ਨਵੀਂ ਦਿੱਲੀ - ਏਸ਼ੀਅਨ ਪੇਂਟਸ ਨੇ ਵਿੱਤੀ ਸਾਲ 2021-22 ਦੀ ਸਤੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਦੂਜੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ 29 ਫੀਸਦੀ ਘੱਟ ਕੇ 605.2 ਕਰੋੜ ਰੁਪਏ ਰਿਹਾ। ਮੁਨਾਫੇ ਵਿੱਚ ਗਿਰਾਵਟ ਦੇ ਬਾਅਦ ਵੀ ਕੰਪਨੀ ਨੇ ਸ਼ੇਅਰਧਾਰਕਾਂ ਨੂੰ ਕੁਝ ਅੰਤਰਿਮ ਲਾਭਅੰਸ਼ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਵਿੱਚ ਕੰਪਨੀ ਦਾ ਮੁਨਾਫਾ 852 ਕਰੋੜ ਰੁਪਏ ਰਿਹਾ ਸੀ। ਏਸ਼ੀਅਨ ਪੇਂਟਸ ਨੇ ਸਤੰਬਰ 2021 ਤਿਮਾਹੀ ਦੇ ਦੌਰਾਨ ਉਮੀਦ ਤੋਂ ਘੱਟ ਮੁਨਾਫੇ ਦੀ ਰਿਪੋਰਟ ਦਿੱਤੀ ਹੈ। ਦਰਅਸਲ ਕੰਪਨੀ ਦਾ ਮੁਨਾਫਾ 895 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ।
ਏਸ਼ੀਅਨ ਪੇਂਟਸ ਦੀ ਆਮਦਨੀ 32% ਵਧੀ
ਸਤੰਬਰ 2021 ਦੀ ਤਿਮਾਹੀ ਦੌਰਾਨ ਏਸ਼ੀਅਨ ਪੇਂਟਸ ਦੀ ਆਮਦਨ 32.6 ਫੀਸਦੀ ਵਧ ਕੇ 7,096 ਕਰੋੜ ਰੁਪਏ ਹੋ ਗਈ ਹੈ। ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੌਰਾਨ ਕੰਪਨੀ ਦੀ ਆਮਦਨ 5,350 ਕਰੋੜ ਰੁਪਏ ਰਹੀ ਸੀ। ਦੱਸ ਦੇਈਏ ਕਿ ਕੰਪਨੀ ਦੀ ਆਮਦਨ 6,750 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਦੂਜੀ ਤਿਮਾਹੀ ਵਿੱਚ, ਕੰਪਨੀ ਦੀ ਈਬੀਆਈਟੀਡੀਏ ਸਾਲ ਦਰ ਸਾਲ 28.5 ਪ੍ਰਤੀਸ਼ਤ ਘਟ ਕੇ 904.4 ਕਰੋੜ ਰੁਪਏ ਰਹਿ ਗਈ। ਪਿਛਲੇ ਸਾਲ ਦੀ ਦੂਜੀ ਤਿਮਾਹੀ ਵਿੱਚ ਕੰਪਨੀ ਦਾ EBITDA 1,265 ਕਰੋੜ ਰੁਪਏ ਸੀ।
ਸ਼ੇਅਰਧਾਰਕਾਂ ਨੂੰ ਅੰਤਰਿਮ ਲਾਭਅੰਸ਼ 3.365 ਰੁਪਏ ਪ੍ਰਤੀ ਸ਼ੇਅਰ
ਮੌਜੂਦਾ ਵਿੱਤੀ ਸਾਲ ਦੀ ਸਤੰਬਰ 2021 ਤਿਮਾਹੀ ਦੌਰਾਨ ਕੰਪਨੀ ਦਾ EBITDA ਮਾਰਜਨ 12.75 ਫੀਸਦੀ ਰਿਹਾ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 23.6 ਫੀਸਦੀ ਸੀ। ਦੂਜੀ ਤਿਮਾਹੀ ਵਿੱਚ ਕੰਪਨੀ ਦੀ ਘਰੇਲੂ ਡੈਕੋਰੇਟਿਵ ਵਾਲਿਊਮ ਗ੍ਰੋਥ 34 ਪ੍ਰਤੀਸ਼ਤ ਰਿਹਾ ਹੈ। ਇਹ 30-35 ਫੀਸਦੀ ਰਹਿਣ ਦਾ ਅਨੁਮਾਨ ਸੀ। ਇਸ ਦੇ ਨਾਲ ਹੀ ਕੰਪਨੀ ਦੀ ਡੀਡੀ ਵਾਲੀਅਮ ਵਾਧਾ 34 ਫੀਸਦੀ ਰਿਹਾ ਹੈ। ਇਸ ਦਾ ਅਨੁਮਾਨ 30-35 ਫੀਸਦੀ ਸੀ। ਏਸ਼ੀਅਨ ਪੇਂਟਸ ਨੇ ਮੁਨਾਫਾ ਘਟਣ ਦੇ ਬਾਵਜੂਦ ਸ਼ੇਅਰਧਾਰਕਾਂ ਨੂੰ ਪ੍ਰਤੀ ਸ਼ੇਅਰ ਲਈ 3.65 ਰੁਪਏ ਅੰਤਰਿਮ ਡਿਵਿਡੈਂਡ ਦੇ ਅਦਾ ਕੀਤੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੁਪਰੀਮ ਕੋਰਟ ਨੇ ਸੈਟ ਦੇ ਹੁਕਮ ਖਿਲਾਫ ਸੇਬੀ ਦੀ ਪਟੀਸ਼ਨ ਖਾਰਜ ਕੀਤੀ : PNB ਹਾਊਸਿੰਗ
NEXT STORY