ਲੰਡਨ— ਵਿਸ਼ਵ ਭਰ 'ਚ ਕੋਰੋਨਾ ਮਹਾਮਾਰੀ ਕਾਰਨ ਮਚੀ ਤ੍ਰਾਸਦੀ ਵਿਚਕਾਰ ਖ਼ਬਰ ਹੈ ਕਿ ਬ੍ਰਿਟੇਨ ਲੋਕਾਂ ਨੂੰ ਕੋਵਿਡ-19 ਟੀਕਾ ਲਾਉਣ ਲਈ ਤਿਆਰੀ ਕਰ ਚੁੱਕਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੋਕ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕ੍ਰਿਸਮਸ ਤੋਂ ਪਹਿਲਾਂ ਫਾਈਜ਼ਰ ਕੋਵਿਡ-19 ਟੀਕੇ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਐਲਾਨਿਆ ਜਾਂਦਾ ਹੈ ਤਾਂ ਦੇਸ਼ 'ਚ ਇਸ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, ''ਅਸੀਂ ਕੰਪਨੀ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਜਿਵੇਂ ਹੀ ਇਹ ਆਉਂਦਾ ਹੈ ਅਸੀਂ ਇਸ ਨੂੰ ਲਾਉਣਾ ਸ਼ੁਰੂ ਕਰਨ ਲਈ ਤਿਆਰ ਹੋ ਜਾਵਾਂਗੇ।'' ਹੈਨਕੋਕ ਨੇ ਕਿਹਾ ਕਿ ਅਸੀਂ ਦਸੰਬਰ ਦੀ ਪਹਿਲੀ ਤਾਰੀਖ਼ ਤੋਂ ਤਿਆਰ ਹੋ ਜਾਵਾਂਗੇ ਪਰ ਜ਼ਿਆਦਾ ਸੰਭਾਵਨਾ ਕ੍ਰਿਸਮਸ ਤੋਂ ਪਹਿਲਾਂ ਇਸ ਨੂੰ ਸ਼ੁਰੂ ਕਰਨ 'ਚ ਸਮਰੱਥ ਹੋਣ ਦੀ ਹੈ।
ਇਹ ਪੁੱਛੇ ਜਾਣ 'ਤੇ ਕਿ ਬ੍ਰਿਟੇਨ ਨੂੰ ਕਿੰਨੇ ਟੀਕਿਆਂ ਜ਼ਰੂਰਤ ਹੋਵੇਗੀ, ਉਨ੍ਹਾਂ ਕਿਹਾ ਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਸੰਕਰਮਣ ਨੂੰ ਰੋਕਣ 'ਚ ਕਿੰਨਾ ਪ੍ਰਭਾਵਸ਼ਾਲੀ ਹੈ।
ਇਹ ਵੀ ਪੜ੍ਹੋ- AXIS ਬੈਂਕ ਖ਼ਾਤਾਧਾਰਕਾਂ ਲਈ FD 'ਤੇ ਵਿਆਜ ਦਰਾਂ ਨੂੰ ਲੈ ਕੇ ਵੱਡੀ ਖ਼ਬਰ
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਫਾਈਜ਼ਰ ਨੇ ਕਿਹਾ ਸੀ ਕਿ ਉਸ ਦਾ ਕੋਵਿਡ-19 ਟੀਕਾ ਟਰਾਇਲ ਦੌਰਾਨ ਸੰਕਰਮਣ ਨੂੰ ਰੋਕਣ 'ਚ 90 ਫ਼ੀਸਦੀ ਤੱਕ ਪ੍ਰਭਾਵਸ਼ਾਲੀ ਰਿਹਾ ਹੈ। ਇਹ ਟੀਕਾ ਫਾਈਜ਼ਰ ਤੇ ਜਰਮਨ ਦੀ ਫਰਮ ਬਾਇਓਨਟੈਕ ਵੱਲੋਂ ਸਾਂਝੇ ਤੌਰ 'ਤੇ ਵਿਕਸਤ ਕੀਤਾ ਜਾ ਰਿਹਾ ਹੈ। ਬ੍ਰਿਟੇਨ ਨੂੰ ਸਾਲ ਦੇ ਆਖ਼ੀਰ ਤੱਕ ਇਸ ਦੀਆਂ 1 ਕਰੋੜ ਖ਼ਰਾਕਾਂ ਮਿਲਣ ਦੀ ਉਮੀਦ ਹੈ। ਬ੍ਰਿਟੇਨ ਫਾਈਜ਼ਰ ਦੇ ਇਸ ਟੀਕੇ ਦੀਆਂ 4 ਕਰੋੜ ਖ਼ਰਾਕਾਂ ਲਈ ਪਹਿਲਾਂ ਹੀ ਸੌਦਾ ਕਰ ਚੁੱਕਾ ਹੈ, ਜੋ ਕਿ ਆਬਾਦੀ ਦੇ ਇਕ ਤਿਹਾਈ ਲੋਕਾਂ ਨੂੰ ਸੁਰੱਖਿਆ ਦੇਣ ਲਈ ਕਾਫ਼ੀ ਹੈ।
GST ਵਿਜੀਲੈਂਸ ਵਿਭਾਗ ਨੇ ਜਾਅਲੀ ਬਿੱਲ ਨੂੰ ਲੈ ਕੇ 25 ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY