ਬਿਜ਼ਨੈੱਸ ਡੈਸਕ : ਦੁਨੀਆ ਦੀ ਇਕੋਨਾਮਿਕ ਗ੍ਰੋਥ ਦਾ ਲੋਹਾ ਦੁਨੀਆ ਦੀ ਹਰੇਕ ਏਜੰਸੀ ਮੰਨ ਰਹੀ ਹੈ। ਇਕ ਦਿਨ ਪਹਿਲਾਂ ਇੰਟਰਨੈਸ਼ਨਲ ਮਾਨਿਟਰੀ ਫੰਡ (ਆਈ.ਐੱਮ.ਐੱਫ.) ਨੇ ਭਾਰਤ ਦੀ ਇਕੋਨਾਮਿਕ ਗ੍ਰੋਥ ਦਾ ਅਨੁਮਾਨ ਲਗਾਇਆ ਸੀ ਅਤੇ ਕਿਹਾ ਸੀ ਕਿ ਭਾਰਤ ਦੀ ਅਰਥ ਵਿਵਸਥਾ ਦੁਨੀਆ ਦੀ ਸਭ ਤੋਂ ਤੇਜ਼ ਇਨੋਨਾਮੀ ਬਣੀ ਰਹੇਗੀ। ਕੁਝ ਅਜਿਹਾ ਹੀ ਅਨੁਮਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਵੀ ਲਗਾਇਆ ਗਿਆ ਹੈ। ਇਹ ਅਨੁਮਾਨ ਸਾਲ 2024 ਲਈ ਹੈ। ਭਾਰਤ ਦੀ ਦੂਜੀ ਅਤੇ ਤੀਜੀ ਤਿਮਾਹੀ ਲਈ ਭਾਰਤ ਦੀ ਗ੍ਰੋਥ ਰੇਟ ਸਾਰੇ ਅਨੁਮਾਨਾਂ ਤੋਂ ਬਿਹਤਰ ਰਹੀ ਸੀ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਤੀਜੀ ਤਿਮਾਹੀ ’ਚ ਤਾਂ ਗ੍ਰੋਥ ਦਾ ਅੰਕੜਾ 8 ਫ਼ੀਸਦੀ ਤੋਂ ਉੱਪਰ ਪਹੁੰਚ ਗਿਆ ਸੀ। ਭਾਰਤ ਦੀ ਇਕਨੋਮੀ ਦੇ 2024 ’ਚ 6.5 ਫ਼ੀਸਦੀ ਵੱਧਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ। ਰਿਪੋਰਟ ’ਚ ਕਿਹਾ ਗਿਆ ਕਿ ਮਲਟੀ ਨੈਸ਼ਨਲ ਕੰਪਨੀਜ਼ ਆਪਣੀ ਸਪਲਾਈ ਚੇਨ ’ਚ ਵਿਵਧਤਾ ਲਿਆਉਣ ਲਈ ਦੇਸ਼ ’ਚ ਮੈਨਿਊਫੈਕਚਰਿੰਗ ਪ੍ਰੋਸੈਸ ਦਾ ਵਿਸਤਾਰ ਕਰ ਰਹੀ ਹੈ, ਜਿਸ ਦਾ ਭਾਰਤੀ ਬਰਾਮਦ ਤੇ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲੇਗਾ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ (ਯੂ.ਐੱਨ.ਸੀ.ਟੀ.ਏ.ਡੀ) ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਭਾਰਤ ਵਿੱਚ 2023 ਵਿੱਚ 6.7 ਫ਼ੀਸਦੀ ਅਤੇ 2024 ਵਿੱਚ 6.5 ਫ਼ੀਸਦੀ ਦੀ ਦਰ ਨਾਲ ਵਿਕਾਸ ਕਰਨ ਦੀ ਉਮੀਦ ਹੈ। ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਰਹੇਗੀ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਮਜ਼ਬੂਤ ਮੰਗ ਤੋਂ ਹੋਇਆ ਲਾਭ
ਰਿਪੋਰਟ ’ਚ ਕਿਹਾ ਗਿਆ ਹੈ ਕਿ 2023 ਵਿੱਚ ਵਿਸਥਾਰ ਜਨਤਕ ਨਿਵੇਸ਼ ਖ਼ਰਚੇ ਦੇ ਨਾਲ-ਨਾਲ ਸੇਵਾਵਾਂ ਦੇ ਖੇਤਰ ਦੀ ਗਤੀਸ਼ੀਲਤਾ ਦੁਆਰਾ ਚਲਾਇਆ ਗਿਆ ਸੀ। ਇਸ ਨੂੰ ਉਪਭੋਗਤਾ ਸੇਵਾਵਾਂ ਲਈ ਮਜ਼ਬੂਤ ਸਥਾਨਕ ਮੰਗ ਅਤੇ ਦੇਸ਼ ਦੀਆਂ ਵਪਾਰਕ ਸੇਵਾਵਾਂ ਦੇ ਬਰਾਮਦ ਲਈ ਮਜ਼ਬੂਤ ਬਾਹਰੀ ਮੰਗ ਤੋਂ ਲਾਭ ਹੋਇਆ। ਰਿਪੋਰਟ ’ਚ ਬਹੁ-ਰਾਸ਼ਟਰੀ ਕੰਪਨੀਆਂ ਵਲੋਂ ਵੀ ਨਿਰਮਾਣ ਅਧਾਰ ਵਜੋਂ ਭਾਰਤ ਵੱਲ ਵੱਧਦੀਆਂ ਜਾ ਰਹੀਆਂ ਹਨ, ਕਿਉਂਕਿ ਉਹ ਆਪਣੀਆਂ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਕਰਦੀਆਂ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ
ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਨਾਲ ਫ਼ਾਇਦਾ
ਵਿਸ਼ਵ ਨਿਕਾਸ ’ਚ ਪਿਛਲੇ ਹਫ਼ਤੇ ਪੇਸ਼ 2024 ਫਾਇਨੈਂਸਿੰਗ ਫਾਰ ਸਸਟੇਨਏਬਲ ਡਿਵੈਲਪਮੈਂਟ ਰਿਪੋਰਟ: ਫਾਇਨੈਂਸਿੰਗ ਫਾਰ ਡਿਵੈਲਪਮੈਂਟ ਐਟ ਏ ਕ੍ਰੋਸਰੋਡ ’ਚ ਕਿਹਾ ਗਿਆ ਸੀ ਕਿ ਦੱਖਣੀ ਏਸ਼ੀਆ, ਖ਼ਾਸ ਕਰ ਕੇ ਭਾਰਤ ’ਚ ਨਿਵੇਸ਼ ਮਜ਼ਬੂਤ ਬਣਿਾ ਹੋਇਆ ਹੈ। ਇਸ ’ਚ ਪ੍ਰਤੱਖ ਤੌਰ ’ਤੇ ਬਹੁਰਾਸ਼ਟਰੀ ਕੰਪਨੀਆਂ ਦੀ ਵਧਦੀ ਰੁਚੀ ਨਾਲ ਭਾਰਤ ਨੂੰ ਫ਼ਾਇਦਾ ਮਿਲ ਰਿਹਾ ਹੈ। ਚੀਨ ਦੇ ਸੰਦਰਭ ’ਚ ਕਿਹਾ ਗਿਆ ਕਿ ਉਹ ਵਿਕਸਤ ਅਰਥਵਿਵਸਥਾਵਾਂ ਦੀ ਸਪਲਾਈ ਲੜੀ ਵਿਵਿਧੀਕਰਨ ਰਣਨੀਤੀਆਂ ਦੇ ਸੰਦਰਭ ’ਚ ਭਾਰਤ ਨੂੰ ਇਕ ਬਦਲਵੇਂ ਵਿਨਿਰਮਾਣ ਆਧਾਰ ਦੇ ਰੂਪ ’ਚ ਦੇਖਦੇ ਹਨ।
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ ਵਿੱਚ ਮਹਿੰਗਾਈ ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪੁੱਜੀ
NEXT STORY