ਨਵੀਂ ਦਿੱਲੀ— ਸੰਯੁਕਤ ਰਾਜ ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲੋਂ ਇਸ ਸਾਲ ਤੀਜੀ ਵਾਰ ਵਿਆਜ ਦਰਾਂ 'ਚ ਕਟੌਤੀ ਕਰਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ 'ਚ ਵੀਰਵਾਰ ਸਵੇਰ ਨੂੰ ਕਾਰੋਬਾਰ ਹਰੇ ਨਿਸ਼ਾਨ 'ਤੇ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ, ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ ਹਲਕੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਫੈਡਰਲ ਰਿਜ਼ਰਵ ਨੇ ਨੀਤੀਗਤ ਦਰਾਂ 'ਚ 25 ਬੇਸਿਸ ਅੰਕ ਦੀ ਕਟੌਤੀ ਕੀਤੀ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.11 ਫੀਸਦੀ ਦੀ ਗਿਰਾਵਟ ਨਾਲ 2,936 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਐੱਸ. ਜੀ. ਐਕਸ. ਨਿਫਟੀ 47.50 ਅੰਕ ਯਾਨੀ 0.4 ਫੀਸਦੀ ਚੜ੍ਹ ਕੇ 11,940 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 43.94 ਅੰਕ ਯਾਨੀ 0.19 ਫੀਸਦੀ ਦੀ ਮਜਬੂਤੀ ਨਾਲ 22,887 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 254 ਅੰਕ ਯਾਨੀ 0.96 ਫੀਸਦੀ ਦੀ ਬੜ੍ਹਤ ਨਾਲ 26,922 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 18.86 ਅੰਕ ਯਾਨੀ 0.91 ਫੀਸਦੀ ਦੀ ਮਜਬੂਤੀ ਨਾਲ 2,099 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 22 ਅੰਕ ਯਾਨੀ 0.7 ਫੀਸਦੀ ਦੀ ਮਜਬੂਤੀ ਨਾਲ 3,230 'ਤੇ ਕਾਰੋਬਾਰ ਕਰ ਰਿਹਾ ਹੈ।
FED ਵੱਲੋਂ ਦਰਾਂ 'ਚ ਕਟੌਤੀ ਨਾਲ S&P 500 ਰਿਕਾਰਡ 'ਤੇ ਬੰਦ
NEXT STORY