ਮੁੰਬਈ -ਬੈਂਕਾਂ ਵੱਲੋਂ ਨੇੜ ਭਵਿੱਖ 'ਚ ਜਮ੍ਹਾ 'ਤੇ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਹਨ। ਰੇਟਿੰਗ ਏਜੰਸੀ ਇਕ੍ਰਾ ਦੀ ਇਕ ਰਿਪੋਰਟ 'ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਬੈਂਕਾਂ 'ਚ ਕਰਜ਼ਾ ਰਾਸ਼ੀ ਉਸ ਦੀਆਂ ਜਮ੍ਹਾਵਾਂ ਤੋਂ ਜ਼ਿਆਦਾ ਤੇਜ਼ੀ ਨਾਲ ਵਧੀ ਹੈ, ਜਿਸ ਦੇ ਨਾਲ ਕਰਜ਼ਾ-ਜਮ੍ਹਾ ਅਨੁਪਾਤ ਵਧਿਆ ਹੈ। ਇਸ ਤੋਂ ਉਮੀਦ ਹੈ ਕਿ ਨੇੜ ਭਵਿੱਖ 'ਚ ਬੈਂਕ ਜਮ੍ਹਾ 'ਤੇ ਵਿਆਜ ਦਰ ਵਧਾ ਸਕਦੇ ਹਨ। ਚਾਲੂ ਵਿੱਤੀ ਸਾਲ 'ਚ 5 ਜਨਵਰੀ ਤੱਕ ਵਧਿਆ ਹੋਇਆ ਕਰਜ਼ਾ 2.02 ਲੱਖ ਕਰੋੜ ਰੁਪਏ ਰਿਹਾ, ਜੋ ਇਸ ਦੌਰਾਨ 1.27 ਲੱਖ ਕਰੋੜ ਰੁਪਏ ਦੀਆਂ ਜਮ੍ਹਾਵਾਂ ਤੋਂ ਜ਼ਿਆਦਾ ਰਿਹਾ ਹੈ।
ਐੱਮ.ਜੀ. ਮੋਟਰਸ ਇਸ ਸਾਲ ਭਾਰਤ 'ਚ ਦੇਵੇਗੀ ਦਸਤਕ
NEXT STORY