ਆਟੋ ਡੈਸਕ– ਬਜਾਜ ਆਟੋ ਨੇ ਆਪਣੇ CT 100 BS6 ਮੋਟਰਸਾਈਕਲ ਦੀ ਕੀਮਤ ਵਧਾ ਦਿੱਤੀ ਹੈ। ਡਰਾਈਵ ਸਪਾਰਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ, ਇਸ ਮੋਟਰਸਾਈਕਲ ਦੇ ਕਿੱਕ ਸਟਾਰਟ ਅਤੇ ਸੈਲਫ਼ ਸਟਾਰਟ ਮਾਡਲਾਂ ’ਚ 1996 ਰੁਪਏ ਦਾ ਵਾਧਾ ਕੀਤਾ ਗਿਆ ਹੈ। ਯਾਨੀ ਹੁਣ ਇਸ ਮੋਟਰਸਾਈਕਲ ਦੇ ਕਿੱਕ ਸਟਾਰਟ ਮਾਡਲ ਦੀ ਕੀਮਤ 42,790 ਰੁਪਏ (ਐਕਸ-ਸ਼ੋਅਰੂਮ) ਹੋ ਗਈ ਹੈ। ਉਥੇ ਹੀ ਇਸ ਦੇ ਟਾਪ ਇਲੈਕਟ੍ਰਿਕ ਸਟਾਰਟ ਮਾਡਲ ਦੀ ਕੀਮਤ 50,470 ਰੁਪਏ (ਐਕਸ-ਸ਼ੋਅਰੂਮ) ਦੱਸੀ ਗਈ ਹੈ। ਕੀਮਤ ’ਚ ਵਾਧੇ ਤੋਂ ਇਲਾਵਾ ਬਜਾਜ ਸੀਟੀ 100 ਬੀ.ਐੱਸ.-6 ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇੰਜਣ
ਬਜਾਜ ਸੀਟੀ 100 ’ਚ 102 ਸੀਸੀ ਦਾ ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲੱਗਾ ਹੈ ਜੋ 7,000 ਆਰ.ਪੀ.ਐੱਮ. ’ਤੇ 7.5 ਬੀ.ਐੱਚ.ਪੀ. ਦੀ ਤਾਕਤ ਅਤੇ 8.24 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
BS6 ’ਚ ਕੀਤੇ ਗਏ ਬਦਲਾਅ
ਇਸ ਬਾਈਕ ਦੇ ਕਲਰਡ ਕਾਊਡ ਨੂੰ ਟਿੰਟੇਡ ਵਿੰਡਸਕਰੀਨ ਨਾਲ ਬਦਲਿਆ ਗਿਆ ਹੈ। ਹੈੱਡਲੈਂਪ ਯੂਨਿਟ ’ਚ ਕੋਈ ਬਦਲਾਅ ਨਹੀਂ ਹੋਇਆ ਪਰ LED DRL's ਨੂੰ ਹਲਕਾ ਜਿਹਾ ਹੈੱਡਲੈਂਪ ਵਲ ਝੁਕਾਅ ਦਿੱਤਾ ਗਿਆ ਹੈ। ਅਪਡੇਟਿਡ ਮੋਟਰਸਾਈਕਲ ’ਚ ਰਿੱਬਡ ਪੈਟਰਨ ਵਾਲੀ ਨਵੀਂ ਸੀਟ ਲੱਗੀ ਹੈ।
ਹਾਈਡ੍ਰੋਕਸੀਕਲੋਰੋਕਵੀਨ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਨੂੰ ਮਿਲੀ ਵਿਭਾਗ ਦੀ ਪ੍ਰਵਾਨਗੀ : ਗੌੜਾ
NEXT STORY