ਪਲਾਮੂ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਰਜੀਕਲ ਅਤੇ ਹਵਾਈ ਹਮਲਿਆਂ ਨੇ ਪਾਕਿਸਤਾਨ ਨੂੰ ਇੰਨਾ ਹਿਲਾ ਦਿੱਤਾ ਹੈ ਕਿ ਗੁਆਂਢੀ ਦੇਸ਼ ਦੇ ਨੇਤਾ ਉਦੋਂ ਦੁਆ ਕਰ ਰਹੇ ਹਨ ਕਿ ਕਾਂਗਰਸ ਦਾ 'ਸ਼ਹਿਜਾਦਾ' ਭਾਰਤ ਦਾ ਪ੍ਰਧਾਨ ਮੰਤਰੀ ਬਣੇ। ਮੋਦੀ ਨੇ ਪਲਾਮੂ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਗੁਆਂਢੀ ਦੇਸ਼ ਭਾਵੇਂ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦਾ ਹੋਵੇ ਪਰ ਭਾਰਤ ਮਜ਼ਬੂਤ ਪ੍ਰਧਾਨ ਮੰਤਰੀ ਵਾਲਾ ਮਜ਼ਬੂਤ ਦੇਸ਼ ਚਾਹੁੰਦਾ ਹੈ। ਉਨ੍ਹਾਂ ਕਿਹਾ,''ਮਾਂ ਭਾਰਤੀ ਦਾ ਅਪਮਾਨ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਵੇਂ ਭਾਰਤ ਦੇ 'ਸਰਜੀਕਲ ਅਤੇ ਏਅਰ ਸਟ੍ਰਾਈਕ' ਨੇ ਉਸ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸ ਨੂੰ ਕਾਂਗਰਸ ਸ਼ਾਸਨ ਦੌਰਾਨ ਭਾਰਤ 'ਤੇ ਅੱਤਵਾਦੀ ਹਮਲਿਆਂ ਦਾ ਸਮਰਥਨ ਕਰਨ ਲਈ ਜਾਣਿਆ ਜਾਂਦਾ ਸੀ।''
ਪੀ.ਐੱਮ. ਮੋਦੀ ਨੇ ਕਿਹਾ,''ਨਵਾਂ ਭਾਰਤ ਜਾਣਦਾ ਹੈ ਕਿ ਦੁਸ਼ਮਣ ਦੇ ਇਲਾਕੇ 'ਚ ਕਿਵੇਂ ਦਾਖ਼ਲ ਹੋਣਾ ਹੈ ਅਤੇ ਹਮਲਾ ਕਰਨਾ ਹੈ... ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਨਾਲ ਹਿਲ ਚੁੱਕੇ ਪਾਕਿਸਤਾਨ ਦੇ ਨੇਤਾ ਦੁਆ ਕਰ ਰਹੇ ਹਨ ਕਿ ਕਾਂਗਰਸ ਦਾ ਸ਼ਹਿਜਾਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇ।'' ਉਨ੍ਹਾਂ ਨੇ ਵੋਟਰਾਂ ਨੂੰ ਇਕ ਵੋਟ ਦੇ ਮਹੱਤਵ ਨੂੰ ਪਛਾਣਨ ਦੀ ਅਪੀਲ ਕੀਤੀ,''ਜਿਸ ਨੇ 500 ਸਾਲਾਂ ਤੱਕ ਪੀੜ੍ਹੀਆਂ ਦੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਦੇ ਨਿਰਮਾਣ 'ਚ ਯੋਗਦਾਨ ਦਿੱਤਾ, ਨਾਲ ਹੀ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਰੱਦ ਕੀਤਾ।'' ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਉਹ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਸੰਵਿਧਾਨ ਬਦਲਣ ਦੇ ਕਾਂਗਰਸ ਦੇ ਕਿਸੇ ਵੀ ਮੰਸੂਬੇ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ,''ਪਿਛਲੇ 25 ਸਾਲਾਂ 'ਚ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਮੇਰੇ ਉੱਪਰ ਭ੍ਰਿਸ਼ਟਾਚਾਰ ਦਾ ਕੋਈ ਦਾਗ਼ ਨਹੀਂ ਲੱਗਾ ਹੈ। ਮੇਰੇ ਕੋਲ ਨਾ ਤਾਂ ਘਰ ਹੈ ਅਤੇ ਨਾ ਹੀ ਸਾਈਕਲ... ਪਰ ਭ੍ਰਿਸ਼ਟ ਝਾਮੁਮੋ ਅਤੇ ਕਾਂਗਰਸ ਨੇਤਾਵਾਂ ਨੇ ਆਪਣੇ ਬੱਚਿਆਂ ਲਈ ਜ਼ਿਆਦਾ ਜਾਇਦਾਦ ਬਣਾ ਲਈ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਨਾ ਰਨੌਤ ਨੇ ਕਾਂਗਰਸ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ, ਕਿਹਾ- ਪਰਿਵਾਰਵਾਦ ਨੇ ਦੇਸ਼ ਨੂੰ ਦੀਮਕ ਵਾਂਗ ਖਾਧਾ
NEXT STORY