ਲਾਸ ਏਂਜਲਸ (ਏਜੰਸੀ) : ਮਸ਼ਹੂਰ ਹਾਲੀਵੁੱਡ ਗਾਇਕਾ ਰਿਹਾਨਾ ਦੇ ਬੇਵਰਲੀ ਹਿਲਸ ਸਥਿਤ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੀ ਮਹਿਲਾ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। 35 ਸਾਲਾ ਇਵਾਨਾ ਓਰਟਿਜ਼ 'ਤੇ ਹੱਤਿਆ ਦੀ ਕੋਸ਼ਿਸ਼ ਸਮੇਤ 14 ਗੰਭੀਰ ਫੌਜਦਾਰੀ ਮਾਮਲੇ ਦਰਜ ਕੀਤੇ ਗਏ ਹਨ। ਜੇਕਰ ਅਦਾਲਤ ਵਿੱਚ ਇਹ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਮੁਲਜ਼ਮ ਮਹਿਲਾ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ: 'ਹਰ 15 ਦਿਨ ਬਾਅਦ ਮੈਨੂੰ ਭੇਜਦੇ Gift..!' ਨਵਜੋਤ ਸਿੱਧੂ ਨਾਲ ਦੋਸਤੀ 'ਤੇ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ
ਕੀ ਹੈ ਪੂਰਾ ਮਾਮਲਾ?
ਪ੍ਰਾਪਤ ਜਾਣਕਾਰੀ ਅਨੁਸਾਰ, ਇਵਾਨਾ ਓਰਟਿਜ਼ ਨੇ ਰਿਹਾਨਾ ਦੇ ਘਰ ਦੇ ਸਾਹਮਣੇ ਆਪਣੀ ਗੱਡੀ ਰੋਕ ਕੇ ਸੈਮੀ-ਆਟੋਮੈਟਿਕ ਹਥਿਆਰ ਨਾਲ ਕਈ ਰਾਊਂਡ ਫਾਇਰ ਕੀਤੇ ਸਨ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਹਮਲਾ ਪੂਰੀ ਯੋਜਨਾਬੱਧ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਘਟਨਾ ਸਮੇਂ ਘਰ 'ਚ ਗਾਇਕਾ ਰਿਹਾਨਾ ਅਤੇ ਉਸਦਾ ਪਾਰਟਨਰ ਏਸੈਪ ਰੌਕੀ (A$AP Rocky), ਉਨ੍ਹਾਂ ਦੇ ਤਿੰਨੋਂ ਬੱਚੇ (ਆਰਜ਼ੈਡਏ, ਰਾਇਟ ਅਤੇ ਨਿੱਕੀ ਧੀ ਰੌਕੀ), ਰਿਹਾਨਾ ਦੀ ਮਾਂ ਅਤੇ ਦੋ ਕਰਮਚਾਰੀ ਮੌਜੂਦ ਸਨ। ਖੁਸ਼ਕਿਸਮਤੀ ਇਹ ਰਹੀ ਕਿ ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ: ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ ਖ਼ੁਦ ਦੱਸੀ ਪੂਰੀ ਗੱਲ
ਜ਼ਿਲ੍ਹਾ ਅਟਾਰਨੀ ਦੀ ਸਖ਼ਤ ਚੇਤਾਵਨੀ
ਲਾਂਸ ਏਂਜਲਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਨੇਥਨ ਜੇ. ਹੋਚਮੈਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਅਜਿਹੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਅਜਿਹੇ ਗੈਰ-ਜ਼ਿੰਮੇਵਾਰਾਨਾ ਕਾਰੇ ਕਰਨ ਵਾਲਿਆਂ ਦਾ ਅਗਲਾ ਟਿਕਾਣਾ ਜੇਲ੍ਹ ਹੀ ਹੋਵੇਗਾ।"
ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ 1.5 ਲੱਖ ਟਿਕਟਾਂ ! ਰਣਵੀਰ ਸਿੰਘ ਦੀ ਫਿਲਮ 'ਧੁਰੰਦਰ: ਦਿ ਰਿਵੈਂਜ' ਦਾ ਵੱਡਾ ਧਮਾਕਾ
ਕਾਨੂੰਨੀ ਕਾਰਵਾਈ
ਮੁਲਜ਼ਮ ਮਹਿਲਾ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਉਸਦੇ ਵਕੀਲ ਨੇ ਫਿਲਹਾਲ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਤੈਅ ਕੀਤੀ ਗਈ ਹੈ। ਦੂਜੇ ਪਾਸੇ, ਰਿਹਾਨਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰਮਾਣੂ ਐਮਰਜੈਂਸੀ ਦੀ ਤਿਆਰੀ 'ਚ ਖਾੜੀ ਦੇਸ਼ ! ਜੰਗ ਵਿਚਾਲੇ ਵਧਿਆ ਤਣਾਅ
NEXT STORY