ਨਵੀਂ ਦਿੱਲੀ: ਪਤੰਜਲੀ ਫੂਡਜ਼ ਲਿਮਟਿਡ ਨੇ ਵਿੱਤੀ ਸਾਲ 2025-26 ਦੀ ਤੀਜੀ ਤਿਮਾਹੀ (Q3 FY26) ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਹੁਣ ਤੱਕ ਦਾ ਆਪਣਾ ਸਭ ਤੋਂ ਵੱਧ ਤਿਮਾਹੀ ਮਾਲੀਆ ਦਰਜ ਕੀਤਾ ਹੈ। ਵਿਸ਼ਵ ਪੱਧਰ 'ਤੇ ਕਮੋਡਿਟੀ ਕੀਮਤਾਂ ਵਿੱਚ ਉਤਾਰ-ਚੜ੍ਹਾਅ ਅਤੇ ਆਰਥਿਕ ਚੁਣੌਤੀਆਂ ਦੇ ਬਾਵਜੂਦ ਕੰਪਨੀ ਨੇ ਮਜ਼ਬੂਤ ਵਾਧਾ ਬਰਕਰਾਰ ਰੱਖਿਆ ਹੈ।
ਵਿੱਤੀ ਨਤੀਜੇ ਅਤੇ ਮੁਨਾਫ਼ਾ
ਕੰਪਨੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਤੀਜੀ ਤਿਮਾਹੀ ਵਿੱਚ ਸੰਚਾਲਨ ਤੋਂ ਕੁੱਲ ਮਾਲੀਆ 10,483 ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ (9M FY26) ਦਾ ਕੁੱਲ ਮਾਲੀਆ 29,013 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਕਿ ਇੱਕ ਰਿਕਾਰਡ ਹੈ। ਇਸ ਤਿਮਾਹੀ ਦੌਰਾਨ ਕੰਪਨੀ ਦਾ EBITDA 492 ਕਰੋੜ ਰੁਪਏ ਦਰਜ ਕੀਤਾ ਗਿਆ।
FMCG ਖੇਤਰ ਵਿੱਚ ਵੱਡੀ ਮਾਰਕ ਕੰਪਨੀ ਦੀ ਵਿਕਾਸ ਯਾਤਰਾ ਵਿੱਚ FMCG (ਤੇਜ਼ੀ ਨਾਲ ਵਿਕਣ ਵਾਲੀਆਂ ਉਪਭੋਗਤਾ ਵਸਤਾਂ) ਕਾਰੋਬਾਰ ਇੱਕ ਮੁੱਖ ਇੰਜਣ ਵਜੋਂ ਉਭਰਿਆ ਹੈ, ਜਿਸਦਾ ਕੁੱਲ ਮਾਲੀਏ 'ਚ ਹੁਣ 30 ਫੀਸਦੀ ਤੋਂ ਵੱਧ ਯੋਗਦਾਨ ਹੈ।
ਉਤਪਾਦਾਂ 'ਚ ਵਾਧਾ
ਘਿਓ ਦੀ ਵਿਕਰੀ ਵਿੱਚ 46% ਅਤੇ ਬਿਸਕੁਟ ਸ਼੍ਰੇਣੀ ਵਿੱਚ 26% ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਦੇ 'ਦੁੱਧ ਬਿਸਕੁਟ' ਬ੍ਰਾਂਡ ਨੇ ਪਹਿਲੇ 9 ਮਹੀਨਿਆਂ ਵਿੱਚ ਹੀ ਪਿਛਲੇ ਪੂਰੇ ਸਾਲ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੋਮ ਅਤੇ ਪਰਸਨਲ ਕੇਅਰ (HPC) ਖੰਡ ਨੇ 628 ਕਰੋੜ ਰੁਪਏ ਦਾ ਮਾਲੀਆ ਦਰਜ ਕੀਤਾ, ਜਿਸ ਵਿੱਚ ਲਗਭਗ 25 ਫੀਸਦੀ ਦਾ ਮਾਰਜਨ ਰਿਹਾ।
ਖਾਣ ਵਾਲੇ ਤੇਲ ਤੇ ਕਿਸਾਨਾਂ ਨਾਲ ਸਾਂਝੇਦਾਰੀ
ਖਾਣ ਵਾਲੇ ਤੇਲ ਦੇ ਕਾਰੋਬਾਰ ਨੇ ਤਿਮਾਹੀ ਵਿੱਚ 7,336 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ, ਜਿਸ ਵਿੱਚ 85 ਫੀਸਦੀ ਹਿੱਸਾ ਬ੍ਰਾਂਡਿਡ ਤੇਲ ਦਾ ਰਿਹਾ। ਕੰਪਨੀ ਨੇ ਬੈਕਵਰਡ ਇੰਟੀਗ੍ਰੇਸ਼ਨ 'ਤੇ ਜ਼ੋਰ ਦਿੰਦੇ ਹੋਏ 12 ਰਾਜਾਂ ਵਿੱਚ 78,000 ਤੋਂ ਵੱਧ ਕਿਸਾਨਾਂ ਨਾਲ ਸਾਂਝੇਦਾਰੀ ਕੀਤੀ ਹੈ। ਤੇਲ ਪਾਮ (Oil Palm) ਦੀ ਖੇਤੀ ਹੁਣ 1.08 ਲੱਖ ਹੈਕਟੇਅਰ ਤੋਂ ਵੱਧ ਖੇਤਰ ਵਿੱਚ ਫੈਲ ਚੁੱਕੀ ਹੈ।
ਭਵਿੱਖ ਦੀਆਂ ਯੋਜਨਾਵਾਂ ਅਤੇ ਨਿਵੇਸ਼
ਪਤੰਜਲੀ ਫੂਡਜ਼ ਨੇ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨਾਲ 6 ਰਾਜਾਂ ਵਿੱਚ 1,000 ਕਰੋੜ ਰੁਪਏ ਦੇ ਨਿਵੇਸ਼ ਲਈ ਸਮਝੌਤਾ ਕੀਤਾ ਹੈ। ਕੰਪਨੀ ਦਾ ਨੈੱਟਵਰਕ ਹੁਣ ਭਾਰਤ ਵਿੱਚ 20 ਲੱਖ ਤੋਂ ਵੱਧ ਰਿਟੇਲ ਪੁਆਇੰਟਾਂ ਤੱਕ ਫੈਲਿਆ ਹੋਇਆ ਹੈ ਅਤੇ ਇਹ 36 ਦੇਸ਼ਾਂ ਵਿੱਚ ਆਪਣੇ ਉਤਪਾਦਾਂ ਦੀ ਸਪਲਾਈ ਕਰ ਰਹੀ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਨਵਿਆਉਣਯੋਗ ਊਰਜਾ ਦੀ ਵਰਤੋਂ ਵਿੱਚ ਵੀ 20% ਦਾ ਵਾਧਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਕਾਸਾ ਏਅਰ ਦੇ ਸਹਿ-ਸੰਸਥਾਪਕ ਪ੍ਰਵੀਨ ਅਈਅਰ ਨੇ ਦਿੱਤਾ ਅਸਤੀਫਾ
NEXT STORY