ਜਲੰਧਰ— ਮੇਡ ਇੰਨ ਇੰਡੀਆ ਬਜਾਜ ਕਿਊਟ ਕਵਾਡਰੀਸਾਈਕਲ ਨੂੰ ਹੁਣ ਤਕ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਐਕਸਪੋਰਟ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਇਕ ਭਾਰਤ 'ਚ ਵੀ ਵਿਕੇਗੀ। ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਸਰਕਾਰ ਨੇ ਆਟੋ ਬਾਜ਼ਾਰ 'ਚ ਕਵਾਡਰੀਸਾਈਕਲ ਦੀ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਤੌਰ ਕਮਰਸ਼ਲ ਵ੍ਹੀਕਲ ਭਾਰਤ 'ਚ ਵੇਚਿਆ ਜਾਵੇਗਾ। ਇਸ ਨੂੰ ਸਾਲ ਦੇ ਅੰਤ ਤਕ ਇਥੇ ਲਾਂਚ ਕੀਤਾ ਜਾ ਸਕਦਾ ਹੈ। ਬਜਾਜ ਕਿਊਟ ਦੇ ਸੀ.ਐੱਨ.ਜੀ. ਮਾਡਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਲੋਕ ਇਨ੍ਹਾਂ ਨੂੰ ਖੂਬ ਪਸੰਦ ਵੀ ਕਰ ਰਹੇ ਹਨ।
ਬਜਾਜ ਕਿਊਟ ਦਾ ਇਹ ਸੀ.ਐੱਨ.ਜੀ. ਵਰਜਨ ਰੈਗੁਲਰ ਕਿਊਟ ਵਰਗਾ ਹੀ ਹੈ। ਇਸ ਵਿਚ ਸਿਰਫ ਬਾਡੀ ਪੇਂਟ ਹਰੇ ਰੰਗ ਦਾ ਹੈ। ਇਸ ਦੇ ਨਾਲ ਹੀ ਇਸ ਵਿਚ ਸੀ.ਐੱਨ.ਜੀ. ਸਟਿਕਰ ਵੀ ਹੈ ਤਾਂ ਜੋ ਇਸ ਨੂੰ ਰੈਗੁਲਰ ਵੇਰੀਐਂਟਸ ਤੋਂ ਵੱਖਰਾ ਦਿਖਾਇਆ ਜਾ ਸਕੇ। ਇਹ ਪਹਿਲਾ ਮੌਕਾ ਹੈ ਜਦੋਂ ਬਜਾਜ ਕਿਊਟ ਸੀ.ਐੱਨ.ਜੀ. ਨੂੰ ਭਾਰਤ 'ਚ ਸਪਾਟ ਕੀਤਾ ਗਿਆ ਹੈ। ਇਸ ਵਿਚ 216 ਸੀਸੀ ਲਿਕੁਇੱਡ ਕੂਲਡ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਕਵਾਡਰੀਸਾਈਕਲ ਐੱਲ.ਪੀ.ਜੀ. 'ਚ ਵੀ ਆਏਗੀ।
ਸੀ.ਐੱਨ.ਜੀ. ਵਰਜਨ ਦੀ ਟੈਂਕ ਸਮਰੱਥਾ ਦਾ ਖੁਲਾਸ ਅਜੇ ਨਹੀਂ ਹੋ ਸਕਿਓ ਹੈ। ਪੈਟਰੋਲ ਦੇ ਨਾਲ ਇਸ ਦਾ ਇੰਜਣ 13.5 ਬੀ.ਐੱਚ.ਬੀ. ਦੀ ਪਾਵਰ ਅਤੇ 20.6 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਬਜਾਜ ਕਿਊਟ ਦਾ ਇਲੈਕਟ੍ਰਿਕ ਵੇਰੀਐਂਟ ਵੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਪਰ ਇਸ ਵਿਚ ਕਾਫੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਬਜਾਜ ਕਿਊਟ ਭਾਰਤੀ ਸੜਕਾਂ 'ਤੇ ਤਿੰਨ ਪਹੀਆਂ ਵਾਲੇ ਆਟੋ ਰਿਕਸ਼ਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਰੱਖਿਅਤ ਹੈ। ਬਜਾਜ ਇਸ ਨੂੰ 1.5 ਲੱਖ ਰੁਪਏ ਦੀ ਕੀਮਤ 'ਚ ਲਾਂਚ ਕਰ ਸਕਦੀ ਹੈ। ਇਸ ਨੂੰ ਪ੍ਰਾਈਵੇਟ ਕਾਰ ਖਰੀਦਾਰਾਂ ਨੂੰ ਨਵੀਂ ਦਿੱਤਾ ਜਾਵੇਗਾ।
ਸਪਲਾਈ ਵਧਣ ਨਾਲ ਚੀਨੀ ਦੀ ਕੀਮਤ ਘਟੀ
NEXT STORY