ਬਿਜ਼ਨੈੱਸ ਡੈਸਕ—ਵਾਲ ਸਟ੍ਰੀਟ 'ਚ ਤੇਜ਼ੀ ਦੇ ਬਾਵਜੂਦ ਏਸ਼ੀਆਈ ਬਾਜ਼ਾਰ ਬੁੱਧਵਾਰ ਨੂੰ ਗਿਰਾਵਟ ਨਾਲ ਖੁੱਲਿਆ। ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦੇ ਹੋਏ ਆਰਥਿਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੁਝ ਫੈਸਲੇ ਕਰ ਸਕਦਾ ਹੈ। ਜਾਪਾਨ ਦੀ ਪ੍ਰਮੁੱਖ ਨਿੱਕੀ 225 ਇੰਡੈਕਸ ਸਵੇਰ ਦੇ ਕਾਰੋਬਾਰ 'ਚ 1.4 ਫੀਸਦੀ ਡਿੱਗ ਕੇ 19,518.83 'ਤੇ ਰਿਹਾ। ਆਸਟ੍ਰੇਲੀਆ ਦਾ ਐੱਸ.ਐਂਡ.ਪੀ./ਏ.ਐੱਸ.ਐਕਸ. 200 ਇੰਡੈਕਸ 2.2 ਫੀਸਦੀ ਡਿੱਗ ਕੇ 5,806.50 'ਤੇ ਪਹੁੰਚ ਗਿਆ।
ਦੱਖਣੀ ਕੋਰੀਆ ਦਾ ਕੋਸਪੀ 1.4 ਫੀਸਦੀ ਡਿੱਗ ਕੇ 1,937.10 'ਤੇ ਆ ਗਿਆ। ਹਾਂਗਕਾਂਗ ਦਾ ਹੈਂਗ ਸੇਂਗ 10 ਅੰਕ ਵਧ ਕੇ 25,402.40 ਦੇ ਪੱਧਰ 'ਤੇ ਸੀ ਜਦਕਿ ਸ਼ੰਘਾਈ ਕੰਪੋਜਿਟ 0.3 ਫੀਸਦੀ ਵਧ ਕੇ 3,006.50 'ਤੇ ਪਹੁੰਚ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਅਸਥਿਰਤਾ ਜਾਰੀ ਰਹਿਣ ਦਾ ਅਨੁਮਾਨ ਹੈ।
SBI ਗਾਹਕਾਂ ਲਈ ਖੁਸ਼ਖਬਰੀ, Saving Account 'ਚ ਘੱਟੋ-ਘੱਟ ਬਕਾਇਆ ਰੱਖਣ ਦੀ ਲਾਜ਼ਮਤਾ ਖਤਮ ਹੋਈ
NEXT STORY