ਨਵੀਂ ਦਿੱਲੀ— ਭਾਰਤੀ ਖਾਦ ਐਸੋਸੀਏਸ਼ਨ (ਐੱਫ. ਏ. ਆਈ.) ਨੇ ਸ਼ੁੱਕਰਵਾਰ ਨੂੰ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਰੇਲੂ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਆਉਣ ਵਾਲੇ ਕੇਂਦਰੀ ਬਜਟ 2021 'ਚ ਗੈਰ-ਯੂਰੀਆ ਖਾਦਾਂ ਦੇ ਕੱਚੇ ਮਾਲ 'ਤੇ ਦਰਾਮਦ ਡਿਊਟੀ ਘਟਾਈ ਜਾਵੇ ਤੇ ਤਿਆਰ ਉਤਪਾਦਾਂ 'ਤੇ ਵਾਧਾ ਕੀਤਾ ਜਾਵੇ।
ਮੌਜੂਦਾ ਸਮੇਂ ਕੱਚੇ ਮਾਲ ਅਤੇ ਤਿਆਰ ਗੈਰ-ਯੂਰੀਆ ਖਾਦਾਂ 'ਤੇ 5 ਫ਼ੀਸਦੀ ਦਰਾਮਦ ਡਿਊਟੀ ਹੈ, ਸਿਵਾਏ ਫਾਸਫੇਟ ਤੇ ਸਲਫਰ ਜਿਨ੍ਹਾਂ 'ਤੇ ਇਹ 2.5 ਫ਼ੀਸਦੀ ਹੈ।
ਐੱਫ. ਏ. ਆਈ. ਡਾਇਰੈਕਟਰ ਜਨਰਲ ਸਤੀਸ਼ ਚੰਦਰ ਨੇ ਕਿਹਾ, ''ਗਲੋਬਲ ਪੱਧਰ 'ਤੇ ਕੱਚੇ ਮਾਲ 'ਤੇ ਦਰਾਮਦ ਡਿਊਟੀ ਤਿਆਰ ਮਾਲ ਦੇ ਮੁਕਾਬਲੇ ਘੱਟ ਰੱਖੀ ਜਾਂਦੀ ਹੈ ਪਰ ਸਾਡੇ ਦੇਸ਼ 'ਚ ਅਜਿਹਾ ਨਹੀਂ ਹੈ। ਇਸ ਦੇ ਨਤੀਜੇ ਵਜੋਂ ਫਾਸਫੇਟਿਕ (ਪੀ) ਅਤੇ ਪੋਟਾਸ਼ੀਅਮ (ਪੀ) ਖਾਦਾਂ ਲਈ ਸਾਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ।''
ਵਿੱਤ ਮੰਤਰਾਲਾ ਨੇ ਭੇਜੇ ਗਏ ਬਜਟ ਪ੍ਰਸਤਾਵ 'ਚ ਐੱਫ. ਏ. ਆਈ. ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੱਚੇ ਮਾਲ 'ਤੇ ਦਰਾਮਦ ਡਿਊਟੀ 'ਚ ਛੋਟ ਦਿੱਤੀ ਜਾਵੇ ਜਾਂ ਸਿਰਫ ਇਕ ਫ਼ੀਸਦੀ ਹੀ ਕਸਟਮ ਡਿਊਟੀ ਲਗਾਈ ਜਾਵੇ। ਇਸ ਤੋਂ ਇਲਾਵਾ ਦਰਾਮਦ ਪੀ. ਐਂਡ ਕੇ. ਖਾਦਾਂ 'ਤੇ ਦਰਾਮਦ ਡਿਊਟੀ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਘਰੇਲੂ ਨਿਰਮਾਣ 'ਚ ਵਾਧਾ ਹੋ ਸਕੇ। ਸਬਸਿਡੀ 'ਤੇ ਉਦਯੋਗ ਸੰਗਠਨ ਨੇ ਕਿਹਾ ਕਿ ਹਮੇਸ਼ਾ ਬਕਾਏ ਰਹਿੰਦੇ ਹਨ ਅਤੇ ਹੁਣ ਵੀ ਅਪ੍ਰੈਲ-ਜੂਨ ਤਿਮਾਹੀ ਲਈ ਭੁਗਤਾਨ ਪੂਰਾ ਨਹੀਂ ਹੋਇਆ ਹੈ।
ਡਾਲਰ ਦੇ ਮੁਕਾਬਲੇ ਰੁਪਏ 'ਚ 13 ਪੈਸੇ ਬੜ੍ਹਤ, ਜਾਣੋ ਅੱਜ ਦਾ ਮੁੱਲ
NEXT STORY