ਨਵੀਂ ਦਿੱਲੀ—ਮੋਦੀ ਸਰਕਾਰ ਵੱਲੋਂ ਅੱਜ ਆਪਣਾ ਆਖਰੀ ਬਜਟ ਪੇਸ਼ ਕੀਤਾ ਗਿਆ ਹੈ, 2019 'ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਕਈ ਵੱਡੇ ਐਲਾਨ ਕੀਤੇ ਗਏ। ਜਿਸ ਨਾਲ ਕਈ ਲੋਕਾਂ ਨੂੰ ਫਾਇਦੇ ਅਤੇ ਨੁਕਸਾਨ ਵੀ ਹੋਏ ਹਨ। ਆਓ ਜਾਣਦੇ ਹਾਂ ਇਸ ਬਜਟ 'ਚ ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ?
ਕੀ ਹੋਇਆ ਮਹਿੰਗਾ
-ਮੋਬਾਇਲ ਫੋਨ 'ਤੇ ਕਸਮਰ ਡਿਊਟੀ 15 ਤੋਂ ਵਧਾ ਕੇ 20 % ਕੀਤੀ ਜਾਵੇਗੀ, ਇਸ ਲਈ ਸਮਾਰਟ ਫੋਨ ਖਰੀਦਣੇ ਹੋਏ ਮਹਿੰਗੇ।
-ਟੀ.ਵੀ.ਹੋਇਆ ਮਹਿੰਗਾ
-ਆਟੋ ਪੁਰਜ਼ੇ ਹੋਏ ਮਹਿੰਗੇ
-ਫੁੱਟਵੇਅਰ
-ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
-ਫੁੱਟ ਪ੍ਰੋਸੈਸਿੰਗ
-ਵਿਦੇਸ਼ੀ ਮੋਬਾਇਲ, ਲੈਪਟਾਪ ਵੀ ਹੋਣਗੇ ਮਹਿੰਗੇ
31 ਜਨਵਰੀ 2018 ਦੇ ਬਾਅਦ ਖਰੀਦੇ ਸ਼ੇਅਰਾਂ 'ਤੇ 10 ਫੀਸਦੀ ਟੈਕਸ
-ਮੈਡੀਕਲ ਬਿਲ 'ਤੇ 15 ਹਜ਼ਾਰ ਦੀ ਛੂਟ ਨਹੀਂ ਰਹੇਗੀ
-ਫਰਿੱਜ ਦੀ ਕੀਮਤ ਵੱਧ ਸਕਦੀ ਹੈ।
-ਫਰਨੀਚਰ
-ਫੂਡ ਪ੍ਰੋਸੈਸਿੰਗ
-ਐੱਲ.ਸੀ.ਡੀ.-ਐੱਲ.ਈ.ਡੀ.-ਓ.ਐੱਲ.ਈ.ਡੀ. ਟੀ.ਵੀ ਦੇ ਪੁਰਜ਼ਿਆਂ 'ਤੇ ਸੀਮਾ ਸ਼ੁਲਕ ਨੂੰ ਵਧਾ ਕੇ 15 ਫੀਸਦੀ ਕੀਤਾ।
-ਵਿਦੇਸ਼ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ 'ਤੇ ਕਸਟਮਰ ਡਿਊਟੀ 20 ਫੀਸਦੀ ਤੱਕ ਵਧਾਈ।
-ਆਯਾਤ ਟੀ.ਵੀ. ਪੈਨਲਾਂ 'ਤੇ ਆਯਾਤ ਸ਼ੁਲਕ 7.5 ਫੀਸਦੀ ਤੋਂ ਦੁੱਗਣੀ ਕਰ ਕੇ 15 ਫੀਸਦੀ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਸਿੱਖਿਆ, ਸਿਹਤ 'ਤੇ ਸੈੱਸ 3ਫੀਸਦੀ ਤੋਂ ਵਧਾ ਕੇ 4 ਫੀਸਦੀ ਕੀਤਾ ਗਿਆ, ਇਸ ਨਾਲ ਤੁਹਾਨੂੰ ਹਰ ਬਿਲ 'ਤੇ ਟੈਕਸ ਵਧ ਗਿਆ ਹੈ।
ਕੀ ਹੋਇਆ ਸਸਤਾ
-ਕੱਚੇ ਕਾਜੂ 'ਤੇ ਸੀਮਾ ਸ਼ੁਲਕ 5 ਫੀਸਦੀ ਤੋਂ ਘਟਾ ਕੇ 2.5 ਫੀਸਦੀ ਕਰ ਦਿੱਤੀ ਗਈ। ਜਿਸ ਨਾਲ ਕੱਚਾ ਕਾਜੂ ਸਸਤਾ ਹੋ ਜਾਵੇਗਾ।
-ਜੇਤਲੀ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਲਈ ਮੋਬਾਇਲ ਫੋਨ 'ਤੇ ਸੀਮਾ ਸ਼ੁਲਕ ਵਧਾਈ ਗਈ ਹੈ, ਇਸ ਕਦਮ ਨਾਲ ਦੇਸ਼ 'ਚ ਰੋਜ਼ਗਾਰ ਨੂੰ ਵਧਾਵਾ ਮਿਲੇਗਾ, ਇਸ ਨਾਲ ਆਯਾਤ ਹੋਣ ਵਾਲੇ ਉਤਪਾਦਾਂ ਦੀ ਤੁਲਨਾ 'ਚ ਘਰੇਲੂ ਉਤਪਾਦ ਸਸਤੇ ਹੋ ਜਾਣਗੇ ਅਤੇ ਮੰਗ ਬਹੁਤ ਵਧ ਜਾਵੇਗੀ।
-ਐੱਲ.ਐੱਨ.ਜੀ.( ਲਿਕਵਿਫਾਈਡ ਪੈਟਰੋਲੀਅਮ ਗੈਸ)
-ਪ੍ਰਿਪੇਅਰ ਲੈਦਰ
-ਸਿਲਵਰ ਫੋਇਲ
-ਪੀ.ਓ.ਸੀ. ਮਸ਼ੀਨਾਂ
-ਮਾਈਕਰੋ ਏ.ਟੀ.ਐੱਮ
-ਆਈਰਿਸ ਸਕੈਨਰ
-ਸੌਰ ਬੈਟਰੀ
-ਦੇਸ਼ 'ਚ ਤਿਆਰ ਹੀਰੇ
-ਈ-ਟਿਕਟ ਤੋਂ ਸਰਵਿਸ ਟੈਕਸ ਘੱਟ ਕੀਤਾ ਗਿਆ।
ਬਜਟ 2018: ਆਧਾਰ ਕਾਰਡ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ
NEXT STORY