Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    10:00:14 AM

  • plane missing mid air 6 person

    ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ...

  • unmarried men  find brides farmer  demand

    ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ...

  • air force  fighter jets  air chief marshal ap singh

    ਹਵਾਈ ਫੌਜ ਕੋਲ ਲੜਾਕੂ ਜਹਾਜ਼ਾਂ ਦੀ ਕਮੀ, ਹਰ ਸਾਲ...

  • punjab boy  harjot singh virk  officer  canadian air force

    ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Kapurthala-Phagwara
  • ਸਾਵਧਾਨ! ATM ਕਾਰਡ ਦੀ ਸਮਝੋ ਮਹੱਤਤਾ, ਨਾ ਕਰੋ ਅਜਿਹੀਆਂ ਗਲਤੀਆਂ ਨਹੀਂ ਤਾਂ ਹੋ ਸਕਦੈ...

PUNJAB News Punjabi(ਪੰਜਾਬ)

ਸਾਵਧਾਨ! ATM ਕਾਰਡ ਦੀ ਸਮਝੋ ਮਹੱਤਤਾ, ਨਾ ਕਰੋ ਅਜਿਹੀਆਂ ਗਲਤੀਆਂ ਨਹੀਂ ਤਾਂ ਹੋ ਸਕਦੈ...

  • Edited By Shivani Attri,
  • Updated: 02 Mar, 2026 04:45 PM
Kapurthala-Phagwara
atm users should be careful
  • Share
    • Facebook
    • Tumblr
    • Linkedin
    • Twitter
  • Comment

ਫਗਵਾੜਾ (ਜਲੋਟਾ)-ਏ. ਟੀ. ਐੱਮ. (ਆਟੋਮੇਟਿਡ ਟੈਲਰ ਮਸ਼ੀਨ) ਸਾਡੇ ਰੋਜ਼ਾਨਾ ਜੀਵਨ ਦਾ ਇਕ ਲਾਜ਼ਮੀ ਹਿੱਸਾ ਬਣ ਗਿਆ ਹੈ ਕਿਉਂਕਿ ਇਹ ਨਕਦੀ ਕੱਢਵਾਉਣ, ਬਾਕੀ ਰਾਸ਼ੀ ਦੀ ਜਾਂਚ ਕਰਨ ਅਤੇ ਪੈਸੇ ਟ੍ਰਾਂਸਫਰ ਕਰਨ ਦਾ ਸਭ ਤੋਂ ਆਸਾਨ ਅਤੇ ਸੁਵਿਧਾਜਨਕ ਤਰੀਕਾ ਹੈ। ਹਾਲਾਂਕਿ ਏ. ਟੀ. ਐੱਮ. ਧੋਖਾਦੇਹੀ ਬੈਂਕਾਂ ਅਤੇ ਵਿਅਕਤੀਆਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿੰਦੇ ਹੋਏ ਏ. ਟੀ. ਐੱਮ. ਕਾਰਡ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਨਹੀਂ ਤਾਂ ਸਾਡੀ ਨਿੱਜੀ ਜਿਹੀ ਗਲਤੀ ਨਾਲ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਇਸ ਲਈ ਅਜ਼ਨਬੀਆਂ ਤੋਂ ਬਚੋ, ਕਿਸੇ ਨਾਲ ਵੀ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।

ਧੋਖੇਬਾਜ਼ ਨੌਸਰਬਾਜ਼ਾਂ ਦੀ ਨਜ਼ਰ ਹਮੇਸ਼ਾ ਅਜਿਹੇ ਮਾਸੂਮ ਲੋਕਾਂ ’ਤੇ ਟਿਕੀ ਰਹਿੰਦੀ ਹੈ, ਜੋ ਘਰ ਤੋਂ ਬੈਂਕ ਦੇ ਏ. ਟੀ. ਐੱਮ. ਕਾਊਂਟਰ ਤੱਕ ਕਾਰਡ ਦੀ ਵਰਤੋਂ ਕਰਕੇ ਪੈਸੇ ਕੱਢਵਾਉਣ ਆਉਂਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਹਾਲ ਹੀ ਵਿਚ ਸਥਾਨਕ ਸਤਨਾਮਪੁਰਾ ਇਲਾਕੇ ਵਿਚ ਏ. ਟੀ. ਐੱਮ. ’ਤੇ ਕਰੀਬ 40,000 ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਅਰੁਣ ਕੁਮਾਰ ਦੇ ਮਾਮਲੇ ਤੋਂ ਮਿਲ ਰਿਹਾ ਹੈ, ਜਿਸ ਸਬੰਧੀ ਪੁਲਸ ਵੱਲੋਂ ਜਾਂਚ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ: ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ,  ਪਰੇਸ਼ਾਨੀ 'ਚ ਪਏ ਯਾਤਰੀ

ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ’ਤੇ ਭਰੋਸਾ ਕਰਨਾ ਹੀ ਪੀੜਤ ਅਰੁਣ ਕੁਮਾਰ ਨੂੰ ਮਹਿੰਗਾ ਪਿਆ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਥਾਣਾ ਸਿਟੀ ਫਗਵਾੜਾ ਦੀ ਪੁਲਸ ਵੱਲੋਂ ਬੇਨਕਾਬ ਕੀਤੇ ਗਏ ਬੈਂਕ ਏ. ਟੀ. ਐੱਮ. ਫਰਾਡ ਗੈਂਗ ਦੇ 2 ਸ਼ਾਤਰ ਨੌਸਰਬਾਜ਼ਾਂ ਦੀ ਗ੍ਰਿਫ਼ਤਾਰੀ ਕਰ ਕੇ ਉਨ੍ਹਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 73 ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਗਏ ਸਨ।

ਸਬੰਧਤ ਨੌਸਰਬਾਜ਼ਾਂ ਵੱਲੋਂ ਉਦੋਂ ਦਿਨ-ਦਿਹਾੜੇ ਫਗਵਾੜਾ ਦੀ ਇਕ ਔਰਤ ਦੇ ਪੁੱਤਰ ਨਾਲ ਜਾਲਸਾਜ਼ੀ ਕਰ ਕੇ ਉਸ ਦੇ ਬੈਂਕ ਖਾਤੇ ਵਿਚੋਂ ਏ. ਟੀ. ਐੱਮ. ਕਾਰਡ ਦੀ ਵਰਤੋਂ ਕਰਕੇ ਕਰੀਬ 5,82,000 ਰੁਪਏ ਸਾਫ਼ ਕਰ ਦਿੱਤੇ ਗਏ ਸਨ। ਉਦੋਂ ਉਕਤ ਗੈਂਗ ਵੱਲੋਂ ਧੋਖਾਦੇਹੀ ਦਾ ਇਕ ਤਰੀਕਾ ਅਪਣਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਏ. ਟੀ. ਐੱਮ. ਕਾਰਡ ਦੀ ਅਦਲਾ-ਬਦਲੀ ਕੀਤੀ ਸੀ। ਇਸ ਦਾ ਖ਼ੁਲਾਸਾ ਉਦੋਂ ਖੁਦ ਫਗਵਾੜਾ ਪੁਲਸ ਨੇ ਕਰਦੇ ਹੋਏ ਦੱਸਿਆ ਸੀ ਕਿ ਪੀੜਤ ਵੱਲੋਂ ਅਣਜਾਣ ਲੋਕਾਂ ’ਤੇ ਵਿਸ਼ਵਾਸ ਕਰਨਾ ਉਸ ਨੂੰ ਮਹਿੰਗਾ ਪਿਆ ਹੈ ਪਰ ਜਾਣਕਾਰਾਂ ਦੀ ਰਾਏ ਵਿਚ ਏ. ਟੀ. ਐੱਮ. ਕਾਰਡ ਦੀ ਵਰਤੋਂ ਕਰਕੇ ਕਾਊਂਟਰਾਂ ’ਤੇ ਨਿਰਦੋਸ਼ ਲੋਕਾਂ ਨੂੰ ਧੋਖਾ ਦੇਣ ਲਈ ਸ਼ਾਤਰ ਨੌਸਰਬਾਜ਼ ਕਈ ਤਰ੍ਹਾਂ ਦੀਆਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ ਦਾ ਖ਼ੁਲਾਸਾ

ਕੈਸ਼ ਟ੍ਰੈਪਿੰਗ
ਕੈਸ਼ ਟ੍ਰੈਪਿੰਗ ਇਕ ਅਜਿਹੀ ਤਕਨੀਕ ਹੈ, ਜਿੱਥੇ ਧੋਖੇਬਾਜ਼ ਕੈਸ਼ ਡਿਸਪੈਂਸਰ (ਜਿੱਥੋਂ ਪੈਸੇ ਨਿਕਲਦੇ ਹਨ) ਦੇ ਅੰਦਰ ਇਕ ਡਿਵਾਈਸ ਰੱਖ ਦਿੰਦਾ ਹੈ, ਜੋ ਲੈਣ-ਦੇਣ ਪੂਰਾ ਹੋਣ ਤੋਂ ਬਾਅਦ ਨਕਦੀ ਨੂੰ ਬਾਹਰ ਆਉਣ ਤੋਂ ਰੋਕਦਾ ਹੈ। ਇਸ ਤੋਂ ਬਾਅਦ ਜਾਲਸਾਜ਼ ਕਾਰਡ ਧਾਰਕ ਦੇ ਏ. ਟੀ. ਐੱਮ. ਤੋਂ ਬਾਹਰ ਜਾਣ ਦਾ ਇੰਤਜ਼ਾਰ ਕਰਦਾ ਹੈ ਅਤੇ ਫਿਰ ਫਸੇ ਹੋਏ ਕੈਸ਼ ਨੂੰ ਕੱਢ ਲੈਂਦਾ ਹੈ। ਕੈਸ਼ ਟ੍ਰੈਪਿੰਗ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਏ. ਟੀ. ਐੱਮ. ਛੱਡਣ ਤੋਂ ਪਹਿਲਾਂ ਸਾਰੀ ਨਕਦੀ ਨਿਕਲ ਗਈ ਹੈ ਜਾਂ ਨਹੀਂ ਅਤੇ ਨਕਦੀ ਫਸਣ ’ਤੇ ਤੁਰੰਤ ਬੈਂਕ ਨੂੰ ਸੂਚਿਤ ਕਰੋ।

ਗਲਤ ਪਿਨ ਪੈਡ  
ਗਲਤ ਪਿਨ ਪੈਡ ਇਕ ਅਜਿਹੀ ਤਕਨੀਕ ਹੈ, ਜਿੱਥੇ ਧੋਖੇਬਾਜ਼ ਪਿਨ ਨੰਬਰ ਨੂੰ ਕੈਪਚਰ ਕਰਨ ਲਈ ਅਸਲੀ ਦੇ ਉੱਪਰ ਇਕ ਨਕਲੀ ਕੀਪੈਡ ਲਗਾ ਦਿੰਦਾ ਹੈ। ਨਕਲੀ ਕੀਪੈਡ ਨੂੰ ਅਸਲੀ ਦੀ ਤਰ੍ਹਾਂ ਦਿਖਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ ਅਤੇ ਕਾਰਡਧਾਰਕ ਨਕਲੀ ਕੀਪੈਡ ’ਤੇ ਪਿਨ ਨੰਬਰ ਦਰਜ ਕਰਦਾ ਹੈ, ਜੋ ਕਿ ਉਸ ਨੂੰ ਚੋਰੀ ਕਰ ਲੈਂਦਾ ਹੈ। ਝੂਠੇ ਪਿਨ ਪੈਡ ਤੋਂ ਬਚਣ ਲਈ ਪਿਨ ਨੰਬਰ ਦਰਜ ਕਰਨ ਤੋਂ ਪਹਿਲਾਂ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕੀਪੈਡ ਢਿੱਲਾ ਤਾਂ ਨਹੀਂ ਹੈ ਜਾਂ ਕੋਈ ਵਾਧੂ ਬਟਨ ਤਾਂ ਨਹੀਂ ਲੱਗੇ ਹੋਏ।

ਫਿਸ਼ਿੰਗ ਘਪਲੇ
ਫਿਸ਼ਿੰਗ ਘਪਲੇੱ ਅਜਿਹੀਆਂ ਤਕਨੀਕਾਂ ਹਨ, ਜਿੱਥੇ ਧੋਖੇਬਾਜ਼ ਕਾਰਡ ਧਾਰਕ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਪ੍ਰਾਪਤ ਕਰਨ ਲਈ ਬੈਂਕ ਜਾਂ ਵਿੱਤੀ ਸੰਸਥਾ ਹੋਣ ਦਾ ਨਾਟਕ ਕਰਦੇ ਹੋਏ ਨਕਲੀ ਈਮੇਲ, ਟੈਕਸਟ ਸੰਦੇਸ਼ ਭੇਜਦੇ ਹਨ ਜਾਂ ਫੋਨ ਕਾਲ ਕਰਦੇ ਹਨ। ਇਕ ਵਾਰ ਕੋਈ ਮਾਸੂਮ ਇਨ੍ਹਾਂ ਦੇ ਜਾਲ ਵਿਚ ਫਸ ਗਿਆ ਤਾਂ ਨੌਸਰਬਾਜ਼ ਪਲਕ ਝਪਕਦੇ ਹੀ ਬੈਂਕ ਖਾਤੇ ਨੂੰ ਸਾਫ਼ ਕਰ ਦਿੰਦੇ ਹਨ। ਇਸ ਤੋਂ ਬਚਣ ਲਈ ਕਿਸੇ ਨੂੰ ਵੀ ਆਪਣੇ ਬੈਂਕ ਏ. ਟੀ. ਐੱਮ. ਕਾਰਡ ਦਾ ਵੇਰਵਾ ਜਾਂ ਪਿਨ ਨੰਬਰ ਸਾਂਝਾ ਨਾ ਕਰੋ ਅਤੇ ਫੇਕ ਕਾਲਰਾਂ ਤੋਂ ਬਚੋ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ’ਤੇ ਲੱਖਾਂ ਦੀ ਤਾਦਾਦ 'ਚ ਸੰਗਤ ਹੋਈ ਨਤਮਸਤਕ

ਨਕਲੀ ਏ. ਟੀ. ਐੱਮ. ਮਸ਼ੀਨਾਂ 
ਗੱਲ ਸੁਣਨ ਜਾਂ ਪੜ੍ਹਨ ਵਿਚ ਭਾਵੇਂ ਚੌਕਾਉਣ ਵਾਲੀ ਲੱਗੇ ਪਰ ਅਜਿਹਾ ਵੀ ਹੋ ਰਿਹਾ ਹੈ ਕਿ ਧੋਖੇਬਾਜ਼ ਨਕਲੀ ਏ. ਟੀ. ਐੱਮ. ਮਸ਼ੀਨਾਂ ਵਰਗੇ ਦਿਖਣ ਵਾਲੇ ਡਿਵਾਈਸ ਲਗਾ ਦਿੰਦੇ ਹਨ। ਨਕਲੀ ਏ. ਟੀ. ਐੱਮ. ਮਸ਼ੀਨਾਂ ਇਕ ਨਵੀਂ ਤਕਨੀਕ ਹੈ, ਜਿਸਦੀ ਵਰਤੋਂ ਧੋਖੇਬਾਜ਼ਾਂ ਵੱਲੋਂ ਕਾਰਡ ਦੀ ਜਾਣਕਾਰੀ ਚੋਰੀ ਕਰਨ ਲਈ ਕੀਤੀ ਜਾਂਦੀ ਹੈ। ਮਸ਼ੀਨ ਇਕ ਅਸਲੀ ਏ. ਟੀ. ਐੱਮ. ਮਸ਼ੀਨ ਦੀ ਤਰ੍ਹਾਂ ਦਿਖਦੀ ਅਤੇ ਚੱਲਦੀ ਹੈ ਪਰ ਇਸਨੂੰ ਕਾਰਡ ਦੀ ਜਾਣਕਾਰੀ ਚੋਰੀ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਕ ਵਾਰ ਕਾਰਡ ਪਾਉਣ ਤੋਂ ਬਾਅਦ, ਮਸ਼ੀਨ ਕਾਰਡ ਨੂੰ ਪੜ੍ਹਦੀ ਹੈ ਅਤੇ ਪਿਨ ਨੂੰ ਕੈਪਚਰ ਕਰ ਲੈਂਦੀ ਹੈ। ਇਸ ਤੋਂ ਬਾਅਦ ਜਾਲਸਾਜ਼ ਇਸ ਜਾਣਕਾਰੀ ਦੀ ਵਰਤੋਂ ਫਰਜ਼ੀ ਏ. ਟੀ. ਐੱਮ. ਕਾਰਡ ਬਣਾਉਣ ਅਤੇ ਪੀੜਤ ਦੇ ਖਾਤੇ ਵਿਚੋਂ ਪੈਸੇ ਕੱਢਵਾਉਣ ਲਈ ਕਰ ਸਕਦਾ ਹੈ।

ਕਾਰਡ ਸਕਿਮਿੰਗ
ਕਾਰਡ ਸਕਿਮਿੰਗ ਏ. ਟੀ. ਐੱਮ. ਕਾਊਂਟਰਾਂ ’ਤੇ ਲੋਕਾਂ ਨੂੰ ਧੋਖਾ ਦੇਣ ਲਈ ਧੋਖੇਬਾਜ਼ਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਸਭ ਤੋਂ ਆਮ ਤਕਨੀਕਾਂ ਵਿਚੋਂ ਇਕ ਹੈ। ਇਸ ਤਕਨੀਕ ਵਿਚ ਜਾਲਸਾਜ਼ ਏ. ਟੀ. ਐੱਮ. ਮਸ਼ੀਨ ਦੇ ਕਾਰਡ ਸਲਾਟ ਦੇ ਉੱਪਰ ‘ਸਕਿਮਰ’ ਨਾਮਕ ਇਕ ਛੋਟਾ ਜਿਹਾ ਉਪਕਰਨ ਸਥਾਪਿਤ ਕਰ ਦਿੰਦਾ ਹੈ। ਸਕਿਮਰ ਕਾਰਡ ਦੇ ਡੇਟਾ ਨੂੰ ਪੜ੍ਹਦਾ ਹੈ ਅਤੇ ਇਸਨੂੰ ਇਕ ਡਿਵਾਈਸ ਵਿਚ ਸਟੋਰ ਕਰ ਲੈਂਦਾ ਹੈ।
ਜਦੋਂ ਕਾਰਡਧਾਰਕ ਕਾਰਡ ਪਾਉਂਦਾ ਹੈ ਤਾਂ ਸਕਿਮਰ ਕਾਰਡ ਦੇ ਡੇਟਾ ਅਤੇ ਪਿਨ ਨੰਬਰ ਨੂੰ ਕੈਪਚਰ ਕਰ ਲੈਂਦਾ ਹੈ। ਜਾਲਸਾਜ਼ ਫਿਰ ਕੈਪਚਰ ਕੀਤੇ ਡੇਟਾ ਦੀ ਵਰਤੋਂ ਕਾਰਡ ਦਾ ਕਲੋਨ ਬਣਾਉਣ ਲਈ ਕਰ ਸਕਦਾ ਹੈ ਅਤੇ ਗੈਰ-ਕਾਨੂੰਨੀ ਲੈਣ-ਦੇਣ ਲਈ ਇਸਦੀ ਵਰਤੋਂ ਕਰ ਸਕਦਾ ਹੈ। ਕਾਰਡ ਸਕਿਮਿੰਗ ਦਾ ਸ਼ਿਕਾਰ ਹੋਣ ਤੋਂ ਬਚਣ ਲਈ, ਕਾਰਡ ਪਾਉਣ ਤੋਂ ਪਹਿਲਾਂ ਹਮੇਸ਼ਾ ਕਿਸੇ ਵੀ ਸ਼ੱਕੀ ਉਪਕਰਨ ਲਈ ਏ. ਟੀ. ਐੱਮ. ਮਸ਼ੀਨ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ।

ਸ਼ੋਲਡਰ ਸਰਫਿੰਗ
ਸ਼ੋਲਡਰ ਸਰਫਿੰਗ ਇਕ ਹੋਰ ਤਕਨੀਕ ਹੈ, ਜਿਸ ਵਿਚ ਜਾਲਸਾਜ਼ ਕਾਰਡਧਾਰਕ ਦੇ ਨੇੜੇ ਖੜ੍ਹਾ ਹੋ ਕੇ ਏ. ਟੀ. ਐੱਮ. ਕੀਪੈਡ ’ਤੇ ਕਾਰਡਧਾਰਕ ਵੱਲੋਂ ਦਰਜ ਕੀਤੇ ਪਿਨ ਨੰਬਰ ਨੂੰ ਬਹੁਤ ਚਲਾਕੀ ਨਾਲ ਦੇਖਦਾ ਹੈ। ਇਕ ਵਾਰ ਪਿਨ ਨੰਬਰ ਦੇਖੇ ਜਾਣ ਤੋਂ ਬਾਅਦ ਧੋਖੇਬਾਜ਼ ਇਸਦੀ ਵਰਤੋਂ ਨਕਦੀ ਕੱਢਵਾਉਣ ਜਾਂ ਗੈਰ-ਕਾਨੂੰਨੀ ਲੈਣ-ਦੇਣ ਕਰਨ ਲਈ ਕਰ ਸਕਦਾ ਹੈ। ਇਸ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਪਿਨ ਨੰਬਰ ਦਰਜ ਕਰਦੇ ਸਮੇਂ ਹਮੇਸ਼ਾ ਕੀਪੈਡ ਨੂੰ ਦੂਜੇ ਹੱਥ ਨਾਲ ਢੱਕ ਲੈਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਰੂਪਨਗਰ ਜ਼ਿਲ੍ਹੇ 'ਚ ਕੱਲ੍ਹ ਤੋਂ 4 ਮਾਰਚ ਤੱਕ ਛੁੱਟੀਆਂ ਦਾ ਐਲਾਨ! ਬੰਦ ਰਹਿਣਗੇ ਸਕੂਲ

ਏ. ਟੀ. ਐੱਮ. ਕਾਰਡ ਟ੍ਰੈਪਿੰਗ
ਕਾਰਡ ਟ੍ਰੈਪਿੰਗ ਇਕ ਅਜਿਹੀ ਤਕਨੀਕ ਹੈ ਜਿੱਥੇ ਧੋਖੇਬਾਜ਼ ਕਾਰਡ ਸਲਾਟ ਦੇ ਅੰਦਰ ਇਕ ਅਜਿਹਾ ਡਿਵਾਈਸ ਰੱਖ ਦਿੰਦਾ ਹੈ, ਜੋ ਲੈਣ-ਦੇਣ ਪੂਰਾ ਹੋਣ ਤੋਂ ਬਾਅਦ ਕਾਰਡ ਨੂੰ ਬਾਹਰ ਆਉਣ ਤੋਂ ਰੋਕਦਾ ਹੈ। ਇਸ ਤੋਂ ਬਾਅਦ ਜਾਲਸਾਜ਼ ਕਾਰਡਧਾਰਕ ਦੇ ਏ. ਟੀ. ਐੱਮ. ਤੋਂ ਜਾਣ ਦਾ ਇੰਤਜ਼ਾਰ ਕਰਦਾ ਹੈ ਅਤੇ ਫਿਰ ਫਸੇ ਹੋਏ ਕਾਰਡ ਨੂੰ ਕੱਢ ਲੈਂਦਾ ਹੈ।

ਜਾਲਸਾਜ਼ ਫਿਰ ਗੈਰ-ਕਾਨੂੰਨੀ ਲੈਣ-ਦੇਣ ਕਰਨ ਲਈ ਫਸੇ ਹੋਏ ਕਾਰਡ ਦੀ ਵਰਤੋਂ ਕਰ ਸਕਦਾ ਹੈ। ਕਾਰਡ ਟ੍ਰੈਪਿੰਗ ਤੋਂ ਬਚਣ ਲਈ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਏ. ਟੀ. ਐੱਮ. ਛੱਡਣ ਤੋਂ ਪਹਿਲਾਂ ਕਾਰਡ ਬਾਹਰ ਆ ਗਿਆ ਹੈ ਜਾਂ ਨਹੀਂ ਅਤੇ ਕਾਰਡ ਫਸਣ ਦੀ ਸੂਰਤ ਵਿਚ ਤੁਰੰਤ ਬੈਂਕ ਨੂੰ ਸੂਚਿਤ ਕਰੋ।
ਇਸ ਤਰ੍ਹਾਂ ਦੀ ਧੋਖਾਦੇਹੀ ਤੋਂ ਬਚਣ ਲਈ ਗਾਹਕਾਂ ਨੂੰ ਹਮੇਸ਼ਾ ਬੈਂਕ ਦੇ ਅੰਦਰ ਸਥਿਤ ਏ. ਟੀ. ਐੱਮ. ਮਸ਼ੀਨਾਂ ਜਾਂ ਸੁਰੱਖਿਅਤ ਥਾਵਾਂ ’ਤੇ ਲੱਗੀਆਂ ਮਸ਼ੀਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਜਾਗਰੂਕ ਰਹੋ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਭੋਲੇਪਨ ਵਿਚ ਬੈਂਕ ਵਿਚ ਜਮ੍ਹਾ ਆਪਣੀ ਮਿਹਨਤ ਦੀ ਕਮਾਈ ਇਕ ਛੋਟੀ ਜਿਹੀ ਗਲਤੀ ਕਰਕੇ ਗਵਾ ਬੈਠੋ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ ਦੁਕਾਨਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • ATM users should be careful
  • bank account empty
  • ਆਟੋਮੇਟਿਡ ਟੈਲਰ ਮਸ਼ੀਨ
  • ਏ ਟੀ ਐੱਮ ਦੀ ਵਰਤੋਂਂ ਕਰਨ ਵਾਲੇ ਸਾਵਧਾਨ
  • ਗਲਤੀਆਂ

ਬੇਸਹਾਰਾ ਪਸ਼ੂਆਂ ਦੀ ਲਪੇਟ ’ਚ ਆ ਕੇ ਨੌਜਵਾਨ ਦੀ ਮੌਤ, ਪਿਤਾ ਜ਼ਖਮੀ

NEXT STORY

Stories You May Like

  • pitru paksha shradh mistakes
    Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...
  • sbi changes atm rules  charges will be levied on cash withdrawals
    SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ
  • if you make these mistakes at breakfast  you will feel tired all day
    ‘ਨਾਸ਼ਤੇ' 'ਚ ਕਰਦੇ ਹੋ ਇਹ ਗਲਤੀਆਂ ਤਾਂ ਪੂਰਾ ਦਿਨ ਰਹੇਗੀ ਥਕਾਵਟ
  • diabetic patients should not eat these things  even by mistake
    ਸ਼ੂਗਰ ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ ਚੀਜ਼ਾਂ ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
  • the courage of a female bank manager
    ਮਹਿਲਾ ਬੈਂਕ ਮੈਨੇਜਰ ਦੀ ਦਲੇਰੀ ! ਅੱਧੀ ਰਾਤੀਂ ATM 'ਚ ਆ ਵੜੇ ਲੁਟੇਰੇ, ਫ਼ਿਰ ਜੋ ਹੋਇਆ...
  • big relief for sbi customers no charges for atm withdrawals on these 3 days
    ਬੈਂਕਾਂ ਦੀ ਹੜਤਾਲ ਦੌਰਾਨ SBI ਦਾ ਵੱਡਾ ਐਲਾਨ ! ਲੱਖਾਂ ਗਾਹਕਾਂ ਨੂੰ ਦਿੱਤੀ Good News
  • idfc first bank to provide direct tax payment facility through upi
    IDFC ਫਰਸਟ ਬੈਂਕ ਦੇਵੇਗਾ UPI, ਕਾਰਡ, ਇੰਟਰਨੈੱਟ ਬੈਂਕਿੰਗ ਰਾਹੀਂ ਡਾਇਰੈਕਟ ਟੈਕਸ ਭੁਗਤਾਨ ਦੀ ਸਹੂਲਤ
  • diabetic patients  be cautious
    Diabetic patients ਸਾਵਧਾਨ ! ਛੋਟੀ ਜਿਹੀ ਸੱਟ ਨੂੰ ਵੀ ਨਜ਼ਰਅੰਦਾਜ਼ ਕਰਨਾ ਪੈ ਸਕਦੈ ਭਾਰੀ, ਅਪਣਾਓ ਤਰੀਕੇ
  • pargat singh punjab pradesh congress committee new president
    ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ...
  • journey from hockey player to politician ppcc new president pargat singh
    ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ...
  • indian hockey team creates history by winning gold medal
    ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਮਨਦੀਪ-ਸੁਖਜੀਤ ਦੇ ਘਰ...
  • jalandhar rural police intensifies anti drug campaign strict orders issued
    ਨਸ਼ੇ ਖ਼ਿਲਾਫ਼ ਜਲੰਧਰ ਦਿਹਾਤੀ ਪੁਲਸ ਦੀ ਮੁਹਿੰਮ ਤੇਜ਼, ਅਧਿਕਾਰੀਆਂ ਨੂੰ ਜਾਰੀ...
  • jalandhar police auctioned 316 impounded vehicles through an open bid
    316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
  • latest on rain in punjab
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ,  ਮੀਂਹ ਬਾਰੇ ਜਾਣੋ ਅਗਲੀ ਅਪਡੇਟ
  • woman admitted to hospital after suffering a head injury dies
    ਸਿਰ 'ਤੇ ਸੱਟ ਲੱਗਣ ਕਾਰਨ ਹਸਪਤਾਲ ਦਾਖ਼ਲ ਔਰਤ ਦੀ ਹੋਈ ਮੌਤ
  • municipal corporation jalandhar
    ਸ਼ਹਿਰ ਦੀ ਸਫ਼ਾਈ ਲਈ ਟਰੈਕਟਰ-ਟਰਾਲੀਆਂ ਬਿਨਾਂ ਟੈਂਡਰ, ਸਿਰਫ਼ ਕੋਟੇਸ਼ਨ ਦੇ ਆਧਾਰ...
Trending
Ek Nazar
major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • pargat singh punjab pradesh congress committee new president
      ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ...
    • journey from hockey player to politician ppcc new president pargat singh
      ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ...
    • influencer james dahiya s video regarding lpu controversy
      LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼
    • indian hockey team creates history by winning gold medal
      ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਮਨਦੀਪ-ਸੁਖਜੀਤ ਦੇ ਘਰ...
    • aap mla suspended
      ਵੱਡੀ ਖ਼ਬਰ: 'ਆਪ' ਪੰਜਾਬ ਨੇ ਮੌਜੂਦਾ ਵਿਧਾਇਕ ਨੂੰ ਪਾਰਟੀ 'ਚੋਂ ਕੱਢਿਆ ਬਾਹਰ
    • major restrictions imposed in nawanshahr district until november 29
      29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...
    • nihang singh clash
      ਨਿਹੰਗ ਬਾਣੇ 'ਚ ਨੌਜਵਾਨ ਵੱਲੋਂ ਸੁਨਿਆਰੇ ਨੂੰ ਜਿਉਂਦਾ ਸਾੜਣ ਦੀ ਕੋਸ਼ਿਸ਼! ਬਚਾਉਣ...
    • jalandhar rural police intensifies anti drug campaign strict orders issued
      ਨਸ਼ੇ ਖ਼ਿਲਾਫ਼ ਜਲੰਧਰ ਦਿਹਾਤੀ ਪੁਲਸ ਦੀ ਮੁਹਿੰਮ ਤੇਜ਼, ਅਧਿਕਾਰੀਆਂ ਨੂੰ ਜਾਰੀ...
    • moga farmer news
      ਮੋਗਾ ਦੇ ਕਿਸਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ, ਕੈਨੇਡਾ ਰਹਿੰਦੇ...
    • bjp new appointments
      ਪੰਜਾਬ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼! ਭਾਜਪਾ ਨੇ ਕੀਤੀਆਂ ਨਵੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +