ਮੁੰਬਈ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਾਰਡ ਨੈੱਟਵਰਕ ਦੇ ਗੈਰ-ਕਾਨੂੰਨੀ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਕਾਰਡ ਨੈੱਟਵਰਕ ਕਾਰੋਬਾਰਾਂ ਨੂੰ ਕੁੱਝ ਵਿਚੋਲਿਆਂ ਦੇ ਮਾਧਿਅਮ ਰਾਹੀਂ ਕਾਰਡ ਰਾਹੀਂ ਭੁਗਤਾਨ ਨਾ ਲੈਣ ਵਾਲੀਆਂ ਇਕਾਈਆਂ ਨੂੰ ਕਾਰਡ ਰਾਹੀਂ ਭੁਗਤਾਨ ਕਰਨ ਵਿਚ ਸਮਰੱਥ ਬਣਾਉਂਦਾ ਸੀ। ਇਹ ਗਤੀਵਿਧੀ ‘ਕਾਨੂੰਨੀ ਮਨਜ਼ੂਰੀ’ ਤੋਂ ਬਿਨਾਂ ਸੀ। ਕੇਂਦਰੀ ਬੈਂਕ ਨੇ ਹਾਲਾਂਕਿ ਕਾਰਡ ਨੈੱਟਵਰਕ ਜਾਂ ਵਿਚੋਲਿਆਂ ਦਾ ਨਾਂ ਨਹੀਂ ਦੱਸਿਆ ਹੈ।
ਇਹ ਵੀ ਪੜ੍ਹੋ - Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ
ਚੱਲ ਰਹੀ ਹੈ ਮਾਮਲੇ ਦੀ ਵਿਸਤ੍ਰਿਤ ਜਾਂਚ
ਮੁਹੱਈਆ ਸੂਚਨਾ ਮੁਤਾਬਕ ਆਰ. ਬੀ. ਆਈ. ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਸਿਰਫ਼ ਇਕ ਕਾਰਡ ਨੈੱਟਵਰਕ ਨੇ ਹੀ ਇਸ ਵਿਵਸਥਾ ਨੂੰ ਲਾਗੂ ਕੀਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਹਾਲਾਂਕਿ ਮਾਮਲੇ ਦੀ ਵਿਸਤ੍ਰਿਤ ਜਾਂਚ ਚੱਲ ਰਹੀ ਹੈ, ਇਸ ਲਈ ਕਾਰਡ ਨੈੱਟਵਰਕ ਨੂੰ ਅਗਲੇ ਹੁਕਮ ਤੱਕ ਅਜਿਹੀਆਂ ਸਾਰੀਆਂ ਵਿਵਸਥਾਵਾਂ ਰੱਦ ਰੱਖਣ ਦੀ ਸਲਾਹ ਦਿੱਤੀ ਗਈ ਹੈ। ਆਰ. ਬੀ. ਆਈ. ਨੇ ਕਿਹਾ ਕਿ ਉਸ ਦੇ ਧਿਆਨ ਵਿਚ ਆਇਆ ਹੈ ਕਿ ਇਕ ਕਾਰਡ ਨੈੱਟਵਰਕ ਵਿਚ ਇਕ ਅਜਿਹੀ ਵਿਵਸਥਾ ਹੈ, ਜੋ ਕਾਰੋਬਾਰਾਂ ਨੂੰ ਕਾਰਡ ਭੁਗਤਾਨ ਸਵੀਕਾਰ ਨਾ ਕਰਨ ਵਾਲੀਆਂ ਸੰਸਥਾਵਾਂ ਨੂੰ ਕੁੱਝ ਵਿਚੋਲਿਆਂ ਦੇ ਮਾਧਿਅਮ ਰਾਹੀਂ ਕਾਰਡ ਰਾਹੀਂ ਭੁਗਤਾਨ ਕਰਨ ਵਿਚ ਸਮਰੱਥ ਬਣਾਉਂਦੀ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਭੁਗਤਾਨ ਪ੍ਰਣਾਲੀ ਲਈ ਅਥਾਰਿਟੀ ਦੀ ਹੁੰਦੀ ਹੈ ਲੋੜ
ਕੇਂਦਰੀ ਬੈਂਕ ਨੇ ਕਿਹਾ ਕਿ ਇਸ ਵਿਵਸਥਾ ਦੇ ਤਹਿਤ ਵਿਚੋਲਾ ਕੰਪਨੀਆਂ ਤੋਂ ਉਨ੍ਹਾਂ ਦੇ ਵਪਾਰਕ ਭੁਗਤਾਨਾਂ ਲਈ ਕਾਰਡ ਭੁਗਤਾਨ ਸਵੀਕਾਰ ਕਰਦਾ ਹੈ ਅਤੇ ਫਿਰ ਗੈਰ-ਕਾਰਡ ਸਵੀਕਾਰ ਕਰਨ ਵਾਲੇ ਪ੍ਰਾਪਤਕਰਤਾਵਾਂ ਨੂੰ ਆਈ. ਐੱਮ. ਪੀ. ਐੱਸ./ਆਰ. ਟੀ. ਜੀ. ਐੱਸ. / ਐੱਨ. ਈ. ਐੱਫ. ਟੀ. ਦੇ ਮਾਧਿਅਮ ਰਾਹੀਂ ਫੰਡ ਭੇਜਦਾ ਹੈ। ਆਰ. ਬੀ. ਆਈ. ਨੇ ਕਿਹਾ ਕਿ ਬਾਰੀਕੀ ਨਾਲ ਜਾਂਚ ਕਰਨ ’ਤੇ ਇਹ ਪਾਇਆ ਗਿਆ ਹੈ ਕਿ ਇਹ ਵਿਵਸਥਾ ਭੁਗਤਾਨ ਪ੍ਰਣਾਲੀ ਦੇ ਰੂਪ ’ਚ ਯੋਗ ਹੈ ਅਤੇ ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀ (ਪੀ. ਐੱਸ. ਐੱਸ.) ਐਕਟ, 2007 ਦੀਆਂ ਵਿਵਸਥਾਵਾਂ ਦੇ ਤਹਿਤ ਅਜਿਹੀ ਭੁਗਤਾਨ ਪ੍ਰਣਾਲੀ ਲਈ ਅਥਾਰਿਟੀ ਦੀ ਲੋੜ ਹੁੰਦੀ ਹੈ, ਜੋ ਇਸ ਮਾਮਲੇ ਵਿਚ ਨਹੀਂ ਸੀ। ਕੇਂਦਰੀ ਬੈਂਕ ਨੇ ਕਿਹਾ ਕਿ ਇਸ ਲਈ ਇਹ ਪ੍ਰਕਿਰਿਆ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਸੀ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ 2027 ਤੱਕ ਦਾਲਾਂ ਦੇ ਉਤਪਾਦਨ 'ਚ ਆਤਮ-ਨਿਰਭਰਤਾ ਹਾਸਲ ਕਰਨ ਲਈ ਕਰ ਰਹੀ ਉਪਰਾਲੇ: ਮੁੰਡਾ
NEXT STORY