ਬਿਜ਼ਨੈੱਸ ਡੈਸਕ : ਮਸ਼ਹੂਰ ਆਈਵਿਅਰ ਕੰਪਨੀ ਲੈਂਸਕਾਰਟ (Lenskart) ਇਸ ਸਮੇਂ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਭਾਰੀ ਗੁੱਸੇ ਦਾ ਸਾਹਮਣਾ ਕਰ ਰਹੀ ਹੈ। ਕੰਪਨੀ 'ਤੇ ਆਪਣੇ ਕਰਮਚਾਰੀਆਂ ਨਾਲ ਧਾਰਮਿਕ ਆਧਾਰ 'ਤੇ ਵਿਤਕਰਾ ਕਰਨ ਦੇ ਦੋਸ਼ ਲੱਗ ਰਹੇ ਹਨ। ਵਿਵਾਦ ਦੀ ਮੁੱਖ ਵਜ੍ਹਾ ਕੰਪਨੀ ਦਾ ਇੱਕ ਕਥਿਤ ਨਵਾਂ ਨਿਯਮ ਹੈ, ਜਿਸ ਵਿੱਚ ਕਰਮਚਾਰੀਆਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਤਾਂ ਦਿੱਤੀ ਗਈ ਹੈ, ਪਰ ਬਿੰਦੀ ਅਤੇ ਤਿਲਕ ਲਗਾਉਣ 'ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇੰਟਰਨੈੱਟ 'ਤੇ 'ਲੈਂਸਕਾਰਟ ਸਟਾਫ ਯੂਨੀਫਾਰਮ ਐਂਡ ਗਰੂਮਿੰਗ ਗਾਈਡ' ਨਾਮਕ ਇੱਕ ਦਸਤਾਵੇਜ਼ ਲੀਕ ਹੋ ਗਿਆ। ਇਸ ਗਾਈਡਲਾਈਨ ਮੁਤਾਬਕ:
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਮਹਿਲਾ ਕਰਮਚਾਰੀਆਂ ਨੂੰ ਸਟੋਰ ਵਿੱਚ ਸ਼ਿਫਟ ਦੌਰਾਨ ਹਿਜਾਬ ਪਹਿਨਣ ਦੀ ਇਜਾਜ਼ਤ ਹੈ। ਸਿੱਖ ਕਰਮਚਾਰੀਆਂ ਨੂੰ ਕਾਲੀ ਪੱਗ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਹਿੰਦੂ ਧਰਮ ਦੇ ਪ੍ਰਤੀਕ ਬਿੰਦੀ, ਧਾਰਮਿਕ ਟਿੱਕਾ/ਤਿਲਕ ਅਤੇ ਹੱਥ ਵਿੱਚ ਬੰਨ੍ਹੇ ਜਾਣ ਵਾਲੇ ਕਲਾਵੇ (ਧਾਗੇ) 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਦਸਤਾਵੇਜ਼ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ "ਧਾਰਮਿਕ ਟਿੱਕਾ/ਤਿਲਕ ਅਤੇ ਬਿੰਦੀ/ਸਟਿੱਕਰ ਦੀ ਇਜਾਜ਼ਤ ਨਹੀਂ ਹੈ"। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਨੂੰ 'ਹਿੰਦੂ ਵਿਰੋਧੀ' ਅਤੇ 'ਧਾਰਮਿਕ ਵਿਤਕਰਾ' ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਪੀਯੂਸ਼ ਬੰਸਲ ਨੇ ਦਿੱਤੀ ਸਫਾਈ
ਮਾਮਲੇ ਦੇ ਤੂੜ ਫੜਨ ਤੋਂ ਬਾਅਦ ਲੈਂਸਕਾਰਟ ਦੇ ਸੰਸਥਾਪਕ ਪੀਯੂਸ਼ ਬੰਸਲ (Piyush Bansal) ਨੇ ਸੋਸ਼ਲ ਮੀਡੀਆ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਇਰਲ ਹੋ ਰਿਹਾ ਦਸਤਾਵੇਜ਼ ਗਲਤ ਹੈ ਅਤੇ ਇਹ ਕੰਪਨੀ ਦੀਆਂ ਮੌਜੂਦਾ ਗਾਈਡਲਾਈਨਜ਼ ਨੂੰ ਨਹੀਂ ਦਰਸਾਉਂਦਾ। ਬੰਸਲ ਮੁਤਾਬਕ, "ਸਾਡੀ ਪਾਲਿਸੀ ਵਿੱਚ ਬਿੰਦੀ ਅਤੇ ਤਿਲਕ ਸਮੇਤ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਪ੍ਰਗਟਾਵੇ 'ਤੇ ਕੋਈ ਪਾਬੰਦੀ ਨਹੀਂ ਹੈ। ਸਾਡੀ ਗਰੂਮਿੰਗ ਪਾਲਿਸੀ ਸਮੇਂ ਦੇ ਨਾਲ ਬਦਲਦੀ ਰਹੀ ਹੈ ਅਤੇ ਪੁਰਾਣੇ ਸੰਸਕਰਣ ਅੱਜ ਸਾਡੀ ਪਛਾਣ ਨਹੀਂ ਹਨ"। ਉਨ੍ਹਾਂ ਨੇ ਇਸ ਭੰਬਲਭੂਸੇ ਲਈ ਮੁਆਫੀ ਵੀ ਮੰਗੀ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਲੋਕਾਂ ਨੇ ਸਫਾਈ 'ਤੇ ਚੁੱਕੇ ਸਵਾਲ
ਹਾਲਾਂਕਿ, ਪੀਯੂਸ਼ ਬੰਸਲ ਦੇ ਇਸ ਸਪੱਸ਼ਟੀਕਰਨ ਨਾਲ ਲੋਕ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਸੋਸ਼ਲ ਮੀਡੀਆ ਯੂਜ਼ਰਸ ਨੇ ਕੁਝ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਇਰਲ ਹੋ ਰਿਹਾ ਦਸਤਾਵੇਜ਼ 2 ਫਰਵਰੀ 2026 ਦਾ ਹੈ। ਯੂਜ਼ਰਸ ਪੁੱਛ ਰਹੇ ਹਨ ਕਿ ਜੇਕਰ ਇਹ ਪਾਲਿਸੀ ਸਿਰਫ ਦੋ ਮਹੀਨੇ ਪੁਰਾਣੀ ਹੈ, ਤਾਂ ਇਸ ਨੂੰ 'ਪੁਰਾਣਾ ਦਸਤਾਵੇਜ਼' ਕਹਿ ਕੇ ਪੱਲਾ ਕਿਵੇਂ ਝਾੜਿਆ ਜਾ ਸਕਦਾ ਹੈ? ਫਿਲਹਾਲ ਇਹ ਮਾਮਲਾ ਇੰਟਰਨੈੱਟ 'ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ : 13 ਸਾਲਾਂ ਦਾ ਰਿਕਾਰਡ ਟੁੱਟਿਆ: 2013 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਕੀਤਾ ਸਭ ਤੋਂ ਮਾੜਾ ਪ੍ਰਦਰਸ਼ਨ
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼
NEXT STORY