ਨਵੀਂ ਦਿੱਲੀ : ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਣ ਵਿਚ ਲੱਗੀ ਹੋਈ ਹੈ। ਅਜੇ ਤੱਕ ਕੋਰੋਨਾ ਦੇ ਇਲਾਜ ਵਿਚ ਕੋਈ ਵੀ ਕਾਰਗਰ ਦਵਾਈ ਨਹੀਂ ਬਣ ਪਾਈ ਹੈ। ਅਜਿਹੇ ਵਿਚ ਬੈਂਗਲੁਰੂ ਦੀ ਇਕ ਕੰਪਨੀ ਨੇ ਕੋਵਿਡ-19 ਦੇ ਖ਼ਾਤਮੇ ਲਈ ਇਕ ਡਿਵਾਇਸ ਤਿਆਰ ਕਰਕੇ ਨਵੀਂ ਉਮੀਦ ਜਗਾ ਦਿੱਤੀ ਹੈ। ਕੋਰੋਨਾ ਵਾਇਰਸ ਨੂੰ ਹੁਣ ਇਸ ਇਕ ਡਿਵਾਇਸ ਨਾਲ ਖ਼ਤਮ ਕੀਤਾ ਜਾ ਸਕੇਗਾ। ਇਸ ਡਿਵਾਇਸ ਦਾ ਨਾਮ Scale Hypercharge Corona Cannon (Shycocan) ਰੱਖਿਆ ਗਿਆ ਹੈ ਜੋ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਸਮਰੱਥਾ ਰੱਖਣ ਵਾਲਾ ਇਕ ਉਪਕਰਨ ਹੈ। ਇਸ ਡਿਵਾਇਸ ਨੂੰ ਯੂ.ਐਸ. ਫੂਡ ਐਂਡ ਡਰਗ ਐਡਮੀਨਿਸਟਰੇਸ਼ਨ ਅਤੇ ਯੂਰਪੀ ਯੂਨੀਅਨ ਤੋਂ ਮਨਜ਼ੂਰੀ ਮਿਲੀ ਹੈ। ਇਸ ਡਿਵਾਇਸ ਨੂੰ ਬੈਂਗਲੁਰੂ ਦੀ ਇਕ ਸੰਸਥਾ ਡੀ ਸਕੇਲੇਨ (De Scalene) ਨੇ ਬਣਾਇਆ ਹੈ।
ਇਹ ਵੀ ਪੜ੍ਹੋ: ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ
ਸਕੇਲੇਨ ਹਾਈਪਰਚਾਰਜ ਕੋਰੋਨਾ ਕੈਨਨ ਨੂੰ ਇਕ ਛੋਟੇ ਡਰਮ ਦੀ ਤਰ੍ਹਾਂ ਬਣਾਇਆ ਗਿਆ ਹੈ ਜਿਸ ਨੂੰ ਆਸਾਨੀ ਨਾਲ ਦਫ਼ਤਰ, ਸਕੂਲਾਂ, ਮਾਲ, ਹੋਟਲ, ਹਵਾਈਅੱਡਿਆਂ ਵਿਚ ਕਿਸੇ ਵੀ ਕਲੋਜ ਏਰੀਆ ਵਿਚ ਕੀਟਾਣੁਰਹਿਤ ਸਤਿਹਾਂ ਲਈ ਫਿੱਟ ਕੀਤਾ ਜਾ ਸਕਦਾ ਹੈ। ਉਥੇ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਡਿਵਾਇਸ ਕੋਰੋਨਾ ਵਾਇਰਸ ਵਿਚ ਮੌਜੂਦ ਸਪਾਇਕ-ਪ੍ਰੋਟੀਨ ਜਾਂ ਐਸ-ਪ੍ਰੋਟੀਨ ਨੂੰ ਬੇਅਸਰ ਕਰਣ ਵਿਚ 99.9 ਫ਼ੀਸਦੀ ਪ੍ਰਭਾਵੀ ਹੈ। ਹਾਲਾਂਕਿ ਇਸ ਬਾਰੇ ਵਿਚ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਪੀੜਤ ਵਿਅਕਤੀ ਨੂੰ ਠੀਕ ਨਹੀਂ ਕਰ ਸਕਦਾ ਹੈ। ਇਹ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਬਹੁਤ ਜ਼ਿਆਦਾ ਪ੍ਰਭਾਵੀ ਹੈ।
ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
ਪੀੜਤ ਵਿਅਕਤੀ ਦੇ ਖੰਘਣ, ਛਿੱਕਣ ਨਾਲ ਨਿਕਲਣ ਵਾਲੇ ਵਾਇਰਸ ਨੂੰ ਤੁਰੰਤ ਮਾਰ ਦਿੰਦਾ ਹੈ ਡਿਵਾਇਸ
ਕਿਸੇ ਕਮਰੇ ਵਿਚ ਇਸ ਨੂੰ ਲਗਾਉਣ ਨਾਲ ਇਹ ਪੀੜਤ ਵਿਅਕਤੀ ਦੇ ਖੰਘਣ, ਛਿੱਕਣ ਆਦਿ ਨਾਲ ਨਿਕਲਣ ਵਾਲੇ ਵਾਇਰਸ ਨੂੰ ਤੁਰੰਤ ਮਾਰ ਦਿੰਦਾ ਹੈ। ਇਹ ਸਤਿਹਾਂ 'ਤੇ ਮੌਜੂਦ ਵਾਇਰਸ ਨੂੰ ਵੀ ਬੇਅਸਰ ਕਰ ਸਕਦਾ ਹੈ। ਇਸ ਪ੍ਰਕਾਰ ਹਵਾ ਜਾਂ ਸਤਿਹਾਂ ਜ਼ਰੀਏ ਟਰਾਂਸਮਿਸ਼ਨ ਨੂੰ ਘੱਟ ਕਰ ਸਕਦਾ ਹੈ।
ਇਹ ਵੀ ਪੜ੍ਹੋ: ਟੈਕਸਦਾਤਾਵਾਂ ਨੂੰ ਵੱਡੀ ਰਾਹਤ: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ 'ਚ ਹੋਇਆ ਵਾਧਾ
26 ਪ੍ਰੀਖਣਾਂ ਤੋਂ ਲੰਘਣਾ ਪਿਆ
ਡਾ. ਰਾਜਾਹ ਵਿਜੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਵਿਡ-19 ਸਿਹਤ ਐਮਰਜੈਂਸੀ ਸਥਿਤੀਆਂ ਲਈ ਇਕ ਪਰਿਵਰਤਨ ਨਿਰਦੇਸ਼ ਦੇ ਤਹਿਤ ਯੂਐਸ ਐਫਡੀਏ ਤੋਂ ਮਨਜ਼ੂਰੀ ਮਿਲੀ ਹੈ। ਯੂਰਪੀ ਸੰਘ ਲਈ ਉਨ੍ਹਾਂ ਨੂੰ ਅਨੁਰੂਪਤਾ ਦਾ ਪ੍ਰਮਾਣ ਪੱਤਰ ਮਿਲਿਆ ਹੈ ਜਿਸ ਲਈ Shycocan ਨੂੰ 26 ਪ੍ਰੀਖਣਾਂ 'ਤੋਂ ਲੰਘਣਾ ਪਿਆ। ਪ੍ਰੀਖਣਾਂ ਵਿਚ ਸੁਰੱਖਿਆ, ਪ੍ਰਭਾਵਕਾਰਿਤਾ, ਪ੍ਰੀਖਣ ਸ਼ਾਮਲ ਹੈ ਜੋ ਇਹ ਨਿਰਧਾਰਤ ਕਰਣ ਲਈ ਕਿ ਕੀ ਡਿਵਾਇਸ ਦਾ ਕੋਈ ਨੁਕਸਾਨਦਾਇਕ ਪ੍ਰਭਾਵ ਹੈ ਜਾਂ ਜੇਕਰ ਇਹ ਹੋਰ ਉਪਕਰਨਾਂ ਦੇ ਕੰਮ ਵਿਚ ਦਖ਼ਲਅੰਦਾਜ਼ੀ ਕਰਦਾ ਹੈ। ਇਸ ਵਿਚ ਇਹ ਮੁਲਾਂਕਣ ਕਰਣ ਲਈ ਪ੍ਰੀਖਣ ਵੀ ਸ਼ਾਮਲ ਸਨ ਕਿ ਕੀ ਕਿਸੇ ਵੀ ਸਥਾਨ 'ਤੇ ਤਾਇਨਤ ਹੋਰ ਉਪਕਰਨ Shycocan ਦੇ ਪ੍ਰਦਰਸ਼ਨ ਵਿਚ ਦਖ਼ਲਅੰਦਾਜ਼ੀ ਕਰਣਗੇ। ਅਧਿਕਾਰੀਆਂ ਅਨੁਸਾਰ ਨਿਰਮਾਣ ਲਈ ਮਨਜ਼ੂਰੀ ਪਿਛਲੇ ਹਫ਼ਤੇ ਆਈ ਸੀ।
ਇਹ ਵੀ ਪੜ੍ਹੋ: 10 ਦਿਨ 'ਚ 4300 ਰੁਪਏ ਤੱਕ ਵਧ ਗਈ ਸੋਨੇ ਦੀ ਕੀਮਤ, ਜਾਣੋ ਕੀ ਭਾਅ ਵਿਕ ਰਿਹੈ ਸੋਨਾ
10 ਦਿਨ 'ਚ 4300 ਰੁਪਏ ਤੱਕ ਵਧ ਗਈ ਸੋਨੇ ਦੀ ਕੀਮਤ, ਜਾਣੋ ਕੀ ਭਾਅ ਵਿਕ ਰਿਹੈ ਸੋਨਾ
NEXT STORY