ਮੁੰਬਈ - ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ 'ਚ ਅੱਜ ਸ਼ੁਰੂਆਤੀ ਵਪਾਰ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬਿਟਕੁਆਇਨ ਦੀ ਕੀਮਤ 1,06,000 ਡਾਲਰ ਨੂੰ ਪਾਰ ਕਰ ਗਈ ਹੈ, ਜੋ ਕਿ ਭਾਰਤੀ ਮੁਦਰਾ ਵਿੱਚ ਲਗਭਗ 90 ਲੱਖ ਰੁਪਏ ਦੇ ਬਰਾਬਰ ਹੈ। ਬਿਟਕੁਆਇਨ ਦੀ ਮਾਰਕੀਟ ਕੈਪ ਹੁਣ 2.1 ਟ੍ਰਿਲੀਅਨ ਡਾਲਰ ਹੈ ਅਤੇ ਇਹ ਗੂਗਲ ਨੂੰ ਪਛਾੜਨ ਤੋਂ ਸਿਰਫ 10% ਦੂਰ ਹੈ। ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੀ ਮਾਰਕੀਟ ਕੈਪ 2.332 ਟ੍ਰਿਲੀਅਨ ਡਾਲਰ ਹੈ, ਇਹ ਦੁਨੀਆ ਦੀ ਛੇਵੀਂ ਸਭ ਤੋਂ ਕੀਮਤੀ ਕੰਪਨੀ ਹੈ। ਮਾਹਰਾਂ ਮੁਤਾਬਕ ਨਵੇਂ ਸਾਲ ਵਿਚ ਬਿਟਕੁਆਇਨ ਦੀ ਕੀਮਤ 2,00,000 ਡਾਲਰ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ ਆਧਾਰ ਕਾਰਡ ਅਪਡੇਟ ਕਰਨ ਦੀ ਤਾਰੀਖ਼ ਵਧੀ, ਹੁਣ ਇੰਨੇ ਦਿਨ ਦਾ ਮਿਲੇਗਾ ਮੌਕਾ
ਬਿਟਕੁਆਇਨ ਦੇ ਨਾਲ-ਨਾਲ ਹੋਰ ਕ੍ਰਿਪਟੋਕਰੰਸੀ ਦੀਆਂ ਕੀਮਤਾਂ ਵੀ ਵਧੀਆਂ ਹਨ। ਇਸ ਦਾ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਦਾ ਇਕ ਬਿਆਨ ਹੈ। ਉਸ ਨੇ ਸੰਕੇਤ ਦਿੱਤਾ ਹੈ ਕਿ ਉਹ ਤੇਲ ਦੇ ਭੰਡਾਰਾਂ ਵਾਂਗ ਦੇਸ਼ ਵਿੱਚ ਬਿਟਕੁਆਇਨ ਭੰਡਾਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ ਤੋਂ ਬਾਅਦ ਬਿਟਕੁਆਇਨ ਨੂੰ ਖੰਭ ਲੱਗ ਗਏ ਹਨ। ਉਸਨੂੰ ਕ੍ਰਿਪਟੋਕਰੰਸੀ ਦਾ ਮਜ਼ਬੂਤ ਸਮਰਥਕ ਮੰਨਿਆ ਜਾਂਦਾ ਹੈ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਅਮਰੀਕਾ ਨੂੰ ਦੁਨੀਆ ਦੀ ਕ੍ਰਿਪਟੋ ਰਾਜਧਾਨੀ ਬਣਾਉਣਾ ਚਾਹੁੰਦੇ ਹਨ। 5 ਨਵੰਬਰ ਨੂੰ ਨਤੀਜੇ ਆਉਣ ਤੋਂ ਬਾਅਦ ਬਿਟਕੁਆਇਨ ਵਿਚ 50 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : Alert : HDFC Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਸੂਚਨਾ, ਇਹ ਸੇਵਾਵਾਂ ਦੋ ਦਿਨਾਂ ਲਈ ਰਹਿਣਗੀਆਂ ਬੰਦ
ਕੀਮਤ ਕਿਥੋਂ ਤੱਕ ਪਹੁੰਚੇਗੀ?
ਬਿਟਕੁਆਇਨ ਤੋਂ ਇਲਾਵਾ ਹੋਰ ਕ੍ਰਿਪਟੋਕਰੰਸੀ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਸ਼ੁਰੂਆਤੀ ਵਪਾਰ ਵਿੱਚ Ethereum ਲਗਭਗ 3% ਵਧ ਕੇ 4,014 ਡਾਲਰ ਹੋ ਗਿਆ। ਇਸ ਦੇ ਨਾਲ, ਕ੍ਰਿਪਟੋਕਰੰਸੀ ਦੀ ਮਾਰਕੀਟ ਕੈਪ 3.8 ਟ੍ਰਿਲੀਅਨ ਡਾਲਰ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 2025 ਦੇ ਅੰਤ ਤੱਕ ਬਿਟਕੁਆਇਨ ਦੀ ਕੀਮਤ 200,000 ਡਾਲਰ ਤੱਕ ਪਹੁੰਚ ਸਕਦੀ ਹੈ। ਬਿਟਕੁਆਇਨ ਦੀ ਕੀਮਤ 5 ਦਸੰਬਰ ਨੂੰ ਪਹਿਲੀ ਵਾਰ 100,000 ਡਾਲਰ ਨੂੰ ਪਾਰ ਕਰ ਗਈ ਸੀ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਅੱਲੂ ਅਰਜੁਨ ਦੀ ਰਿਅਲ ਲਾਈਫ਼ 'ਸ਼੍ਰੀਵੱਲੀ' ਸਨੇਹਾ ਰੈੱਡੀ, ਕਿੰਨੀ ਹੈ ਨੈੱਟਵਰਥ
ਇਹ ਵੀ ਪੜ੍ਹੋ : 16 ਦਸੰਬਰ ਤੋਂ ਨਿਵੇਸ਼ਕਾਂ ਲਈ ਮੁਨਾਫ਼ਾ ਕਮਾਉਣ ਦੇ ਵੱਡੇ ਮੌਕੇ, 12 ਕੰਪਨੀਆਂ ਦੇ IPO ਕਰਨਗੇ ਧਮਾਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Sky Gold ਦੇ ਨਿਵੇਸ਼ਕਾਂ ਨੂੰ ਵੱਡਾ ਫ਼ਾਇਦਾ, 6 ਮਹੀਨਿਆਂ 'ਚ ਹੋਇਆ ਦੁੱਗਣਾ ਪੈਸਾ...
NEXT STORY