ਨਵੀਂ ਦਿੱਲੀ— ਕੀ ਲੋਕ ਹੁਣ ਕੈਸ਼ਲੈੱਸ ਹੁੰਦੇ ਜਾ ਰਹੇ ਹਨ ਕਿਉਂਕਿ ਦੇਸ਼ 'ਚ ਹੁਣ ਏ. ਟੀ. ਐੱਮ. ਦੀ ਗਿਣਤੀ ਘੱਟ ਹੋ ਰਹੀ ਹੈ। ਜਾਣਕਾਰੀ ਮੁਤਾਬਕ, ਇਸ ਸਾਲ ਜੂਨ ਤੋਂ ਅਗਸਤ ਦੌਰਾਨ ਦੇਸ਼ 'ਚ ਹੁਣ ਤਕ ਬੈਂਕਾਂ ਵੱਲੋਂ ਕਈ ਏ. ਟੀ. ਐੱਮ. ਬੰਦ ਕੀਤੇ ਜਾ ਚੁੱਕੇ ਹਨ। ਜਿਸ ਤਰ੍ਹਾਂ ਨਾਲ ਏ. ਟੀ. ਐੱਮ. ਬੰਦ ਕੀਤੇ ਜਾ ਰਹੇ ਹਨ, ਉਸ ਨਾਲ ਤਾਂ ਅਜਿਹਾ ਲੱਗਦਾ ਹੈ ਕਿ ਸ਼ਹਿਰ ਹੁਣ ਕੈਸ਼ਲੈੱਸ ਹੋ ਰਹੇ ਹਨ ਜਾਂ ਹੋਣਗੇ। ਬੈਂਕਾਂ ਵੱਲੋਂ ਏ. ਟੀ. ਐੱਮ. ਬੰਦ ਕੀਤੇ ਜਾਣ ਨਾਲ ਦੇਸ਼ 'ਚ ਇਨ੍ਹਾਂ ਦੀ ਗਿਣਤੀ 'ਚ 0.16 ਫੀਸਦੀ ਦੀ ਕਮੀ ਆ ਚੁੱਕੀ ਹੈ। ਦੇਸ਼ 'ਚ ਇਹ ਬਦਲਾਅ ਬਹੁਤ ਤੇਜ਼ੀ ਨਾਲ ਆਇਆ ਹੈ ਕਿਉਂਕਿ ਬੀਤੇ ਚਾਰ ਸਾਲਾਂ 'ਚ ਏ. ਟੀ. ਐੱਮ. ਦੀ ਗਿਣਤੀ 'ਚ 16.4 ਫੀਸਦੀ ਦੀ ਤੇਜ਼ੀ ਨਾਲ ਵਾਧਾ ਹੋਇਆ ਸੀ। ਹਾਲਾਂਕਿ ਬੀਤੇ ਇਕ ਸਾਲ 'ਚ ਇਹ ਦਰ ਘੱਟ ਹੋ ਕੇ 3.6 ਫੀਸਦੀ 'ਤੇ ਹੀ ਰਹਿ ਗਈ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਏ. ਟੀ. ਐੱਮ. ਦੀ ਗਿਣਤੀ ਵਧਣ ਦੀ ਬਜਾਏ ਘਟਣ ਲੱਗੀ ਹੈ।
ਇਨ੍ਹਾਂ ਬੈਂਕਾਂ ਨੇ ਘਟਾਈ ਏ. ਟੀ. ਐੱਮ. ਦੀ ਗਿਣਤੀ
ਨੋਟਬੰਦੀ ਤੋਂ ਬਾਅਦ ਸ਼ਹਿਰਾਂ 'ਚ ਏ. ਟੀ. ਐੱਮ. ਦੇ ਇਸਤੇਮਾਲ 'ਚ ਕਮੀ ਅਤੇ ਸੰਚਾਲਨ ਖਰਚੇ 'ਚ ਵਾਧਾ ਹੋਣ ਦੇ ਮੱਦੇਨਜ਼ਰ ਬੈਂਕਾਂ ਨੂੰ ਹੁਣ ਇਨ੍ਹਾਂ ਦੀ ਵਿਵਸਥਾ ਦੀ ਸਮੀਖਿਆ ਕਰਨੀ ਪੈ ਰਹੀ ਹੈ। ਦੇਸ਼ 'ਚ ਭਾਰਤੀ ਸਟੇਟ ਬੈਂਕ ਦਾ ਸਭ ਤੋਂ ਵੱਡਾ ਏ. ਟੀ. ਐੱਮ. ਨੈੱਟਵਰਕ ਹੈ। ਜੂਨ 'ਚ ਐੱਸ. ਬੀ. ਆਈ. ਦੇ ਦੇਸ਼ ਭਰ 'ਚ ਏ. ਟੀ. ਐੱਮ. ਦੀ ਗਿਣਤੀ 59,291 ਸੀ, ਜੋ ਅਗਸਤ 'ਚ ਘੱਟ ਕੇ 59,200 ਹੀ ਰਹਿ ਗਈ। ਉੱਥੇ ਹੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਦੀ ਗਿਣਤੀ 10,502 ਤੋਂ ਘੱਟ ਹੋ ਕੇ 10,083 ਹੋ ਗਈ ਹੈ। ਨਿੱਜੀ ਖੇਤਰ ਦੇ ਦਿੱਗਜ ਬੈਂਕ ਐੱਚ. ਡੀ. ਐੱਫ. ਸੀ. ਦੇ ਏ. ਟੀ. ਐੱਮ. ਦੀ ਗਿਣਤੀ 12,230 ਤੋਂ ਘੱਟ ਹੋ ਕੇ 12,225 ਹੋ ਗਈ ਹੈ।
ਕਿਉਂ ਬੰਦ ਕੀਤੇ ਗਏ ਏ. ਟੀ. ਐੱਮ.?
ਬੈਂਕਾਂ ਦਾ ਕਹਿਣਾ ਹੈ ਕਿ ਏ. ਟੀ. ਐੱਮ. ਕਮਰੇ ਦਾ ਖਰਚ ਜ਼ਿਆਦਾ ਪੈ ਰਿਹਾ ਹੈ। ਹਵਾਈ ਅੱਡੇ ਅਤੇ ਮੁੰਬਈ ਵਰਗੀ ਜਗ੍ਹਾ 'ਤੇ ਸਾਢੇ ਸੱਤ ਵਰਗ ਫੁੱਟ ਦੇ ਏ. ਟੀ. ਐੱਮ. ਕਮਰੇ ਦਾ ਕਿਰਾਇਆ 40,000 ਰੁਪਏ ਤਕ ਜਾ ਸਕਦਾ ਹੈ। ਇੱਥੋਂ ਤਕ ਕਿ ਚੇਨਈ ਅਤੇ ਬੇਂਗਲੁਰੂ ਵਰਗੇ ਸ਼ਹਿਰਾਂ 'ਚ ਵੀ ਏ. ਟੀ. ਐੱਮ. ਕਮਰੇ ਦਾ ਕਿਰਾਇਆ 8,000 ਰੁਪਏ ਤੋਂ 15,000 ਰੁਪਏ ਤਕ ਪਹੁੰਚ ਗਿਆ ਹੈ। ਇਸ ਦੇ ਇਲਾਵਾ ਸਕਿਓਰਿਟੀ ਸਟਾਫ, ਏ. ਟੀ. ਐੱਮ. ਆਪਰੇਟਰਜ਼, ਰੱਖ-ਰਖਾਅ ਦਾ ਖਰਚਾ ਅਤੇ ਬਿਜਲੀ ਬਿੱਲ ਨੂੰ ਮਿਲਾ ਕੇ ਮਹੀਨੇ ਦਾ ਖਰਚ 1 ਲੱਖ ਰੁਪਏ ਤਕ ਦਾ ਹੁੰਦਾ ਹੈ। ਖਾਸ ਤੌਰ 'ਤੇ ਏ. ਟੀ. ਐੱਮ. ਦੇ ਕੈਬਿਨ 'ਤੇ ਬਿਜਲੀ ਦਾ ਖਰਚ ਕਾਫ਼ੀ ਜ਼ਿਆਦਾ ਹੁੰਦਾ ਹੈ।
ਖਬਰਾਂ ਮੁਤਾਬਕ, ਐੱਸ. ਬੀ. ਆਈ. ਨੇ ਆਪਣੇ ਸਹਿਯੋਗੀ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਕੁਝ ਏ. ਟੀ. ਐੱਮ. ਬੰਦ ਕੀਤੇ ਹਨ। ਬੈਂਕ ਵੱਲੋਂ ਇਹ ਫੈਸਲਾ ਏ. ਟੀ. ਐੱਮ. 'ਤੇ ਆ ਰਹੀ ਲਾਗਤ ਦੇ ਮੱਦੇਨਜ਼ਰ ਲਿਆ ਗਿਆ। ਬੈਂਕ ਨੇ ਜ਼ਿਆਦਾਤਰ ਅਜਿਹੇ ਏ. ਟੀ. ਐੱਮ. ਬੰਦ ਕੀਤੇ ਹਨ, ਜਿਨ੍ਹਾਂ ਦੇ ਨੇੜੇ ਯਾਨੀ 500 ਮੀਟਰ ਤਕ ਦੇ ਦਾਇਰੇ 'ਚ ਕੋਈ ਦੂਜਾ ਏ. ਟੀ. ਐੱਮ. ਮੌਜੂਦ ਸੀ। ਕੁਝ ਹੋਰ ਬੈਂਕਾਂ ਨੇ ਆਪਣੇ ਮੌਜੂਦਾ ਏ. ਟੀ. ਐੱਮ. ਬੰਦ ਤਾਂ ਨਹੀਂ ਕੀਤੇ ਹਨ ਪਰ ਵਿਸਥਾਰ ਦੀ ਯੋਜਨਾ ਠੰਡੇ ਬਸਤੇ 'ਚ ਪਾ ਦਿੱਤੀ ਹੈ।
ਸਰਕਾਰੀ ਬੈਂਕਾਂ 'ਚ ਵਾਧੂ ਪੂੰਜੀ ਪਾਉਣ ਨਾਲ ਰੁਪਏ ਨੂੰ ਮਿਲੇਗੀ ਮਜ਼ਬੂਤੀ : ਮੋਰਗਨ ਸਟੇਨਲੀ
NEXT STORY