ਮੁੰਬਈ - ਅੱਜ ਯਾਨੀ ਕਿ 17 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਵਾਧੇ ਨਾਲ ਸ਼ੁਰੂਆਤ ਤੋਂ ਬਾਅਦ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 494.75 ਅੰਕ ਭਾਵ 0.61 ਫ਼ੀਸਦੀ ਦੀ ਗਿਰਾਵਟ ਦੇ ਨਾਲ 81,006.61 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
National Stock Exchange
ਦੁਜੇ ਪਾਸੇ ਨਿਫਟੀ ਵੀ 220.05 ਭਾਵ 0.88 ਫ਼ੀਸਦੀ ਦੀ ਗਿਰਾਵਟ ਨਾਲ 24,751.25 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 10 ਸਟਾਕ ਵਾਧੇ ਨਾਲ ਅਤੇ 40 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ।
ਅੱਜ ਆਈਟੀ, ਆਟੋ ਅਤੇ ਐਨਰਜੀ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ ਐਫਐਮਸੀਜੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 'ਚ ਵਾਧਾ ਅਤੇ 11 'ਚ ਗਿਰਾਵਟ ਦਿਖਾਈ ਦੇ ਰਹੀ ਹੈ।
ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.36% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.07% ਵੱਧ ਕੇ ਕਾਰੋਬਾਰ ਕਰ ਰਿਹਾ ਹੈ।
16 ਅਕਤੂਬਰ ਨੂੰ ਅਮਰੀਕਾ ਦਾ ਡਾਓ ਜੋਂਸ 0.79% ਵਧ ਕੇ 43,077 'ਤੇ ਅਤੇ ਨੈਸਡੈਕ 0.28% ਵਧ ਕੇ 18,367 'ਤੇ ਬੰਦ ਹੋਇਆ। SP 500 ਵੀ 0.47% ਵਧਿਆ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 16 ਅਕਤੂਬਰ ਨੂੰ 3,435 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,256 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
Hyundai India ਦੇ IPO ਦਾ ਅੱਜ ਆਖਰੀ ਦਿਨ ਹੈ
Hyundai India ਦੇ IPO ਦਾ ਅੱਜ ਆਖਰੀ ਦਿਨ ਹੈ। ਕੰਪਨੀ ਦੇ ਸ਼ੇਅਰ 22 ਅਕਤੂਬਰ ਨੂੰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ। ਕੰਪਨੀ ਨੇ ਇਸ ਦੀ ਕੀਮਤ ਬੈਂਡ 1,865-1,960 ਰੁਪਏ ਤੈਅ ਕੀਤੀ ਹੈ। ਇਸ ਦੇ ਲਈ ਘੱਟੋ-ਘੱਟ 13,720 ਰੁਪਏ ਦੀ ਬੋਲੀ ਲਗਾਉਣੀ ਪਵੇਗੀ।
ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ
ਇਸ ਤੋਂ ਪਹਿਲਾਂ ਕੱਲ ਯਾਨੀ 16 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 318 ਅੰਕਾਂ ਦੀ ਗਿਰਾਵਟ ਨਾਲ 81,501 'ਤੇ ਬੰਦ ਹੋਇਆ। ਨਿਫਟੀ ਵੀ 86 ਅੰਕ ਡਿੱਗ ਕੇ 24,971 'ਤੇ ਬੰਦ ਹੋਇਆ।
77 ਰੁਪਏ ਦਾ ਸ਼ੇਅਰ 79 ਰੁਪਏ 'ਤੇ ਹੋਇਆ ਲਿਸਟ, ਬਾਜ਼ਾਰ 'ਚ ਐਂਟਰੀ ਕਰਦੇ ਹੀ ਲੱਗਾ ਅੱਪਰ ਸਰਕਟ
NEXT STORY