ਮੁੰਬਈ - ਅੱਜ 3 IPO ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕਰਨ ਲਈ ਖੁੱਲ੍ਹ ਗਏ ਹਨ। ਇਨ੍ਹਾਂ ਵਿੱਚ ਮੁਥੂਟ ਮਾਈਕ੍ਰੋਫਿਨ ਲਿਮਟਿਡ, ਮੋਟੀਸਨ ਜਵੈਲਰਜ਼ ਲਿਮਿਟੇਡ ਅਤੇ ਸੂਰਜ ਅਸਟੇਟ ਡਿਵੈਲਪਰਜ਼ ਲਿਮਿਟੇਡ ਸ਼ਾਮਲ ਹਨ। ਇਸ ਦੇ ਨਾਲ ਹੀ, ਆਈਨੌਕਸ ਇੰਡੀਆ ਲਿਮਟਿਡ ਦੇ ਆਈਪੀਓ ਵਿੱਚ ਨਿਵੇਸ਼ ਕਰਨ ਦਾ ਅੱਜ ਆਖਰੀ ਦਿਨ ਹੈ, ਇਹ ਇਸ਼ੂ 14 ਦਸੰਬਰ ਨੂੰ ਖੋਲ੍ਹਿਆ ਗਿਆ ਸੀ।
ਇਸ ਤੋਂ ਇਲਾਵਾ ਇਸ ਹਫਤੇ 5 ਹੋਰ IPO ਵਿਚ ਨਿਵੇਸ਼ ਕਰਨ ਦਾ ਮੌਕਾ ਮਿਲੇਗਾ, ਜਿਸ ਵਿੱਚ ਹੈਪੀ ਫੋਰਜਿੰਗਜ਼ ਲਿਮਟਿਡ, ਆਰਬੀਜ਼ੈਡ ਜਵੈਲਰਜ਼ ਲਿਮਟਿਡ, ਕ੍ਰੈਡੋ ਬ੍ਰਾਂਡਸ ਮਾਰਕੀਟਿੰਗ ਲਿਮਟਿਡ, ਆਜ਼ਾਦ ਇੰਜੀਨੀਅਰਿੰਗ ਲਿਮਟਿਡ ਅਤੇ ਇਨੋਵਾ ਕੈਪਟੈਬ ਲਿਮਟਿਡ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਸਾਰੀਆਂ ਕੰਪਨੀਆਂ ਦੇ ਆਈ.ਪੀ.ਓ. ਬਾਰੇ।
ਇਹ ਵੀ ਪੜ੍ਹੋ : ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸੋਮਵਾਰ ਤੋਂ ਸ਼ੁਰੂ ਹੋ ਰਹੀ ਵਿਕਰੀ
ਮੁਥੂਟ ਮਾਈਕ੍ਰੋਫਿਨ ਲਿਮਿਟੇਡ
IPO ਅੱਜ ਯਾਨੀ 18 ਦਸੰਬਰ ਨੂੰ ਖੁੱਲ੍ਹਿਆ ਹੈ ਅਤੇ 20 ਦਸੰਬਰ ਨੂੰ ਬੰਦ ਹੋਵੇਗਾ। 26 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 277-291 ਰੁਪਏ ਹੈ। ਕੰਪਨੀ ਨੇ 960 ਕਰੋੜ ਰੁਪਏ ਜੁਟਾਉਣ ਲਈ ਇਹ IPO ਲਿਆਂਦਾ ਹੈ। ਮੁਥੂਟ ਮਾਈਕ੍ਰੋਫਿਨ ਲਿਮਿਟੇਡ ਅਪ੍ਰੈਲ 1992 ਵਿੱਚ ਸ਼ੁਰੂ ਹੋਈ ਅਤੇ ਇਹ ਮਾਈਕ੍ਰੋ ਲੋਨ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ। ਮੁਥੂਟ ਮਾਈਕ੍ਰੋਫਿਨ ਦਾ ਆਈਪੀਓ 18 ਦਸੰਬਰ ਨੂੰ ਗ੍ਰੇ ਮਾਰਕੀਟ ਵਿੱਚ 27.49% ਦੇ ਪ੍ਰੀਮੀਅਮ ਯਾਨੀ 80 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ ਅੱਪਰ ਪ੍ਰਾਈਸ ਬੈਂਡ 291 ਦੇ ਮੁਤਾਬਕ ਇਸਦੀ ਲਿਸਟਿੰਗ 371 ਰੁਪਏ ਵਿੱਚ ਹੋ ਸਕਦੀ ਹੈ।
Motisons Jewellers Ltd
ਇਹ IPO ਵੀ ਅੱਜ ਭਾਵ 18 ਦਸੰਬਰ ਨੂੰ ਖੁੱਲ੍ਹਿਆ ਹੈ ਅਤੇ 20 ਦਸੰਬਰ ਨੂੰ ਬੰਦ ਹੋਵੇਗਾ। 26 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 52-55 ਰੁਪਏ ਹੈ। ਕੰਪਨੀ ਨੇ 151.09 ਕਰੋੜ ਰੁਪਏ ਜੁਟਾਉਣ ਲਈ ਇਹ IPO ਲਿਆਂਦਾ ਹੈ। ਮੋਟੀਸਨ ਜਵੈਲਰਜ਼ ਲਿਮਿਟੇਡ, ਅਕਤੂਬਰ 1997 ਵਿੱਚ ਬਣੀ ਇੱਕ ਕੰਪਨੀ, ਸੋਨੇ, ਚਾਂਦੀ, ਹੀਰੇ ਅਤੇ ਹੋਰ ਧਾਤਾਂ ਤੋਂ ਬਣੇ ਗਹਿਣਿਆਂ ਦਾ ਨਿਰਮਾਣ ਅਤੇ ਵਿਕਰੀ ਕਰਦੀ ਹੈ। ਕੰਪਨੀ ਦਾ IPO 18 ਦਸੰਬਰ ਨੂੰ ਗ੍ਰੇ ਮਾਰਕਿਟ ਬਾਜ਼ਾਰ ਵਿਚ 218.18% ਦੇ ਪ੍ਰੀਮੀਅਮ ਭਾਵ 120 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ, ਉਪਰਲੇ ਕੀਮਤ ਬੈਂਡ 55 ਦੇ ਅਨੁਸਾਰ, ਇਸਨੂੰ 175 ਰੁਪਏ ਵਿੱਚ ਸੂਚੀਬੱਧ ਕੀਤਾ ਜਾ ਸਕਦਾ ਹੈ।
ਸੂਰਜ ਅਸਟੇਟ ਡਿਵੈਲਪਰਜ਼ ਲਿਮਿਟੇਡ
ਕੰਪਨੀ ਦਾ IPO ਅੱਜ ਖੁੱਲ੍ਹਿਆ ਹੈ ਅਤੇ 20 ਦਸੰਬਰ ਨੂੰ ਬੰਦ ਹੋਵੇਗਾ। 26 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 340-360 ਰੁਪਏ ਹੈ। ਕੰਪਨੀ ਨੇ 400 ਕਰੋੜ ਰੁਪਏ ਜੁਟਾਉਣ ਲਈ ਇਹ IPO ਲਿਆਂਦਾ ਹੈ। ਸੂਰਜ ਅਸਟੇਟ ਡਿਵੈਲਪਰਜ਼ ਲਿਮਿਟੇਡ 1986 ਵਿੱਚ ਬਣਾਈ ਗਈ, ਇੱਕ ਰੀਅਲ ਅਸਟੇਟ ਨਿਰਮਾਣ ਕੰਪਨੀ ਹੈ।
ਇਹ ਵੀ ਪੜ੍ਹੋ : JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ
ਹੈਪੀ ਫੋਰਜਿੰਗਜ਼ ਲਿਮਿਟੇਡ
ਇਹ IPO ਕੱਲ੍ਹ ਭਾਵ 19 ਦਸੰਬਰ ਨੂੰ ਖੁੱਲ੍ਹੇਗਾ ਅਤੇ 21 ਦਸੰਬਰ ਨੂੰ ਬੰਦ ਹੋਵੇਗਾ। 27 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 808-850 ਰੁਪਏ ਹੈ। ਕੰਪਨੀ ਨੇ 1,009 ਕਰੋੜ ਰੁਪਏ ਜੁਟਾਉਣ ਲਈ ਇਹ IPO ਲਿਆਂਦਾ ਹੈ। 1979 ਵਿੱਚ ਸਥਾਪਿਤ, ਹੈਪੀ ਫੋਰਜਿੰਗਜ਼ ਲਿਮਟਿਡ ਉੱਚ ਸਟੀਕਸ਼ਨ ਮਸ਼ੀਨ ਕੰਪੋਨੈਂਟਸ ਦੇ ਡਿਜ਼ਾਈਨ ਅਤੇ ਨਿਰਮਾਣ ਦਾ ਕੰਮ ਕਰਦੀ ਹੈ। ਕੰਪਨੀ ਦਾ ਆਈਪੀਓ ਖੁੱਲ੍ਹਣ ਤੋਂ ਪਹਿਲਾਂ ਹੀ, ਇਸ ਦੇ ਸ਼ੇਅਰ 18 ਦਸੰਬਰ ਨੂੰ ਗ੍ਰੇ ਮਾਰਕਿਟ ਵਿੱਚ 49.41% ਦੇ ਪ੍ਰੀਮੀਅਮ ਯਾਨੀ 420 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਏ ਸਨ। ਅਜਿਹੀ ਸਥਿਤੀ ਵਿੱਚ, ਉਪਰਲੇ ਕੀਮਤ ਬੈਂਡ 850 ਦੇ ਅਨੁਸਾਰ, ਇਸਨੂੰ 1270 ਰੁਪਏ ਵਿੱਚ ਸੂਚੀਬੱਧ ਕੀਤਾ ਜਾ ਸਕਦਾ ਹੈ।
RBZ ਜਵੈਲਰਜ਼ ਲਿਮਿਟੇਡ
ਇਹ IPO ਵੀ ਕੱਲ੍ਹ ਭਾਵ 19 ਦਸੰਬਰ ਨੂੰ ਖੁੱਲ੍ਹੇਗਾ ਅਤੇ 21 ਦਸੰਬਰ ਨੂੰ ਬੰਦ ਹੋਵੇਗਾ। 27 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 95-100 ਰੁਪਏ ਹੈ। ਕੰਪਨੀ ਨੇ 100 ਕਰੋੜ ਰੁਪਏ ਜੁਟਾਉਣ ਲਈ ਇਹ IPO ਲਿਆਂਦਾ ਹੈ। ਅਪ੍ਰੈਲ 2008 ਵਿੱਚ ਬਣੀ RBZ ਜਵੈਲਰਜ਼ ਲਿਮਿਟੇਡ ਗਹਿਣਿਆਂ ਦੀ ਡਿਜ਼ਾਈਨਿੰਗ ਅਤੇ ਨਿਰਮਾਣ ਦਾ ਕੰਮ ਕਰਦੀ ਹੈ।
ਕ੍ਰੇਡੋ ਬ੍ਰਾਂਡਸ ਮਾਰਕੀਟਿੰਗ ਲਿਮਿਟੇਡ
ਇਹ IPO ਵੀ 19 ਦਸੰਬਰ ਨੂੰ ਖੁੱਲ੍ਹੇਗਾ ਅਤੇ 21 ਦਸੰਬਰ ਨੂੰ ਬੰਦ ਹੋਵੇਗਾ। 27 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 266-280 ਰੁਪਏ ਹੈ। ਕੰਪਨੀ ਨੇ 549.78 ਕਰੋੜ ਰੁਪਏ ਜੁਟਾਉਣ ਲਈ ਇਹ IPO ਲਿਆਂਦਾ ਹੈ। 1999 ਵਿੱਚ ਬਣੀ ਕ੍ਰੇਡੋ ਬ੍ਰਾਂਡਸ ਮਾਰਕੀਟਿੰਗ ਲਿਮਿਟੇਡ ਆਪਣੇ ਫਲੈਗਸ਼ਿਪ ਬ੍ਰਾਂਡ ਮੁਫਤੀ ਮੇਨਸਵੇਅਰ ਦੁਆਰਾ ਰੋਜ਼ਾਨਾ ਇਸਤੇਮਾਲ ਦੇ ਕੱਪੜੇ ਵੇਚਦੀ ਹੈ। ਹੈਪੀ ਫੋਰਜਿੰਗਜ਼ ਲਿਮਟਿਡ ਦਾ ਆਈਪੀਓ ਖੁੱਲ੍ਹਣ ਤੋਂ ਪਹਿਲਾਂ ਹੀ, ਇਸ ਦੇ ਸ਼ੇਅਰ 18 ਦਸੰਬਰ ਨੂੰ ਗ੍ਰੇ ਮਾਰਕਿਟ ਵਿੱਚ 42.86% ਦੇ ਪ੍ਰੀਮੀਅਮ ਯਾਨੀ 120 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਏ ਸਨ। ਅਜਿਹੀ ਸਥਿਤੀ 'ਚ 280 ਦੇ ਉਪਰਲੇ ਮੁੱਲ ਦੇ ਹਿਸਾਬ ਨਾਲ ਇਸ ਨੂੰ 400 ਰੁਪਏ 'ਤੇ ਲਿਸਟ ਕੀਤਾ ਜਾ ਸਕਦਾ ਹੈ।
ਆਜ਼ਾਦ ਇੰਜੀਨੀਅਰਿੰਗ ਲਿਮਿਟੇਡ
ਇਹ IPO 20 ਦਸੰਬਰ ਨੂੰ ਖੁੱਲ੍ਹੇਗਾ ਅਤੇ 22 ਦਸੰਬਰ ਨੂੰ ਬੰਦ ਹੋਵੇਗਾ। 28 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 499-524 ਰੁਪਏ ਹੈ। ਕੰਪਨੀ 740 ਕਰੋੜ ਜੁਟਾਉਣ ਲਈ ਇਹ IPO ਲਿਆ ਰਹੀ ਹੈ। ਆਜ਼ਾਦ ਇੰਜੀਨੀਅਰਿੰਗ ਲਿਮਿਟੇਡ ਏਰੋਸਪੇਸ ਕੰਪੋਨੈਂਟਸ ਅਤੇ ਟਰਬਾਈਨਾਂ ਦਾ ਨਿਰਮਾਣ ਕਰਦੀ ਹੈ।
ਇਨੋਵਾ ਕੈਪਟਨ ਲਿਮਿਟੇਡ
ਇਹ IPO 21 ਦਸੰਬਰ ਨੂੰ ਖੁੱਲ੍ਹੇਗਾ ਅਤੇ 26 ਦਸੰਬਰ ਨੂੰ ਬੰਦ ਹੋਵੇਗਾ। 29 ਦਸੰਬਰ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤਾ ਜਾਵੇਗਾ। ਇਸ਼ੂ ਦੀ ਕੀਮਤ ਬੈਂਡ 426-448 ਰੁਪਏ ਹੈ। ਕੰਪਨੀ ਨੇ 570 ਕਰੋੜ ਜੁਟਾਉਣ ਲਈ ਇਹ IPO ਲਿਆਂਦਾ ਹੈ। 2005 ਵਿੱਚ ਬਣੀ ਇਨੋਵਾ ਕੈਪਟੈਬ ਲਿਮਿਟੇਡ ਇੱਕ ਫਾਰਮਾਸਿਊਟੀਕਲ ਕੰਪਨੀ ਹੈ।
ਇਹ ਵੀ ਪੜ੍ਹੋ : PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਲੂ ਮਾਰਕੀਟਿੰਗ ਸਾਲ 'ਚ 1 ਅਕਤੂਬਰ ਤੋਂ 15 ਦਸੰਬਰ ਵਿਚਾਲੇ 11 ਫ਼ੀਸਦੀ ਘਟਿਆ ਖੰਡ ਦਾ ਉਤਪਾਦਨ
NEXT STORY