ਬਿਜ਼ਨੈੱਸ ਡੈਸਕ- ਆਮ ਬਜਟ 2023 ਇਸ ਵਾਰ ਰੇਲਵੇ ਦੇ ਲਈ ਕੁਝ ਖ਼ਾਸ ਹੋ ਸਕਦਾ ਹੈ। ਅਜਿਹੀ ਚਰਚਾ ਹੈ ਕਿ ਕਨੈਕਿਟੀਵਿਟੀ 'ਚ ਸੁਧਾਰ ਲਈ ਸਰਕਾਰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜਣ ਵਾਲੀਆਂ ਹਾਈ ਸਪੀਡ ਟਰੇਨਾਂ ਚਲਾਉਣ ਦਾ ਐਲਾਨ ਕਰ ਸਕਦੀ ਹੈ। ਇਹ ਟਰੇਨਾਂ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਜਾਂ ਉਸ ਵਰਗੀਆਂ ਦੂਜੀਆਂ ਟਰੇਨਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਬਜਟ 'ਚ ਰੇਲਵੇ ਲਈ ਅਲੋਕੇਸ਼ਨ ਵਧਾਉਣ ਦਾ ਵੀ ਐਲਾਨ ਹੋ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ 1 ਫਰਵਰੀ 2023 ਨੂੰ ਬਜਟ ਪੇਸ਼ ਕਰੇਗੀ।
ਰੇਲਵੇ ਅਧਿਕਾਰੀਆਂ ਨੇ ਸੌਂਪੀ ਡਿਮਾਂਡ
ਸੂਤਰਾਂ ਮੁਤਾਬਕ ਰੇਲ ਬਜਟ 'ਚ ਮੁੱਖ ਜ਼ੋਰ ਅਜਿਹੇ ਰੂਟਾਂ 'ਤੇ ਹੋਵੇਗਾ, ਜਿਥੇ 180 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਰੇਨਾਂ ਚਲਾਉਣ ਦੀਆਂ ਸੰਭਾਵਨਾਵਾਂ ਹਨ। ਕੁਝ ਸਮਾਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਸੰਕੇਤ ਦਿੱਤੇ ਸਨ ਕਿ ਆਉਣ ਵਾਲੇ ਦਿਨਾਂ ਨੇ ਨਵੀਂ ਵੰਦੇ ਭਾਰਤ 2.0 ਅਤੇ ਵੰਦੇ ਭਾਰਤ ਮੈਟਰੋ ਟਰੇਨਾਂ ਚਲਾਈਆਂ ਜਾਣਗੀਆਂ। ਰੇਲਵੇ ਬੋਰਡ ਦੇ ਅਧਿਕਾਰੀਆਂ ਨੇ ਵੀ ਹਾਲ ਹੀ 'ਚ ਵਿੱਤ ਮੰਤਰਾਲੇ ਨੂੰ ਆਮ ਬਜਟ (ਬਜਟ 2023) ਨਾਲ ਜੁੜੀਆਂ ਡਿਮਾਂਡਾਂ ਸੌਂਪੀਆਂ ਹਨ।
100 ਨਵੀਆਂ ਵੰਦੇ ਭਾਰਤ ਟਰੇਨਾਂ ਦਾ ਹੋ ਸਕਦਾ ਹੈ ਐਲਾਨ
ਬਜਟ 2023 'ਚ ਇਸ ਵਾਰ ਕਈ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਅਜਿਹੀ ਚਰਚਾ ਹੈ ਕਿ ਸਰਕਾਰ ਦੇਸ਼ 'ਚ 100 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਚਲਾਉਣ ਦਾ ਪ੍ਰਸਤਾਵ ਰੱਖ ਸਕਦੀ ਹੈ। ਇਸ ਨਾਲ ਦੇਸ਼ ਦੇ ਸਾਰੇ ਮੁੱਖ ਰੂਟਸ 'ਤੇ ਇਸ ਟਰੇਨ ਨੂੰ ਚਲਾਉਣਾ ਸੰਭਵ ਹੋ ਸਕਦਾ ਹੈ।
ਰੇਲਵੇ ਲਈ ਕਿੰਨਾ ਵਧੇਗਾ ਅਲਾਟਮੈਂਟ
ਸੂਤਰਾਂ ਮੁਤਾਬਕ ਰੇਲਵੇ ਵਲੋਂ ਸਰਕਾਰ ਤੋਂ ਬਜਟ 'ਚ 30 ਫੀਸਦੀ ਦੀ ਮੰਗ ਕੀਤੀ ਗਈ ਹੈ। ਬਜਟ 'ਚ ਮੁੱਖ ਰੂਪ ਨਾਲ ਵੰਦੇ ਭਾਰਤ ਟਰੇਨਾਂ, ਟਰੈਕਾਂ ਦੇ ਨਿਰਮਾਣ, ਰੇਲਵੇ ਦੇ ਇਲੈਕਟ੍ਰੀਫਿਕੇਸ਼ਨ 'ਤੇ ਫੋਕਸ ਰਹਿਣ ਦੀ ਉਮੀਦ ਹੈ ਨਵੇਂ ਐਲੋਕੇਸ਼ਨ ਦਾ ਇਸਤੇਮਾਲ ਨਵੇਂ ਟਰੈਕ ਦੇ ਨਿਰਮਾਣ ਤੇ ਰੇਲਵੇ ਇੰਫਰਾਸਟਰਕਟਰ ਨੂੰ ਬਿਹਤਰ ਬਣਾਉਣ ਲਈ ਕੀਤੇ ਜਾਣ ਦੀ ਉਮੀਦ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਰਕਾਰ ਦੀ ਪ੍ਰਾਈਵੇਟ ਟ੍ਰੇਡ ਰਾਹੀਂ 10 ਲੱਖ ਟਨ ਅਰਹਰ ਦਾਲ ਦੇ ਇੰਪੋਰਟ ਦੀ ਯੋਜਨਾ
NEXT STORY