ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ 2015 ਦੀ ਨਿਲਾਮੀ ਵਿੱਚ ਹਾਸਲ ਕੀਤੇ ਸਪੈਕਟਰਮ ਨਾਲ ਸਬੰਧਤ ਸਰਕਾਰ ਨੂੰ 8,815 ਕਰੋੜ ਰੁਪਏ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕੀਤਾ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਰਕਮ ਵਿੱਤੀ ਸਾਲ 2026-2027 ਅਤੇ 2027-2028 ਲਈ ਬਕਾਇਆ ਸੀ। ਕੰਪਨੀ ਨੇ ਕਿਹਾ, "2015 ਵਿੱਚ ਐਕੁਆਇਰ ਕੀਤੇ ਗਏ ਸਪੈਕਟਰਮ ਨਾਲ ਸਬੰਧਤ 8,815 ਕਰੋੜ ਰੁਪਏ ਦੀ ਰਕਮ ਨਿਰਧਾਰਤ ਸਮੇਂ ਤੋਂ ਪਹਿਲਾਂ ਅਦਾ ਕਰ ਦਿੱਤੀ ਗਈ ਹੈ।"
ਪਿਛਲੇ ਚਾਰ ਮਹੀਨਿਆਂ ਵਿੱਚ, ਏਅਰਟੈੱਲ ਨੇ ਨਿਰਧਾਰਤ ਮਿਤੀ ਤੋਂ ਪਹਿਲਾਂ ਹੀ 24,334 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਰਕਮ 'ਤੇ 10 ਫੀਸਦੀ ਦੀ ਦਰ ਨਾਲ ਵਿਆਜ ਵਸੂਲਿਆ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਬਾ ਰਾਮਦੇਵ ਨੇ ਕੀਤੀ ਰੁਚੀ ਸੋਇਆ FPO ਦੀ ਲਾਂਚਿੰਗ, ਅਪ੍ਰੈਲ ’ਚ ਕਰਜ਼ਾ ਮੁਕਤ ਹੋਵੇਗੀ ਕੰਪਨੀ
NEXT STORY