ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਖੌਫ ਨਾਲ ਲਗਭਗ ਸਾਰਾ ਭਾਰਤ ਦੇਸ਼ ਭਾਰੀ ਸੰਕਟ ਵਿਚ ਘਿਰਿਆ ਹੈ। ਹਰ ਵਿਅਕਤੀ ਇਸ ਡਰ ਕਾਰਨ ਸਹਿਮ ਗਿਆ ਹੈ ਹਰ ਪਾਸੇ ਲੋਕ ਪਰੇਸ਼ਾਨ ਹਨ। ਸਥਿਤੀ ਇਹ ਹੈ ਕਿ ਦੂਰ-ਦੁਰਾਡੇ ਬੈਠੇ ਲੋਕ ਆਪਣੇ ਘਰਾਂ ਵਿਚ ਵਾਪਸ ਪਰਤਣ ਲਈ ਬੇਚੈਨ ਹੋ ਰਹੇ ਹਨ। ਦੂਜੇ ਪਾਸੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਘਰਾਂ ਤੋਂ ਨਿਕਲਣ ਲਈ ਵੀ ਵਾਰ-ਵਾਰ ਸੋਚ ਰਹੇ ਹਨ। ਅਜਿਹੀ ਸਥਿਤੀ ਵਿਚ ਆਮ ਆਦਮੀ ਲਈ ਇਕ ਰਾਹਤ ਦੀ ਖ਼ਬਰ ਹੈ। ਆਉਣ ਵਾਲੇ ਸਮੇਂ ਵਿਚ ਹਵਾਈ ਯਾਤਰਾ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਹੁਣ ਉਡਾਣ ਦੀਆਂ ਟਿਕਟਾਂ ਬਹੁਤ ਅਸਾਨੀ ਨਾਲ ਬੁੱਕ ਕਰ ਸਕਣਗੇ। ਇਸਦੇ ਲਈ ਉਨ੍ਹਾਂ ਨੂੰ ਬੱਸ ਇੱਕ ਡਾਇਲ ਜਾਂ ਐਸਐਮਐਸ ਕਰਨ ਦੀ ਜ਼ਰੂਰਤ ਹੈ। ਦਰਅਸਲ ਟਰੈਵਲ ਏਜੰਸੀ EaseMyTrip ਅਤੇ ਸਥਾਨਕ ਫਲਾਈਟ ਬੁਕਿੰਗ 'ਤੇ ਸਰਚ ਇੰਜਨ ਜਸਟਲ ਡਾਇਲ (JustDial) ਵਿਚਕਾਰ ਇਕ ਸਮਝੌਤਾ ਹੋ ਗਿਆ ਹੈ।
ਇਹ ਵੀ ਪੜ੍ਹੋ : ਖ਼ਾਤਾਧਾਰਕਾਂ ਨੂੰ ਝਟਕਾ! ਇਸ ਬੈਂਕ ਤੋਂ ਨਕਦ ਕਢਵਾਉਣਾ ਹੋਇਆ ਮਹਿੰਗਾ, ਸੇਲਰੀ ਖ਼ਾਤੇ ਦੇ ਵੀ ਨਿਯਮ ਹੋਏ ਸਖ਼ਤ
EaseMyTrip ਨੇ ਦੱਸਿਆ ਕਿ ਆਨਲਾਈਨ ਟ੍ਰੈਵਲ ਏਜੰਸੀ ਨੇ ਹਵਾਈ ਯਾਤਰਾ ਸੇਵਾ ਪ੍ਰਦਾਨ ਕਰਨ ਲਈ ਜਸਟਡਾਇਲ(JustDial) ਨਾਲ ਹੱਥ ਮਿਲਾਇਆ ਹੈ। ਇਸ ਸਾਂਝੇਦਾਰੀ ਦੇ ਜ਼ਰੀਏ, EaseMyTrip ਜਸਟ ਡਾਇਲ 'ਤੇ ਸਾਰੀਆਂ ਫਲਾਈਟ ਬੁਕਿੰਗ ਲਈ ਇਕ ਵਿਸ਼ੇਸ਼ ਸੇਵਾ ਪ੍ਰਦਾਤਾ ਬਣ ਜਾਵੇਗੀ। ਜ਼ਿਕਰਯੋਗ ਕਿ ਜਸਟ ਡਾਇਲ ਇੱਕ ਪ੍ਰਮੁੱਖ ਸਥਾਨਕ ਖੋਜ ਇੰਜਨ ਹੈ। ਇਹ ਵੱਖ ਵੱਖ ਪਲੇਟਫਾਰਮਾਂ ਜਿਵੇਂ ਕਿ ਵੈਬਸਾਈਟਾਂ, ਮੋਬਾਈਲ ਵੈਬਸਾਈਟਾਂ, ਐਂਡਰਾਇਡ ਅਤੇ ਆਈ.ਓ.ਐਸ. ਐਪਲੀਕੇਸ਼ਨਾਂ ਵਿਚ ਵਰਤਣ ਲਈ ਸਥਾਨਕ ਖੋਜ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਦਾ ਹੈ। ਉਹ ਇਹ ਸੇਵਾਵਾਂ ਫੋਨ ਕਾਲਾਂ ਅਤੇ ਐਸ.ਐਮ.ਐਸ. ਰਾਹੀਂ ਵੀ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਕਿਵੇਂ ਮਿਲ ਸਕੇਗਾ ਲਾਭ
ਦੋਵਾਂ ਕੰਪਨੀਆਂ ਵਿਚਾਲੇ ਹੋਏ ਸੌਦੇ ਤਹਿਤ JustDial 'ਤੇ ਪ੍ਰਾਪਤ ਸਾਰੀਆਂ ਹਵਾਈ ਟਿਕਟਾਂ ਦੀ ਬੁਕਿੰਗ EaseMyTrip ਜ਼ਰੀਏ ਪੂਰੀਆਂ ਹੋਣਗੀਆਂ। ਆਨਲਾਈਨ ਟਰੈਵਲ ਏਜੰਸੀ ਦੁਆਰਾ ਜਾਰੀ ਬਿਆਨ ਅਨੁਸਾਰ, EaseMyTrip ਇਸ ਸਹੂਲਤ ਨੂੰ ਸਿੱਧਾ API integration ਦੇ ਤਹਿਤ ਸੇਵਾਵਾਂ ਪ੍ਰਦਾਨ ਕਰੇਗੀ। ਇਸਦੇ ਤਹਿਤ ਰੀਅਲ ਟਾਈਮ ਬੁਕਿੰਗ ਕੀਤੀ ਜਾਏਗੀ।
ਇਹ ਵੀ ਪੜ੍ਹੋ : FB ਅਤੇ Whatsapp ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ, ਪਰਾਈਵੇਸੀ ਪਾਲਸੀ 'ਤੇ ਨਹੀਂ ਮਿਲੀ ਰਾਹਤ
ਜਸਟ ਡਾਇਲ ਨੇ ਦਿੱਤਾ ਇਹ ਬਿਆਨ
ਜਸਟ ਡਾਇਲ ਦੇ ਚੀਫ ਪ੍ਰੋਡਕਟ ਅਫਸਰ ਵਿਸ਼ਾਲ ਪਰੀਖ ਨੇ ਇਸ ਸਾਂਝੇਦਾਰੀ ਬਾਰੇ ਕਿਹਾ, 'ਅਸੀਂ ਜਸਟ ਡਾਇਲ ਵਿਖੇ ਆਪਣੇ ਉਪਭੋਗਤਾਵਾਂ ਨੂੰ 'ਵਨ ਸਟਾਪ ਸਲਿਊਸ਼ਨ' ਮੁਹੱਈਆ ਕਰਾਉਣ ਵਿਚ ਵਿਸ਼ਵਾਸ਼ ਰੱਖਦੇ ਹਾਂ ਅਤੇ EaseMyTrip ਦੇ ਨਾਲ ਸਾਡਾ ਸਹਿਯੋਗ ਸਾਨੂੰ ਆਪਣੇ ਗਾਹਕਾਂ ਦੀ ਨਿਰਵਿਘਨ ਸੇਵਾ ਪ੍ਰਦਾਨ ਕਰਨ ਵਿਚ ਸਹਾਇਤਾ ਕਰੇਗਾ।
ਇਹ ਵੀ ਪੜ੍ਹੋ : 'ਕੋਵਿਡ-19 ਦੇ ਇਲਾਜ ਲਈ ਕੈਸ਼ਲੈੱਸ ਦਾਅਵਿਆਂ ਤੋਂ ਇਨਕਾਰ ਨਹੀਂ ਕਰ ਸਕਦੀਆਂ ਬੀਮਾ ਕੰਪਨੀਆਂ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤੀ ਬੈਂਕਾਂ ਨੇ ਘੇਰਿਆ ਭਗੌੜਾ ਵਿਜੇ ਮਾਲਿਆ, ਲੰਡਨ ਦੀ ਅਦਾਲਤ 'ਚ ਪੇਸ਼ ਕੀਤੀ ਇਹ ਦਲੀਲ
NEXT STORY