ਅੰਮ੍ਰਿਤਸਰ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਅੰਮ੍ਰਿਤਸਰ ‘ਚ ਦੂਜਾ ਦਿਨ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਅਹੁਦੇਦਾਰਾਂ ਨਾਲ ਵਿਸ਼ੇਸ਼ ਚਰਚਾ ਕੀਤੀ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਅੱਜ ਕੋਈ ਰੈਲੀ ਕਰਨ ਨਹੀਂ ਜਾ ਨਹੀਂ ਸਗੋਂ ਮਿਲਣੀ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ 12-13 ਦਿਨ ਰਹਿ ਗਏ ਹਨ ਇਸ ਵਕਤ ਆਮ ਆਦਮੀ ਪਾਰਟੀ ਨੰਬਰ ਇਕ 'ਤੇ ਚੋਣ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਇਹ ਬਹੁਤ ਜ਼ਰੂਰੀ ਦਿਨ ਹਨ ਜੇਕਰ ਅਸੀਂ 14 ਘੰਟੇ ਕੰਮ ਕਰਦੇ ਹਾਂ ਤਾਂ 4 ਘੰਟੇ ਹੋਰ ਜ਼ਿਆਦਾ ਕੰਮ ਕਰੀਏ ਤਾਂ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ । ਉਨ੍ਹਾਂ ਕਿਹਾ ਜਦੋਂ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਵੇਗਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸਭ ਤੋਂ ਜ਼ਿਆਦਾ ਯੋਗਦਾਨ ਕਿੰਨੇ ਪਾਇਆ ਹੈ ਤਾਂ ਉਸ ਵਕਤ ਆਮ ਆਦਮੀ ਪਾਰਟੀ ਦਾ ਨਾਂ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ CM ਮਾਨ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਉਨ੍ਹਾਂ ਕਿਹਾ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸਨ ਤਾਂ ਮੈਂ ਇਨ੍ਹਾਂ ਨੂੰ ਮਿਲਣ ਲਈ ਗਿਆ ਸੀ। ਉਸ ਵਕਤ ਕੇਜਰੀਵਾਲ ਨੇ ਆਪਣੀ ਸਿਹਤ ਬਾਰੇ ਨਹੀਂ ਸਗੋਂ ਪੰਜਾਬ ਅਤੇ ਦਿੱਲੀ ਦਾ ਹਾਲ ਪੁੱਛਿਆ ਸੀ। ਉਨ੍ਹਾਂ ਪੁੱਛਿਆ ਕਿ ਚੋਣਾਂ ਕਰਕੇ ਕੋਈ ਲੋਕਾਂ ਦੀਆਂ ਸਹੁਲਤਾਂ ਬੰਦ ਤਾਂ ਨਹੀਂ ਕੀਤੀ ਗਈਆਂ, ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਅਤੇ ਮੰਡੀਆਂ ਦਾ ਪ੍ਰਬੰਧ ਸਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਦੇਸ਼ ਭਗਤ ਹਨ, ਇਹ ਗੁਣ ਪਰਮਾਤਮਾ ਬਹੁਤ ਘੱਟ ਲੋਕਾਂ 'ਚ ਪਾਉਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਮੀਟਿੰਗ ਤੋਂ ਬਾਅਦ ਰਾਮਤੀਰਥ ਮੱਥਾ ਟੇਕਣ ਜਾਵਾਂਗੇ ਅਤੇ ਬਾਅਦ 'ਚ ਕੇਜਰੀਵਾਲ ਮਹਾਰਾਸ਼ਟਰ ਲਈ ਰਵਾਨਾ ਹੋ ਜਾਣਗੇ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਨੀਲ ਜਾਖੜ ਨੇ ਯੋਗੀ ਅਦਿੱਤਿਆਨਾਥ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ, ਜਲੰਧਰ ਸਣੇ 3 ਸੀਟਾਂ 'ਤੇ ਕਰਨਗੇ ਚੋਣ ਪ੍ਰਚਾਰ
NEXT STORY