਰਜ਼ੇ 'ਤੇ ਵਿਆਜ ਦੇ ਰੂਪ 'ਚ 2.50 ਰੁਪਏ ਤੱਕ ਦੀ ਛੋਟ ਦਿੱਤੀ ਜਾਵੇਗੀ ਅਤੇ ਕਰਜ਼ਾ ਨਾ ਲੈਣ ਵਾਲੇ ਵਿਅਕਤੀ ਨੂੰ ਡੇਢ ਲੱਖ ਰੁਪਏ ਦੀ ਵਿੱਤੀ ਮਦਦ ਮਿਲੇਗੀ।
ਸੇਬੀ ਨੇ ਟੈਕਸ ਚੋਰੀ ਮਾਮਲੇ 'ਚ 82 ਕੰਪਨੀਆਂ ਤੋਂ ਰੋਕ ਹਟਾਈ
NEXT STORY