ਨਵੀਂ ਦਿੱਲੀ— ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂ 'ਚ ਏਸ਼ੀਆਈ ਬਾਜ਼ਾਰਾਂ 'ਚ ਬੜ੍ਹਤ ਦੇਖਣ ਨੂੰ ਮਿਲੀ। ਸ਼ੰਘਾਈ ਕੰਪੋਜ਼ਿਟ 'ਚ 0.5 ਫੀਸਦੀ ਦੀ ਤੇਜ਼ੀ ਨਾਲ ਚੀਨੀ ਸਟਾਕ 'ਚ ਮਜਬੂਤੀ ਦਰਜ ਕੀਤੀ ਗਈ। ਹਾਲਾਂਕਿ, ਇਸ ਦੌਰਾਨ ਐੱਸ. ਜੀ. ਐਕਸ. ਨਿਫਟੀ 17 ਅੰਕ ਯਾਨੀ 0.14 ਫੀਸਦੀ ਡਿੱਗ ਕੇ 12,084 'ਤੇ ਕਾਰੋਬਾਰ ਕਰ ਰਿਹਾ ਸੀ।
ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 225 ਅੰਕ ਯਾਨੀ 0.97 ਫੀਸਦੀ ਦੀ ਮਜਬੂਤੀ ਨਾਲ 23,516 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 100 ਅੰਕ ਯਾਨੀ 0.37 ਫੀਸਦੀ ਦੀ ਮਜਬੂਤੀ ਨਾਲ 26,442.75 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 4.59 ਅੰਕ ਯਾਨੀ 0.22 ਫੀਸਦੀ ਦੀ ਬੜ੍ਹਤ ਨਾਲ 2,094 ਦੇ ਪੱਧਰ 'ਤੇ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 4 ਅੰਕ ਯਾਨੀ 0.12 ਫੀਸਦੀ ਦੀ ਮਜਬੂਤੀ ਨਾਲ 3,197 'ਤੇ ਕਾਰੋਬਾਰ ਕਰ ਰਿਹਾ ਸੀ।
ਉੱਥੇ ਹੀ, ਸ਼ੁੱਕਰਵਾਰ ਨੂੰ ਯੂ. ਐੱਸ. ਸਟਾਕਸ ਗਿਰਾਵਟ 'ਚ ਬੰਦ ਹੋਏ ਸਨ ਪਰ ਜੂਨ ਤੋਂ ਬਾਅਦ ਇਨ੍ਹਾਂ ਦਾ ਮਹੀਨਾਵਾਰ ਪ੍ਰਦਰਸ਼ਨ ਕਾਫੀ ਬਿਹਤਰ ਰਿਹਾ। ਡਾਓ 112.59 ਅੰਕ ਯਾਨੀ 0.40 ਫੀਸਦੀ ਡਿੱਗ ਕੇ 28,051 ਦੇ ਪੱਧਰ 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 0.4 ਫੀਸਦੀ ਦੀ ਗਿਰਾਵਟ ਨਾਲ 3,140 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.5 ਫੀਸਦੀ ਦੀ ਕਮਜ਼ੋਰੀ ਨਾਲ 8,665 ਦੇ ਪੱਧਰ 'ਤੇ ਬੰਦ ਹੋਇਆ।
ਵ੍ਹਾਈਟ ਗੋਲਡ ਦਾ ਉਤਪਾਦਨ 3.60 ਕਰੋਡ਼ ਗੰਢ ਰਹਿਣ ਦਾ ਅਨੁਮਾਨ
NEXT STORY