ਨਵੀਂ ਦਿੱਲੀ—ਪ੍ਰਮੁੱਖ ਵਿੱਤੀ ਸੇਵਾਦਾਤਾ ਮੋਰਗਨ ਸਟੇਨਲੀ ਦਾ ਕਹਿਣਾ ਹੈ ਕਿ ਜਨਤਕ ਖੇਤਰ ਦੇ ਬੈਂਕਾਂ 'ਚ ਵਾਧੂ ਪੂੰਜੀ ਪਾਉਣ ਦੀ ਸਰਕਾਰ ਦੀ ਯੋਜਨਾ ਨਾਲ ਰੁਪਏ ਨੂੰ ਮਜ਼ਬੂਤੀ ਮਿਲੇਗੀ। ਮੋਰਗਨ ਸਟੇਨਲੀ ਦੀ ਇਕ ਸਰਵੇਖਣ ਰਿਪੋਰਟ ਅਨੁਸਾਰ ਇਸ ਨਾਲ ਨਿੱਜੀ ਖੇਤਰ ਦਾ ਪੂੰਜੀਗਤ ਖ਼ਰਚਾ ਮੁੜ ਸ਼ੁਰੂ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵਿਦੇਸ਼ੀ ਨਿਵੇਸ਼ਕਾਂ ਦਾ ਰੁਝਾਨ ਵਧਾਉਣ 'ਚ ਮਦਦ ਮਿਲਣ ਦੀ ਉਮੀਦ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਲੰਬੇ ਸਮੇਂ ਤੱਕ ਕਮਜ਼ੋਰ ਰਹੇ ਕਰਜ਼ਾ ਬਾਜ਼ਾਰ 'ਚ ਵਾਧਾ ਸੁਧਾਰ ਆਉਣ ਤੋਂ ਬਾਅਦ ਪੂੰਜੀ ਪਾਉਣ ਦੀ ਯੋਜਨਾ ਬੈਂਕਾਂ ਦੀ ਉਨ੍ਹਾਂ ਦੇ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ਜਾਂ ਫਸੇ ਹੋਏ ਕਰਜ਼ੇ ਨਾਲ ਨਜਿੱਠਣ 'ਚ ਮਦਦ ਕਰੇਗੀ। ਨਾਲ ਹੀ ਨਵੇਂ ਕਰਜ਼ੇ ਦੇਣ 'ਚ ਵੀ ਸਹਾਇਤਾ ਕਰੇਗੀ। ਇਸ ਨਾਲ ਭਾਰਤ 'ਚ ਨਿੱਜੀ ਖੇਤਰ ਦੇ ਪੂੰਜੀਗਤ ਨਿਵੇਸ਼ ਨੂੰ ਵਧਾਉਣ 'ਚ ਮਦਦ ਮਿਲੇਗੀ। ਮੋਰਗਨ ਸਟੇਨਲੀ ਨੇ ਵਿੱਤੀ ਸਾਲ 2018-19 ਲਈ ਆਪਣਾ ਵਾਧੇ ਦਾ ਅੰਦਾਜ਼ਾ ਵਧਾ ਕੇ 7.5 ਫ਼ੀਸਦੀ ਕਰ ਦਿੱਤਾ ਹੈ।
ਹੁਣ ਹਵਾਈ ਅੱਡੇ 'ਤੇ ਦਿਖਾਓ ਇਹ 'ਐਪ', ਮਿਲ ਜਾਵੇਗੀ ਐਂਟਰੀ
NEXT STORY