ਨਵੀਂ ਦਿੱਲੀ–ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੂੰਜੀਗਤ ਖਰਚੇ ’ਚ ਜ਼ਿਕਰਯੋਗ ਤੌਰ ’ਤੇ ਵਾਧਾ ਕਰਨ ਵਾਲੇ ਆਮ ਬਜਟ ਨੂੰ ਰੀਅਲਟੀ ਉਦਯੋਗ ਦੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।ਰੀਅਲਟੀ ਉਦਯੋਗ ਦਾ ਕਹਿਣਾ ਹੈ ਕਿ ਇਹ ਬਜਟ ਆਰਥਿਕ ਵਾਧੇ ਨੂੰ ਰਫਤਾਰ ਦੇਵੇਗਾ ਅਤੇ ਗਲੋਬਲ ਮੰਦੀ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦਗਾਰ ਹੋਵੇਗਾ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2023-24 ਦੇ ਬਜਟ ’ਚ ਬੁਨਿਆਦੀ ਢਾਂਚਾ ਵਿਕਾਸ ’ਤੇ ਪੂੰਜੀਗਤ ਖਰਚਾ 33 ਫੀਸਦੀ ਵਧਾ ਕੇ 10 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ। ਰੀਅਲ ਅਸਟੇਟ ਖੇਤਰ ਦੀ ਸੰਸਥਾ ਕ੍ਰੇਡਾਈ ਦੇ ਮੁਖੀ (ਐੱਨ. ਸੀ. ਆਰ.) ਅਤੇ ਗੌੜ ਸਮੂਹ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮਨੋਜ ਗੌੜ ਨੇ ਕਿਹਾ ਕਿ ਬਜਟ 2023-24 ਵਿਕਾਸਮੁਖੀ ਹੈ। ਇਸ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰਫਤਾਰ ਮਿਲੇਗੀ ਜੋ ਭਾਰਤੀ ਅਰਥਵਿਵਸਥਾ ਨੂੰ ਗਲੋਬਲ ਮੰਦੀ ਤੋਂ ਬਚਾਉਣ ’ਚ ਮਦਦਗਾਰ ਹੋਵੇਗਾ।
ਵਾਹਨ ਉਦਯੋਗ ਨੇ ਬਜਟ ਨੂੰ ਵਿਕਾਸਮੁਖੀ ਦੱਸਿਆ
ਵਾਹਨ ਉਦਯੋਗ ਨੇ ਆਮ ਬਜਟ ਨੂੰ ਵਿਕਾਸਮੁਖੀ ਦੱਸਦੇ ਹੋਏ ਕਿਹਾ ਕਿ ਪ੍ਰਸਤਾਵਿਤ ਕਦਮਾਂ ਨਾਲ ਤੇਜ਼ ਰਫਤਾਰ ਨਾਲ ਸਥਾਈ ਪਰ ਸਮੁੱਚੇ ਵਿਕਾਸ ਨੂੰ ਬੜ੍ਹਾਵਾ ਮਿਲੇਗਾ। ਵਾਹਨ ਉਦਯੋਗ ਦੀ ਸੰਸਥਾਨ ਭਾਰਤੀ ਵਾਹਨ ਨਿਰਮਾਤਾ ਸੋਸਾਇਟੀ ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ 13.7 ਲੱਖ ਕਰੋੜ ਰੁਪਏ ਦੇ ਪ੍ਰਭਾਵੀ ਪ੍ਰਸਤਾਵ ਨਾਲ ਪੂੰਜੀ ਖਰਚੇ ’ਚ 33 ਫੀਸਦੀ ਦੇ ਵਾਧੇ ਨਾਲ ਅਰਥਵਿਵਸਥਾ ਵਾਧੇ ਨੂੰ ਰਫਤਾਰ ਮਿਲੇਗੀ, ਜਿਸ ਨਾਲ ਘਰੇਲੂ ਵਾਹਨ ਉਦਯੋਗ ’ਤੇ ਹਾਂਪੱਖੀ ਪ੍ਰਭਾਵ ਪਵੇਗਾ।
ਆਟੋ ਪਾਰਟਸ ਨਿਰਮਾਤਾ ਸੰਘ ਦੇ ਮੁਖੀ ਸੰਜੇ ਜੇ. ਕਪੂਰ ਨੇ ਕਿਹਾ ਕਿ ਇਹ ਬਜਟ ਡਿਜੀਟਲ ਤੌਰ ’ਤੇ ਸਮਰੱਥ ਆਤਮ-ਨਿਰਭਰ ਭਾਰਤ ਦਾ ਖਾਕਾ ਹੈ, ਜਿਸ ’ਚ ਅਜਿਹੇ ਕਦਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਅਰਥਵਿਵਸਥਾ ਨੂੰ ਤੇਜ਼ ਰਫਤਾਰ ਨਾਲ ਸਥਾਈ ਪਰ ਸ਼ਾਨਦਾਰ ਵਾਧਾ ਪ੍ਰਦਾਨ ਕਰਨਗੇ। ਵਾਹਨ ਡੀਲਰਾਂ ਦੇ ਸੰਗਠਨ ਫਾਡਾ ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖਰਚੇ ’ਚ 10 ਲੱਖ ਕਰੋੜ ਦੇ ਪੂੰਜੀ ਖਰਚ ਨਾਲ ਵਾਹਨ ਵਿਕਰੀ ਨੂੰ ਮਦਦ ਮਿਲੇਗੀ।
ਇਲੈਕਟ੍ਰਿਕ ਵਾਹਨ ਨਿਰਮਾਤਾ ਸੋਸਾਇਟੀ ਦੇ ਡਾਇਰੈਕਟਰ ਜਨਰਲ ਸੋਹਿੰਦਰ ਗਿੱਲ ਨੇ ਕਿਹਾ ਕਿ ਚੰਗੀ ਗੁਣਵੱਤਾ ਦੇ ‘ਮੇਡ ਇਨ ਇੰਡੀਆ’ ਇਲੈਕਟ੍ਰਿਕ ਆਟੋ ਪਾਰਟਸ ਦੀ ਕਮੀ ਦੇ ਮੁਸ਼ਕਲ ਦੌਰ ’ਚੋਂ ਨਿਕਲਣ ਤੋਂ ਬਾਅਦ ਸਥਾਨਕ ਸਪਲਾਈ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਅਗਲੇ ਸਾਲ ਚੋਣਾਂ ਤੋਂ ਪਹਿਲਾਂ ਅੰਤਿਮ ਪੂਰਣ ਬਜਟ ਹੋਣ ਦੇ ਬਾਵਜੂਦ ਸਰਕਾਰ ਲੋਕ ਲੁਭਾਉਣੇ ਵਾਅਦਿਆਂ ਤੋਂ ਦੂਰ ਰਹੀ ਅਤੇ ਵਿਕਾਸਮੁਖੀ ਬਜਟ ਪੇਸ਼ ਕੀਤਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਡਾਨੀ ਗਰੁੱਪ ਦਾ ਵੱਡਾ ਫ਼ੈਸਲਾ, FPO ਨੂੰ ਕੀਤਾ ਰੱਦ, ਨਿਵੇਸ਼ਕਾਂ ਦੇ ਪੈਸੇ ਕਰਨਗੇ ਵਾਪਸ
NEXT STORY