ਨਵੀਂ ਦਿੱਲੀ- ਜਨਤਕ ਖੇਤਰ ਦੇ ਮਹਾਰਾਸ਼ਟਰ ਬੈਂਕ (ਬੀ. ਓ. ਐੱਮ.) ਨੇ ਮੰਗਲਵਾਰ ਨੂੰ ਦੱਸਿਆ ਕਿ ਫਸੇ ਹੋਏ ਕਰਜ਼ ਵਿਚ ਕਮੀ ਦੇ ਮੱਦੇਨਜ਼ਰ ਦਸੰਬਰ ਤਿਮਾਹੀ ਵਿਚ ਉਸ ਨੇ 14 ਫ਼ੀਸਦੀ ਮੁਨਾਫਾ ਦਰਜ ਕੀਤਾ ਹੈ।
ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਵਿਚ ਖ਼ਤਮ ਹੋਈ ਤਿਮਾਹੀ ਵਿਚ ਉਸ ਦਾ ਮੁਨਾਫਾ 14 ਫ਼ੀਸਦੀ ਵੱਧ ਕੇ 154 ਕਰੋੜ ਰੁਪਏ ਹੋ ਗਿਆ।
ਪੁਣੇ ਸਥਿਤ ਬੈਂਕ ਨੇ ਦੱਸਿਆ ਕਿ ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਉਸ ਨੂੰ 135 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਬੀ. ਓ. ਐੱਮ. ਨੇ ਇਕ ਬਿਆਨ ਵਿਚ ਕਿਹਾ ਕਿ ਸਮੀਖਿਆ ਅਧੀਨ ਮਿਆਦ ਵਿਚ ਉਸ ਦੀ ਕੁੱਲ ਆਮਦਨ ਵੱਧ ਕੇ 3,577 ਕਰੋੜ ਰੁਪਏ ਹੋ ਗਈ, ਜੋ ਇਸ ਤੋਂ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 3,319 ਕਰੋੜ ਰੁਪਏ ਸੀ।
ਬੈਂਕ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਐੱਨ. ਪੀ. ਏ. ਘੱਟ ਕੇ 7.96 ਫ਼ੀਸਦੀ ਜਾਂ 8,072.43 ਕਰੋੜ ਰੁਪਏ ਰਹਿ ਗਿਆ, ਜੋ ਪਿਛਲੇ ਸਾਲ 16.77 ਫ਼ੀਸਦੀ ਜਾਂ 15,746 ਕਰੋੜ ਰੁਪਏ ਸੀ। ਇਸੇ ਤਰ੍ਹਾਂ ਸ਼ੁੱਧ ਐੱਨ. ਪੀ. ਏ. 5.46 ਫ਼ੀਸਦੀ ਤੋਂ ਘੱਟ ਕੇ 2.59 ਫ਼ੀਸਦੀ ਰਹਿ ਗਿਆ।
ਮਹਾਮਾਰੀ ਕਾਰਣ ਯੂਰਪ ’ਚ ਕਾਰਾਂ ਦੀ ਵਿਕਰੀ ’ਚ ਭਾਰੀ ਗਿਰਾਵਟ
NEXT STORY