ਵਾਸ਼ਿੰਗਟਨ— ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਨਾਲ ਉਤਸ਼ਾਹਤ ਬਾਜ਼ਾਰ 'ਚ ਜਮ ਕੇ ਖਰੀਦਾਦਰੀ ਦੇਖਣ ਨੂੰ ਮਿਲੀ। ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਤੇਜ਼ੀ ਨਾਲ 3,046.77 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ ਹੈ।
ਉੱਥੇ ਹੀ, ਡਾਓ ਜੋਂਸ 115.27 ਅੰਕ ਯਾਨੀ 0.43 ਫੀਸਦੀ ਦੀ ਬੜ੍ਹਤ ਨਾਲ 27,186.69 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ 27 ਅੰਕ ਯਾਨੀ 0.3 ਫੀਸਦੀ ਦੀ ਮਜਬੂਤੀ ਨਾਲ 8,303.98 ਦੇ ਪੱਧਰ 'ਤੇ ਬੰਦ ਹੋਇਆ। ਯੂ. ਐੱਸ. ਫੈਡਰਲ ਰਿਜ਼ਰਵ ਨੇ ਇਸ ਸਾਲ ਇਹ ਲਗਾਤਾਰ ਤੀਜੀ ਵਾਰ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਫੈਡਰਲ ਰਿਜ਼ਰਵ ਨੇ ਜੁਲਾਈ ਤੇ ਫਿਰ ਸਤੰਬਰ 'ਚ ਕਟੌਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਫੈਡਰਲ ਰਿਜ਼ਰਵ ਦੀ ਮੀਟਿੰਗ ਦੇ ਫੈਸਲੇ ਤੋਂ ਪਹਿਲਾਂ ਪਿਛਲੇ ਦਿਨ ਵਾਲ ਸਟ੍ਰੀਟ 'ਚ ਕਾਰੋਬਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 19.30 ਅੰਕ ਯਾਨੀ 0.07 ਫੀਸਦੀ ਦੀ ਗਿਰਾਵਟ ਨਾਲ 27071.42 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ ਕੰਪੋਜ਼ਿਟ 49.13 ਅੰਤ ਯਾਨੀ 0.59 ਫੀਸਦੀ ਦੀ ਕਮਜ਼ੋਰੀ ਨਾਲ 8276.85 ਦੇ ਪੱਧਰ 'ਤੇ ਬੰਦ ਹੋਇਆ ਸੀ। ਐੱਸ. ਐਂਡ ਪੀ.-500 ਮਾਮੂਲੀ 2.53 ਦੀ ਗਿਰਾਵਟ ਨਾਲ 3036.89 'ਤੇ ਬੰਦ ਹੋਇਆ ਸੀ। ਉੱਥੇ ਹੀ, ਯੂ. ਐੱਸ. ਦੀ ਗ੍ਰੋਥ ਦਰ ਵੀ ਬਾਜ਼ਾਰ ਉਮੀਦਾਂ ਤੋਂ ਬਿਹਤਰ 1.9 ਫੀਸਦੀ ਰਹੀ।
ਬਾਜ਼ਾਰ 'ਚ ਵਾਧਾ, ਸੈਂਸੈਕਸ 220 ਅੰਕ ਉਛਲਿਆ ਅਤੇ ਨਿਫਟੀ 11849 ਦੇ ਪੱਧਰ 'ਤੇ ਬੰਦ
NEXT STORY