ਕਰੀਮਨਗਰ (ਏਜੰਸੀ) : ਤੇਲੰਗਾਨਾ ਦੇ ਜਗਤੀਆਲ ਜ਼ਿਲ੍ਹੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਸ਼ਹੂਰ ਗਰਭਵਤੀ ਯੂਟਿਊਬਰ ਦਾ ਉਸ ਦੇ ਆਪਣੇ ਹੀ ਪਤੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 20 ਸਾਲਾ ਵੈਸ਼ਨਵੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ
ਖੂਨ ਨਾਲ ਲੱਥਪੱਥ ਮਿਲੀ ਲਾਸ਼
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਵੈਸ਼ਨਵੀ ਦੀ ਲਾਸ਼ ਮੰਗਲਵਾਰ ਨੂੰ ਮਾਧਾਪੁਰ ਪਿੰਡ ਵਿੱਚ ਸਥਿਤ ਉਸਦੇ ਮਾਪਿਆਂ ਦੇ ਘਰ ਤੋਂ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਕੋਰੁਤਲਾ ਦੇ ਇੰਸਪੈਕਟਰ ਸੁਰੇਸ਼ ਨੇ ਦੱਸਿਆ ਕਿ ਵੈਸ਼ਨਵੀ ਦੇ ਪਿਤਾ ਐੱਸ. ਆਰ. ਦੁਰਗਾ ਪ੍ਰਸਾਦ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਪਤੀ ਚਿਤਾਰੀ ਹਰੀਪ੍ਰਸਾਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰੀਪ੍ਰਸਾਦ ਨੇ ਆਪਣੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ। ਉਸ ਨੇ ਪਹਿਲਾਂ ਵੈਸ਼ਨਵੀ ਦਾ ਗਲਾ ਘੁੱਟਿਆ ਅਤੇ ਫਿਰ ਚਾਕੂ ਨਾਲ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਹੀ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦਿਹਾਂਤ
ਦਾਜ ਦੀ ਮੰਗ ਨੂੰ ਲੈ ਕੇ ਹੁੰਦਾ ਸੀ ਤਸ਼ੱਦਦ
ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਹੀ ਵੈਸ਼ਨਵੀ ਦਾ ਪਤੀ, ਸੱਸ ਅਤੇ ਦਿਓਰ ਦਾਜ ਲਈ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਦੇ ਸਨ। ਪੁਲਸ ਨੇ ਕਿਹਾ ਕਿ ਹਰੀਪ੍ਰਸਾਦ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਨਿਆਂਇਕ ਹਿਰਾਸਤ ਦੀ ਬੇਨਤੀ ਕੀਤੀ ਜਾਵੇਗੀ। ਹਰੀਪ੍ਰਸਾਦ ਨੂੰ ਕਤਲ ਕੇਸ ਵਿੱਚ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਪੁਲਸ ਵੱਲੋਂ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਇਸ ਕਤਲ ਵਿੱਚ ਉਕਸਾਉਣ ਜਾਂ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਮੌਤ ਮਗਰੋਂ ਆਖ਼ਰੀ ਪੋਸਟ ਹੋਈ ਵਾਇਰਲ, ਪਤੀ ਬਾਰੇ ਲਿਖਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਦਨ 'ਚ ਕੈਬਨਿਟ ਮੰਤਰੀ ਦੀ ਗੈਰ-ਮੌਜੂਦਗੀ 'ਤੇ ਬਿਰਲਾ ਬੋਲੇ- 'ਬੈਠਕ ਨਹੀਂ, ਪ੍ਰਸ਼ਨਕਾਲ ਮਹੱਤਵਪੂਰਨ ਹੈ'
NEXT STORY