ਨਵੀਂ ਦਿੱਲੀ (ਭਾਸ਼ਾ)-ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਏਸ਼ੀਆਈ ਅਰਥਵਿਵਸਥਾਵਾਂ ਨੂੰ ਵੱਡੇ ਝਟਕੇ ਦਾ ਖਤਰਾ ਹੈ। ਇਸ ਨਾਲ ਕੌਮਾਂਤਰੀ ਅਰਥਵਿਵਸਥਾ ਨੂੰ 77 ਤੋਂ 347 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਏ. ਡੀ. ਬੀ. ਨੇ ਸ਼ੁੱਕਰਵਾਰ ਨੂੰ ਇਸ ਬਾਰੇ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਵਾਇਰਸ ਕਾਰਣ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਕਈ ਤਰੀਕਿਆਂ ਨਾਲ ਸੱਟ ਵੱਜੇਗੀ।
ਇਨ੍ਹਾਂ ’ਚ ਘਰੇਲੂ ਮੰਗ ’ਚ ਭਾਰੀ ਗਿਰਾਵਟ, ਸੈਰ-ਸਪਾਟਾ ਅਤੇ ਕਾਰੋਬਾਰ ਲਈ ਯਾਤਰਾ ’ਚ ਕਮੀ, ਵਪਾਰ ਅਤੇ ਉਤਪਾਦਨ ਘਟਣ, ਸਪਲਾਈ ਰੁਕਾਵਟਾਂ ਅਤੇ ਸਿਹਤ ਪ੍ਰਭਾਵ ਸ਼ਾਮਲ ਹਨ। ਏ. ਡੀ. ਬੀ. ਨੇ ਕਿਹਾ ਕਿ ਅਰਥਵਿਵਸਥਾ ਨੂੰ ਕਿੰਨਾ ਨੁਕਸਾਨ ਪੁੱਜਦਾ ਹੈ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਵਾਇਰਸ ਕਿੰਨਾ ਫੈਲਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਚੀਜ਼ਾਂ ਅਜੇ ਅਨਿਸ਼ਚਿਤ ਹਨ। ਵਿਸ਼ਲੇਸ਼ਣ ਦੇ ਆਧਾਰ ’ਤੇ ਏ. ਡੀ. ਬੀ. ਦਾ ਮੁਲਾਂਕਣ ਹੈ ਕਿ ਕੌਮਾਂਤਰੀ ਅਰਥਵਿਵਸਥਾ ਨੂੰ ਇਸ ਨਾਲ 77 ਤੋਂ 347 ਅਰਬ ਡਾਲਰ ਦਾ ਨੁਕਸਾਨ ਪਹੁੰਚੇਗਾ। ਇਹ ਕੌਮਾਂਤਰੀ ਕੁਲ ਘਰੇਲੂ ਉਤਪਾਦ ਦਾ 0.1 ਤੋਂ 0.4 ਫੀਸਦੀ ਹੋਵੇਗਾ। ਏ. ਡੀ. ਬੀ. ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵੱਲੋਂ ਉਠਾਏ ਗਏ ਅਹਿਤਿਆਤੀ ਕਦਮਾਂ ਅਤੇ 3 ਮਹੀਨਿਆਂ ਬਾਅਦ ਯਾਤਰਾ ’ਤੇ ਪਾਬੰਦੀ ’ਚ ਢਿੱਲ ਨਾਲ ਹੋ ਸਕਦਾ ਹੈ ਕਿ ਇਹ ਪ੍ਰਭਾਵ ਕੁਝ ਘੱਟ ਰਹੇ। ਅਜਿਹੀ ਸਥਿਤੀ ’ਚ ਵੀ ਕੌਮਾਂਤਰੀ ਅਰਥਵਿਵਸਥਾ ਦਾ ਨੁਕਸਾਨ 156 ਅਰਬ ਡਾਲਰ ਰਹਿ ਸਕਦਾ ਹੈ। ਇਹ ਕੌਮਾਂਤਰੀ ਜੀ. ਡੀ. ਪੀ. ਦਾ 0.2 ਫੀਸਦੀ ਹੋਵੇਗਾ।
ਏ. ਡੀ. ਬੀ. ਦੇ ਮੁੱਖ ਅਰਥਸ਼ਾਸਤਰੀ ਯਾਸੂਯੁਕੀ ਸਵਾਦਾ ਨੇ ਕਿਹਾ ਕਿ ਚੀਨ ਨੂੰ ਇਸ ਨਾਲ 103 ਅਰਬ ਡਾਲਰ ਯਾਨੀ ਅਾਪਣੇ ਜੀ. ਡੀ. ਪੀ. ਦਾ 0.8 ਫੀਸਦੀ ਦਾ ਨੁਕਸਾਨ ਹੋਵੇਗਾ। ਬਾਕੀ ਵਿਕਾਸਸ਼ੀਲ ਏਸ਼ੀਆਈ ਦੇਸ਼ਾਂ ਨੂੰ 22 ਅਰਬ ਡਾਲਰ ਜਾਂ ਜੀ. ਡੀ. ਪੀ. ਦਾ 0.2 ਫੀਸਦੀ ਦਾ ਨੁਕਸਾਨ ਹੋਵੇਗਾ। ਮਨੀਲਾ ਹੈੱਡਕੁਆਰਟਰ ਵਾਲੇ ਏਸ਼ੀਆਈ ਵਿਕਾਸ ਬੈਂਕ ਨੇ ਫਰਵਰੀ ’ਚ ਜਾਨਲੇਵਾ ਵਾਇਰਸ ਨਾਲ ਨਜਿੱਠਣ ਲਈ ਏਸ਼ੀਆਈ ਦੇਸ਼ਾਂ ਨੂੰ 40 ਲੱਖ ਡਾਲਰ ਦੀ ਮਦਦ ਦਾ ਐਲਾਨ ਕੀਤਾ ਸੀ।
ਯੈੱਸ ਬੈਂਕ ਮਾਮਲਾ: ਰਾਣਾ ਕਪੂਰ ਦੇ ਘਰ ED ਨੇ ਮਾਰਿਆ ਛਾਪਾ
NEXT STORY